WHO ਮਹਿਜ਼ 5 ਡਾਲਰ 'ਚ 133 ਦੇਸ਼ਾਂ ਨੂੰ ਮੁਹੱਈਆ ਕਰਵਾਏਗਾ ਕੋਵਿਡ-19 ਟੈਸਟ ਕਿੱਟ

By  Kaveri Joshi September 29th 2020 04:19 PM

ਸੰਯੁਕਤ ਰਾਸ਼ਟਰ :WHO ਮਹਿਜ਼ 5 ਡਾਲਰ 'ਚ 133 ਦੇਸ਼ਾਂ ਨੂੰ ਮੁਹੱਈਆ ਕਰਵਾਏਗਾ ਕੋਵਿਡ-19 ਟੈਸਟ ਕਿੱਟ: ਦੁਨੀਆਂ ਭਰ 'ਚ ਕੋਰੋਨਾ ਨੇ ਹਾਹਾਕਾਰ ਮਚੀ ਹੋਈ ਹੈ , ਇਸ ਭਿਆਨਕ ਵਾਇਰਸ ਦੇ ਚਲਦੇ ਕਈ ਪਰਿਵਾਰਾਂ ਤੋਂ ਉਹਨਾਂ ਦੇ ਜੀਅ ਵਿੱਛੜ ਗਏ ਹਨ , ਕਿਸੇ ਨੂੰ ਕੋਈ ਪਤਾ ਨਹੀਂ ਇਸ ਮਹਾਮਾਰੀ ਤੋਂ ਕਦੋਂ ਨਿਜਾਤ ਮਿਲੇਗੀ ! ਜਿੱਥੇ ਇਸਤੋਂ ਛੁਟਕਾਰਾ ਪਾਉਣ ਲਈ ਵੈਕਸੀਨ ਦਾ ਕੰਮ ਜ਼ੋਰਾਂ 'ਤੇ ਹੈ , ਉੱਥੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਦੀ ਜਾਂਚ ਵਾਸਤੇ ਟੈਸਟ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਇੱਕ ਅਜਿਹੀ ਟੈਸਟ ਕਿੱਟ ਨੂੰ ਮਨਜ਼ੂਰੀ ਦਿੱਤੀ ਹੈ , ਜਿਸ ਨਾਲ ਕੁਝ ਹੀ ਮਿੰਟਾਂ 'ਚ ਕੋਰੋਨਾ ਦੇ ਸੰਕ੍ਰਮਣ ਦਾ ਪਤਾ ਲਗਾਇਆ ਜਾ ਸਕੇਗਾ । ਇਸ ਟੈਸਟ ਕਿੱਟ ਦੀ ਕੀਮਤ 5 ਡਾਲਰ , ਜੋ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ 400 ਰੁਪਏ ਬਣਦੀ ਹੈ ।

WHO provide low-cost corona test kits to 133 countries

ਦੱਸ ਦੇਈਏ ਕਿ ਇਸ ਟੈਸਟ ਕਿੱਟ ਦੇ ਬਾਰੇ ਡਬਲਿਊਐੱਚਓ ਦੇ ਮਹਾਨਿਰਦੇਸ਼ਕ ਟੈਡ੍ਰਾਸ ਅਡਹੈਨਾਮ ਗੇਬਰਾਏਸਿਸ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਰੀਬ 12 ਕਰੋੜ ਟੈਸਟ ਕਿੱਟਾਂ ਆਉਣ ਵਾਲੇ 6 ਮਹੀਨੇ ਦੇ ਅੰਦਰ ਤਿਆਰ ਹੋ ਜਾਣਗੀਆਂ ਅਤੇ ਸਾਰੀਆਂ ਟੈਸਟ ਕਿਟਸ ਸਾਂਝੀਦਾਰ ਸੰਗਠਨਾਂ ਦੇ ਨਾਲ ਮਿਲਕੇ ਤਿਆਰ ਕੀਤੀਆਂ ਜਾਣਗੀਆਂ ਅਤੇ 133 ਦੇਸ਼ਾਂ 'ਚ ਉਪਲਬੱਧ ਕਰਵਾਇਆ ਜਾਵੇਗਾ ।

ਇੱਥੇ ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਨਾਲ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ 'ਚ ਕੋਰੋਨਾਵਾਇਰਸ ਦੀ ਜਾਂਚ ਵਾਸਤੇ ਟੈਸਟ ਦੀ ਦਰ ਵੱਧ ਜਾਵੇਗੀ ।

WHO provide low-cost corona test kits to 133 countries

WHO ਦੇ ਅਨੁਸਾਰ ਇਸ ਕਿੱਟ ਜ਼ਰੀਏ ਟੈਸਟ ਦੇ ਨਤੀਜੇ ਘੰਟਿਆਂ ਬੱਧੀ ਇੰਤਜ਼ਾਰ ਕਰਨ ਦੀ ਥਾਂ ਤੇ ਮਹਿਜ਼ 15-30 ਮਿੰਟ 'ਚ ਆ ਜਾਣਗੇ । ਉਹਨਾਂ ਨੇ ਕਿਹਾ ਕਿ ਕਈ ਦੇਸ਼ਾਂ 'ਚ ਇਸ ਲਈ ਕੋਰੋਨਾਵਾਇਰਸ ਟੈਸਟ ਘੱਟ ਕੀਤੇ ਜਾ ਰਹੇ ਸਨ ਕਿਉਕਿ ਟੈਸਟ ਕਿੱਟ ਦੀ ਕੀਮਤ ਜ਼ਿਆਦਾ ਸੀ। ਪਰ ਹੁਣ ਉਮੀਦ ਹੈ ਕਿ ਨਵੀਂ ਘੱਟ ਕੀਮਤ ਵਾਲੀ ਟੈਸਟ ਕਿੱਟ ਆ ਜਾਣ ਕਾਰਨ ਜ਼ਿਆਦਾ ਟੈਸਟ ਜ਼ਿਆਦਾ ਕੀਤੇ ਜਾ ਸਕਣਗੇ।

ਦੱਸ ਦੇਈਏ ਕਿ ਵਿਸ਼ਵ ਭਰ 'ਚ ਸੰਖਿਆ 33,578,543 ਦਰਜ ਕੀਤੀ ਗਈ ਹੈ ਜਦਕਿ 1,006,955 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 24,897,622 ਦਰਜ ਕੀਤੀ ਗਈ ਹੈ । ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਪੁਖ਼ਤਾ ਵੈਕਸੀਨ ਦੀ ਆਮਦ ਹੀ ਇਸਦਾ ਇੱਕੋ-ਇੱਕ ਹੱਲ ਹੈ।

Related Post