ਕੋਰੋਨਾ ਵੈਕਸੀਨ ਦੀ ਐਮਰਜੈਂਸੀ ਮਨਜ਼ੂਰੀ ਦੇਣ 'ਚ ਬੇਹੱਦ ਸਾਵਧਾਨੀ ਤੇ ਗੰਭੀਰਤਾ ਦੀ ਲੋੜ - WHO

By  Kaveri Joshi September 1st 2020 07:26 PM

ਜੇਨੇਵਾ-ਕੋਰੋਨਾ ਵੈਕਸੀਨ ਦੀ ਐਮਰਜੈਂਸੀ ਮਨਜ਼ੂਰੀ ਦੇਣ 'ਚ ਬੇਹੱਦ ਸਾਵਧਾਨੀ ਤੇ ਗੰਭੀਰਤਾ ਦੀ ਲੋੜ - WHO: ਕੋਰੋਨਾਵਾਇਰਸ ਦੇ ਚਲਦੇ ਦੁਨੀਆਂ 'ਤੇ ਵੱਸਦੇ ਤਮਾਮ ਦੇਸ਼ਾਂ ਅੰਦਰ ਇਕੋ ਹੀ ਸ਼ੈਅ ਤੇ ਅੱਖਾਂ ਗੱਡੀਆਂ ਹੋਈਆਂ ਹਨ ਉਹ ਹੈ ' ਕੋਰੋਨਾ ਵੈਕਸੀਨ ' ! ਕਹਿੰਦੇ ਨੇ ਮਜਬੂਰੀ 'ਚ ਕੀ ਭਾਲਦੇ - ਅਖ਼ੇ ਰਾਹਤ ! ਇਸ ਘਾਤਕ ਸਮੇਂ ਦੌਰਾਨ ਕੋਰੋਨਾ ਵੈਕਸੀਨ ਦੀ ਆਮਦ ਹੀ ਦੁਨੀਆਂ ਨੂੰ ਰਾਹਤ ਪ੍ਰਦਾਨ ਕਰ ਸਕਦੀ ਹੈ । ਇਸੇ ਸੰਦਰਭ 'ਚ WHO ( ਵਿਸ਼ਵ ਸਿਹਤ ਸੰਗਠਨ ) ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਮਨਜ਼ੂਰੀ ਦੇਣ 'ਚ ਬੇਹੱਦ ਅਹਿਤਿਆਤ ਅਤੇ ਗੰਭੀਰਤਾ ਵਰਤਣ ਦੀ ਲੋੜ ਹੈ।

ਦੱਸ ਦੇਈਏ ਕਿ ਡਬਲਯੂਐੱਚਓ ਵੱਲੋਂ ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਜਦੋਂ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ 'ਚ ਤੇਜੀ ਲਿਆਉਣ 'ਤੇ ਵਿਚਾਰ ਕਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ (Chief Scientist Soumya Swaminathan) ਮੁੱਖ ਵਿਗਿਆਨਕ ਸੋਮਿਆ ਸਵਾਮੀਨਾਥਨ ਵੱਲੋਂ ਇੱਕ ਪ੍ਰੈਸ ਕਾਨਫਰੰਸ 'ਚ ਇਸ ਬਾਰੇ ਗੱਲ ਕਰਦਿਆਂ ਕਿਹਾ ਗਿਆ ਕਿ ਹਰ ਇੱਕ ਦੇਸ਼ ਨੂੰ ਦਵਾਈ ਦੇ ਟਰਾਇਲ ਪੂਰੇ ਕੀਤੇ ਬਗ਼ੈਰ ਦਵਾਈਆਂ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਅਧਿਕਾਰ ਹੈ ਪਰ ਇਹ ਇਸ ਤਰ੍ਹਾਂ ਨਹੀਂ ਹੈ ਕਿ ਇਸਨੂੰ ਮਾਮੂਲੀ ਸਮਝਿਆ ਜਾਵੇ ਅਤੇ ਸੰਜੀਦਗੀ ਨਾਲ ਨਾ ਲਿਆ ਜਾ ਸਕੇ ( "it is not something that you do very lightly", )।

WHO Emergency authorization of Covid-19 vaccines

ਇਸ ਬਾਰੇ (US. Food and Drug Administration) ਦੇ ਮੁਖੀ ਨੇ ਆਖਿਆ ਕਿ ਜੇਕਰ ਕੋਰੋਨਾ ਵੈਕਸੀਨ ਦੇ ਖ਼ਤਰੇ ਤੋਂ ਜ਼ਿਆਦਾ ਉਸ ਦੇ ਫ਼ਾਇਦੇ ਨੂੰ ਦੇਖਿਆ ਜਾ ਰਿਹਾ ਹੈ ਤਾਂ ਉਹ ਮਨਜ਼ੂਰੀ ਪ੍ਰਕਿਰਿਆ ਨੂੰ ਬਾਈਪਾਸ ਕਰ ਕੇ ਇਸ ਨੂੰ ਮਨਜ਼ੂਰੀ ਪ੍ਰਦਾਨ ਕਰਨ ਲਈ ਤਿਆਰ ਹੋ ਸਕਦੇ ਹਨ । WHO ਦੇ ਮਹਾ ਨਿਰਦੇਸ਼ਕ Tedros Adhanom Ghebreyes ਵੱਲੋਂ ਦਿੱਤੀ ਚੇਤਾਵਨੀ 'ਚ ਇਹ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਭਿਆਨਕ ਸਮੇਂ ਦੌਰਾਨ ਸਮਾਜਿਕ ਗਤੀਵਿਧੀਆਂ ਨੂੰ ਛੋਟ ਦੇਣੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ । ਉਹਨਾਂ ਨੇ ਕਿਹਾ ਕਿ ਇਹ ਗੱਲ ਮੰਨ ਲੈਣੀ ਵਾਜਿਬ ਹੋਵੇਗੀ ਕਿ ਜੇਕਰ ਕਿਸੇ ਦੇਸ਼ ਨੇ ਵਾਇਰਸ 'ਤੇ ਕਾਬੂ ਪਾ ਲਿਆ ਹੈ ਉਹ ਸਮਾਜਿਕ ( social ) ਸਰਗਰਮੀਆਂ ਬਹਾਲ ਕਰ ਸਕਦੇ ਹਨ, ਪਰ ਜੇਕਰ ਕੋਰੋਨਾ ਦੇ ਪ੍ਰਸਾਰ ਦੇ ਦੌਰਾਨ ਅਜਿਹਾ ਹੁੰਦਾ ਹੈ ਤਾਂ ਇਹ ਖਤਰਨਾਕ ਸਿੱਧ ਹੋ ਸਕਦਾ ਹੈ।

ਮਾਹਰਾਂ ਦੇ ਵਿਚਾਰ :-

ਰੂਸ ਨੇ ਪਹਿਲਾਂ ਹੀ ਇਸ ਮਹੀਨੇ ਦੋ ਮਹੀਨਿਆਂ ਤੋਂ ਘੱਟ ਸਮੇਂ ਦੇ ਮਨੁੱਖੀ ਟੈਸਟਿੰਗ ਤੋਂ ਬਾਅਦ ਕੋਵਿਡ -19 ਟੀਕੇ ਨੂੰ ਨਿਯਮਤ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੁਝ ਪੱਛਮੀ ਮਾਹਰ ਉਸਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ 'ਤੇ ਸਵਾਲ ਚੁੱਕਿਆ ਹੈ । ਸਵਾਮੀਨਾਥਨ ਨੇ ਕਿਹਾ ਕਿ ਡਬਲਯੂਐਚਓ ਦੀ ਤਰਜੀਹੀ ਪਹੁੰਚ ਵਿਚ ਪੂਰਾ ਅੰਕੜਾ ਹੈ, ਜੋ ਟੀਕਿਆਂ ਦੀ ਪੂਰਵ-ਯੋਗਤਾ ਲਈ ਵਰਤੇ ਜਾ ਸਕਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਡਬਲਯੂਐਚਓ ਕੇਸ ਦੇ ਅਧਾਰ 'ਤੇ ਹਰੇਕ ਡਰੱਗ ਦੀ ਕਾਰਜਸ਼ੀਲਤਾ ਅਤੇ ਸੁਰੱਖਿਆ' ਤੇ ਵਿਚਾਰ ਕਰੇਗਾ।

ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਮਾਈਕ ਰਿਆਨ ਨੇ ਕਿਹਾ ਕਿ ਡਬਲਯੂਐਚਓ ਨੇ ਅਫਰੀਕਾ ਵਿੱਚ ਇਬੋਲਾ ਦਾ ਮੁਕਾਬਲਾ ਕਰਨ ਲਈ ਪ੍ਰਯੋਗਾਤਮਕ ਦਵਾਈਆਂ ਦੀ ਵਰਤੋਂ ਕੀਤੀ ਹੈ, ਜੋ ਕਿ ਇੱਕ ਉਪਾਅ ਸਫਲ ਰਿਹਾ। ਪਰ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੂਰੀ ਅਜ਼ਮਾਇਸ਼ਾਂ ਤੋਂ ਬਗੈਰ ਇਕ ਤੇਜ਼ ਰਸਤਾ ਅਪਣਾਉਣ ਲਈ ਸਖਤ ਨਿਗਰਾਨੀ ਅਤੇ ਸੁਰੱਖਿਆ ਦੀ ਪਾਲਣਾ ਕਰਨੀ ਪੈਂਦੀ ਹੈ, ਅਤੇ ਜੇਕਰ ਇਸ ਦੌਰਾਨ ਕੋਈ ਮੁਸ਼ਕਲ ਜਾਂ ਖ਼ਤਰਾ ਨਜ਼ਰ ਆਉਂਦਾ ਹੈ ਤਾਂ ਇਹ ਪ੍ਰਕਿਰਿਆ ਤੁਰੰਤ ਰੋਕ ਦਿੱਤੀ ਜਾਣੀ ਚਾਹੀਦੀ ਹੈ। "ਜੇ ਤੁਸੀਂ ਟੀਕੇ ਦੀ ਵਰਤੋਂ ਲਈ ਬਹੁਤ ਕਾਹਲੀ ਕੀਤੀ।... ਲੱਖਾਂ ਲੋਕ ਮਾੜੇ ਪ੍ਰਭਾਵਾਂ ਹੇਠ ਆ ਸਕਦੇ ਹਨ ," ਰਿਆਨ ਨੇ ਕਿਹਾ।

ਦੱਸ ਦੇਈਏ ਕਿ ਕਰੋਨਾ ਵਾਇਰਸ ਤੋਂ ਨਿਪਟਾਰੇ ਲਈ ਇੱਕੋ-ਇੱਕ ਪੁਖ਼ਤਾ ਹਥਿਆਰ ਹੈ-ਕੋਰੋਨਾ ਵੈਕਸੀਨ। ਇਸ ਸੰਦਰਭ 'ਚ ਹਰੇਕ ਦੇਸ਼ ਬੇਤਾਬ ਹੈ ਕਿ ਕਿਹੜਾ ਵੇਲਾ ਹੋਵੇ ਤੇ ਉਨ੍ਹਾਂ ਨੂੰ ਵੈਕਸੀਨ ਬਣਾਉਣ ਅਤੇ ਉਸਦੇ ਖਰ੍ਹੇ ਉਤਰਨ 'ਚ ਸਫ਼ਲਤਾ ਪ੍ਰਦਾਨ ਹੋਵੇ। ਖ਼ੈਰ ਜੋ ਹਲਾਤ ਹਨ, ਉਹ ਸਭ ਦੇ ਸਾਹਮਣੇ ਹਨ। ਹੁਣ ਦੇਖਦੇ ਹਾਂ ਕਿ ਅੱਗੇ ਜਾ ਕੇ ਕੋਰੋਨਾ ਵੈਕਸੀਨ ਮਾਮਲੇ 'ਚ ਕਿਹੜੇ ਦੇਸ਼ ਨੂੰ ਕਦੋਂ ਅਤੇ ਕਿੰਨੀ ਕੁ ਸਫ਼ਲਤਾ ਮਿਲਦੀ ਹੈ।

Related Post