ਖਹਿਰਾ ਦਾ ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ 'ਤੇ ਕਾਂਗਰਸੀਆਂ 'ਚ ਮਚੀ ਤਰਥੱਲੀ

By  Shanker Badra January 19th 2018 01:38 PM -- Updated: January 19th 2018 01:39 PM

ਖਹਿਰਾ ਦਾ ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ 'ਤੇ ਕਾਂਗਰਸੀਆਂ 'ਚ ਮਚੀ ਤਰਥੱਲੀ:ਜਦ ਕੱਲ ਕੈਪਟਨ ਸਰਕਾਰ ਨੇ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਪ੍ਰਵਾਨ ਕੀਤਾ ਤਾਂ ਉਸ ਗੱਲ ਨੇ ਕਾਂਗਰਸੀਆਂ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।ਖਹਿਰਾ ਦਾ ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ 'ਤੇ ਕਾਂਗਰਸੀਆਂ 'ਚ ਮਚੀ ਤਰਥੱਲੀਜਿਸ ਦਾ ਕਾਰਨ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ ਦੀਆਂ ਗੱਲ ਦੱਸੀ ਜਾ ਰਹੀ ਹੈ।ਰਾਣਾ ਗੁਰਜੀਤ ਦੇ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫਰੰਸ ਦੇ ਬਰਾਬਰ ਖਹਿਰਾ ਵਲੋਂ ਚੰਡੀਗੜ੍ਹ ਵਿਚ ਆਪਣੀ ਸਰਕਾਰੀ ਰਿਹਾਇਸ਼ 'ਤੇ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ।ਖਹਿਰਾ ਦਾ ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ 'ਤੇ ਕਾਂਗਰਸੀਆਂ 'ਚ ਮਚੀ ਤਰਥੱਲੀਕਾਂਗਰਸੀ ਦੁਬਿਧਾ ਵਿਚ ਹਨ ਕਿ ਖਹਿਰਾ ਨੂੰ ਰਾਣਾ ਦੇ ਅਸਤੀਫੇ ਦੇ ਪ੍ਰਵਾਨ ਹੋਣ ਦੀ ਭਿਣਕ ਖਹਿਰਾ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ।ਕਿਉਂਕਿ ਦਿੱਲੀ ਵਿਚ ਹੋਈ ਮੀਟਿੰਗ ਦੇ ਮਗਰੋਂ ਕੈਪਟਨ ਅਮਰਿੰਦਰ ਜਦੋਂ ਬਾਹਰ ਆ ਕੇ ਪੱਤਰਕਾਰਾਂ ਦੇ ਸਾਹਮਣੇ ਹੋਏ ਤਾਂ ਉਸ ਤੋਂ ਅੱਧਾ ਘੰਟਾ ਪਹਿਲਾਂ ਹੀ ਖਹਿਰਾ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨੂੰ ਆਪਣੀ ਰਿਹਾਇਸ਼ 'ਤੇ ਆਉਣ ਦਾ ਸੱਦਾ ਦਿੱਤਾ ਹੋਇਆ ਸੀ।ਖਹਿਰਾ ਦਾ ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ 'ਤੇ ਕਾਂਗਰਸੀਆਂ 'ਚ ਮਚੀ ਤਰਥੱਲੀਇਸ ਪ੍ਰੈੱਸ ਕਾਨਫਰੰਸ ਵਿਚ ਖਹਿਰਾ ਨੇ ਜਿੱਥੇ ਰਾਣਾ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਾਏ,ਉਥੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵੀ ਇਸ ਲਪੇਟ 'ਚ ਲਿਆ।ਰਾਹੁਲ ਗਾਂਧੀ ਦੇ ਨਿਵਾਸ 'ਤੇ ਹੋਈ ਇੰਨੀ ਵੱਡੀ ਲੀਕੇਜ ਦੇ ਪਿੱਛੇ ਕੀ ਉਨ੍ਹਾਂ ਦੇ ਕਿਸੇ ਭਰੋਸੇਯੋਗ ਸਾਥੀ ਦਾ ਹੱਥ ਹੈ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਰਾਣਾ ਗੁਰਜੀਤ ਦੇ ਮਾਮਲੇ 'ਤੇ ਰਾਹੁਲ ਵਲੋਂ ਸਖਤ ਰੁਖ ਧਾਰ ਕੇ ਖਹਿਰਾ ਦੀ ਕਾਂਗਰਸ ਵਿਚ ਘਰ ਵਾਪਸੀ ਦੀ ਤਿਆਰੀ ਹੈ।ਖਹਿਰਾ ਦਾ ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ 'ਤੇ ਕਾਂਗਰਸੀਆਂ 'ਚ ਮਚੀ ਤਰਥੱਲੀਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਅਤੇ ਰਾਣਾ ਗੁਰਜੀਤ ਸਿੰਘ ਦੋਵੇਂ ਇਕ-ਦੂਸਰੇ ਦੇ ਕੱਟੜ ਸਿਆਸੀ ਵਿਰੋਧੀ ਹਨ।ਦੋਵੇਂ ਆਗੂ ਇਕ ਹੀ ਜ਼ਿਲੇ ਨਾਲ ਸਬੰਧਿਤ ਹਨ।ਰਾਣਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੇ ਖਹਿਰਾ ਦਾ ਸੰਪਰਕ ਰਾਹੁਲ ਨਾਲ ਸਥਾਪਿਤ ਹੋ ਚੁੱਕਾ ਹੈ ਅਤੇ ਖਹਿਰਾ ਨੇ ਹੀ ਰਾਣਾ ਦੇ ਮਾਈਨਿੰਗ ਤੇ ਹੋਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਸਬੰਧਿਤ ਦਸਤਾਵੇਜ਼ ਰਾਹੁਲ ਦਰਬਾਰ ਤਕ ਪਹੁੰਚਾਏ ਹਨ,ਜਿਸ ਉਪਰੰਤ ਰਾਹੁਲ ਗਾਂਧੀ ਨੇ ਰਾਣਾ ਵਿਰੁੱਧ ਸਖਤ ਸਟੈਂਡ ਲੈਂਦਿਆਂ ਕੈਪਟਨ ਅਮਰਿੰਦਰ ਨੂੰ ਉਨ੍ਹਾਂ ਦੇ ਅਸਤੀਫੇ ਨੂੰ ਮਨਜ਼ੂਰ ਕਰਨ ਦੇ ਹੁਕਮ ਦਿੱਤੇ ਜਦਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਚਹੇਤੇ ਅਤੇ ਖਾਸਮਖਾਸ ਕੈਬਨਿਟ ਮੰਤਰੀ ਨੂੰ ਸਰਕਾਰ 'ਚ ਕੱਢਣ ਦੇ ਪੱਖ 'ਚ ਦਿਖਾਈ ਨਹੀਂ ਦਿੰਦੇ ਸਨ।

-PTCNews

Related Post