ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ

By  Shanker Badra July 31st 2019 01:12 PM

ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ:ਸੁਨਾਮ : ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਜੀ ਨੂੰ ਅੱਜ ਪੂਰਾ ਦੇਸ਼ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ ,ਕਿਉਂਕਿ ਜਦੋਂ ਅਸੀਂ ਅੰਗਰੇਜ਼ਾਂ ਦੇ ਗ਼ੁਲਾਮ ਸੀ ਤਾਂ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਜਿਨ੍ਹਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਸਨ , ਉਨ੍ਹਾਂ ਵਿਚੋਂ ਇਕ ਦੇਸ਼ ਪ੍ਰੇਮੀ ਊਧਮ ਸਿੰਘ ਵੀ ਸਨ।

Who Sher Singh becomes Shaheed Udham Singh, how he took revenge of Jallianwala Bagh massacre ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ

ਇੱਕ ਕ੍ਰਾਂਤੀਕਾਰੀ ਦੇਸ਼ ਭਗਤ ਜਿਸਦਾ ਮੁੱਢਲਾ ਨਾਂ ਸ਼ੇਰ ਸਿੰਘ ਸੀ। ਇਸਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਹੋਇਆ। ਜੋ ਉਸ ਸਮੇਂ ਪਟਿਆਲਾ ਸ਼ਾਹੀ ਰਿਆਸਤ ਦਾ ਇਕ ਸ਼ਹਿਰ ਸੀ। ਇਸਦਾ ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਚ ਰੇਲਵੇ ਫ਼ਾਟਕ ਤੇ ਚੌਂਕੀਦਾਰ ਵਜੋਂ ਨੌਕਰੀ ਕਰਦਾ ਸੀ। ਸ਼ੇਰ ਸਿੰਘ ਅਜੇ ਸੱਤ ਸਾਲ ਦਾ ਵੀ ਨਹੀਂ ਹੋਇਆ ਸੀ ਕਿ ਇਸਦੇ ਸਿਰ ਉੱਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ।

Who Sher Singh becomes Shaheed Udham Singh, how he took revenge of Jallianwala Bagh massacre ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ

24 ਅਕਤੂਬਰ 1907 ਨੂੰ ਇਸ ਨੂੰ ਇਸ ਦੇ ਭਰਾ ਮੁਕਤਾ ਸਿੰਘ ਸਮੇਤ ਸੈਂਟਰਲ ਖ਼ਾਲਸਾ ਯਤੀਮ ਖਾਨਾ ਅੰਮ੍ਰਿਤਸਰ ਵਿਚ ਦਾਖਲ ਕਰਵਾ ਦਿੱਤਾ ਗਿਆ। ਯਤੀਮ ਖਾਨੇ ਵਿਚ ਹੀ ਦੋਵਾਂ ਭਰਾਵਾਂ ਨੇ ਨਾਂ ਬਦਲਕੇ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਰੱਖ ਲਏ। 1917 ਵਿਚ ਊਧਮ ਸਿੰਘ ਦੇ ਭਰਾ ਦਾ ਵੀ ਦੇਹਾਂਤ ਹੋ ਗਿਆ ਅਤੇ ਊਧਮ ਸਿੰਘ ਸੰਸਾਰ ਵਿਚ ਇਕੱਲਾ ਹੀ ਰਹਿ ਗਿਆ। 1918 ਵਿਚ ਦਸਵੀਂ ਪਾਸ ਕਰਨ ਤੋਂ ਬਾਅਦ ਊਧਮ ਸਿੰਘ ਨੇ ਯਤੀਮ ਖਾਨਾ ਛੱਡ ਦਿੱਤਾ।

Who Sher Singh becomes Shaheed Udham Singh, how he took revenge of Jallianwala Bagh massacre ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ

13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੌਰਾਨ ਊਧਮ ਸਿੰਘ ਉਥੇ ਹਾਜ਼ਰ ਸੀ ,ਜਦੋਂ ਲੋਕਾਂ ਦੇ ਸ਼ਾਂਤਮਈ ਇਕੱਠ ਉੱਤੇ ਜਨਰਲ ਡਾਇਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਲਗਪਗ ਇੱਕ ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਘਟਨਾ ਨੇ ਜਿਸ ਨੂੰ ਊਧਮ ਸਿੰਘ ਬੜੇ ਗੁੱਸੇ ਅਤੇ ਦੁਖੀ ਮਨ ਨਾਲ ਮੁੜ ਯਾਦ ਕਰਦਾ ਹੁੰਦਾ ਸੀ। ਇਸ ਘਟਨਾ ਨੇ ਊਧਮ ਸਿੰਘ ਨੂੰ ਕ੍ਰਾਂਤੀ ਦੀ ਰਾਹ 'ਤੇ ਤੋਰ ਦਿੱਤਾ। ਇਸ ਤੋਂ ਛੇਤੀ ਪਿੱਛੋਂ ਹੀ ਇਸ ਨੇ ਭਾਰਤ ਛੱਡ ਦਿੱਤਾ ਅਤੇ ਅਮਰੀਕਾ ਪਹੁੰਚ ਗਿਆ। 1920 ਵਿਆਂ ਦੇ ਸ਼ੁਰੂ ਵਿਚ ਬੱਬਰ ਅਕਾਲੀਆਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਤੋਂ ਜਾਣੂ ਹੋ ਕੇ ਇਹ ਬਹੁਤ ਉਤਸ਼ਾਹਿਤ ਹੋਇਆ ਅਤੇ ਆਪਣੇ ਦੇਸ਼ ਵਾਪਸ ਆ ਗਿਆ।ਇਹ ਗੁਪਤ ਰੂਪ ਵਿਚ ਆਪਣੇ ਨਾਲ ਕੁਝ ਪਿਸਤੌਲਾਂ ਲਿਆਇਆ ਜਿਸ ਕਾਰਨ ਅੰਮ੍ਰਿਤਸਰ ਪੁਲੀਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Who Sher Singh becomes Shaheed Udham Singh, how he took revenge of Jallianwala Bagh massacre ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ

ਊਧਮ ਸਿੰਘ ਨੂੰ ‘ਅਸਲਾ ਐਕਟ`ਅਧੀਨ ਚਾਰ ਸਾਲ ਦੀ ਸਜ਼ਾ ਸੁਣਾਈ ਗਈ। 1931 ਵਿਚ ਰਿਹਾ ਹੋਣ 'ਤੇ ਇਹ ਆਪਣੀ ਜੱਦੀ ਰਿਹਾਇਸ਼ ਸੁਨਾਮ ਵਾਪਸ ਆਇਆ ਪਰ ਸਥਾਨਿਕ ਪੁਲੀਸ ਦੁਆਰਾ ਪਰੇਸ਼ਾਨ ਕੀਤੇ ਜਾਣ 'ਤੇ ਇਹ ਫਿਰ ਅੰਮ੍ਰਿਤਸਰ ਵਾਪਸ ਚਲਾ ਗਿਆ ਅਤੇ ਉੱਥੇ ਜਾ ਕੇ ਇਸਨੇ ਸਾਈਨ ਬੋਡਰ ਪੇਂਟਰ ਦੀ ਦੁਕਾਨ ਖੋਲ ਲਈ ਅਤੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਇਹ ਉਹ ਨਾਂ ਸੀ ਜਿਸ ਦੀ ਵਰਤੋਂ ਇਸਨੇ ਬਾਅਦ ਵਿਚ ਇੰਗਲੈਂਡ ਵਿਚ ਕੀਤੀ ਸੀ। ਇਸ ਨਾਂ ਨੂੰ ਅਪਨਾਉਣ ਦਾ ਭਾਵ ਭਾਰਤ ਦੇ ਸਾਰੇ ਧਰਮਾਂ ਦੀ ਏਕਤਾ ਉੱਪਰ ਬਲ ਦੇਣਾ ਸੀ ਜੋ ਭਾਰਤੀ ਰਾਜਨੀਤਿਕ ਸੁਤੰਤਰਤਾ ਅੰਦੋਲਨ ਦਾ ਆਧਾਰ ਸੀ।

Who Sher Singh becomes Shaheed Udham Singh, how he took revenge of Jallianwala Bagh massacre ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ

ਊਧਮ ਸਿੰਘ ਭਗਤ ਸਿੰਘ ਦੇ ਕ੍ਰਾਂਤੀਕਾਰੀ ਕੰਮਾਂ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। 1932 ਵਿਚ ਊਧਮ ਸਿੰਘ ਜਦੋਂ ਕਸ਼ਮੀਰ ਦੇ ਦੌਰੇ 'ਤੇ ਸੀ ਉਸ ਸਮੇਂ ਉਸ ਕੋਲੋਂ ਭਗਤ ਸਿੰਘ ਦਾ ਚਿੱਤਰ ਬਰਾਮਦ ਹੋਇਆ ਸੀ। ਕਸ਼ਮੀਰ ਵਿਚ ਕੁੱਝ ਮਹੀਨੇ ਰਹਿਣ ਤੋਂ ਬਾਅਦ ਊਧਮ ਸਿੰਘ ਭਾਰਤ ਤੋਂ ਚਲਾ ਗਿਆ ਅਤੇ ਫ਼ਿਰ ਇੰਗਲੈਂਡ ਪਹੁੰਚ ਗਿਆ। ਇਹ ਇਥੇ ਜੱਲਿਆਂਵਾਲਾ ਬਾਗ ਦੇ ਦੁਖਾਂਤਕ ਸਾਕੇ ਦਾ ਬਦਲਾ ਲੈਣ ਦੀ ਤਾਕ ਵਿਚ ਸੀ। ਅੰਤ ਲੰਮੀ ਉਡੀਕ ਤੋਂ ਬਾਅਦ ਇਹ 13 ਮਾਰਚ 1940 ਨੂੰ ਇਹ ਘੜੀ ਵੀ ਆ ਗਈ। ਊਧਮ ਸਿੰਘ ਨੇ ਆਪਣੀ ਪਿਸਤੌਲ ਦੇ ਨਾਲ ਓਡਵਾਇਰ ਨੂੰ ਮਾਰ ਦਿੱਤਾ ਜੋ ਅੰਮ੍ਰਿਤਸਰ ਦੇ ਖੂਨੀ ਸਾਕੇ ਸਮੇਂ ਪੰਜਾਬ ਦਾ ਗਵਰਨਰ ਸੀ।

Who Sher Singh becomes Shaheed Udham Singh, how he took revenge of Jallianwala Bagh massacre ਮਹਾਨ ਸ਼ਹੀਦ ਊਧਮ ਸਿੰਘ : ਜਲਿਆਂਵਾਲਾ ਕਾਂਡ ਦਾ ਬਦਲਾ ਲੈਣ ਵਾਲਾ ਸ਼ੇਰ ਸਿੰਘ ਕਿਵੇਂ ਬਣਿਆ ਊਧਮ ਸਿੰਘ , ਪੜ੍ਹੋ ਪੂਰਾ ਇਤਿਹਾਸ

4 ਜੂਨ 1940 ਨੂੰ ਇਸ ਉੱਤੇ ਸੈਂਟਰਲ ਕ੍ਰੀਮਿਨਲ ਕੋਰਟ ਓਲਡ ਬੈਲੇ ਵਿਚ ਜਸਟਿਸ ਐਟਕਿੰਨ ਸਨ ਅੱਗੇ ਮੁਕੱਦਮਾ ਚਲਾਇਆ ਗਿਆ, ਜਿਸਨੇ ਇਸ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਦੇ ਪੱਖ ਵਿਚ ਮੁੜ ਵਿਚਾਰਨ ਲਈ ਇਕ ਦਰਖ਼ਾਸਤ ਭੇਜੀ ਗਈ ਜਿਹੜੀ 15 ਜੁਲਾਈ 1940 ਨੂੰ ਰੱਦ ਕਰ ਦਿੱਤੀ ਗਈ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਂਟਨ ਵਿੱਲੇ ਜੇਲ੍ਹ ਲੰਦਨ ਵਿਚ ਫਾਂਸੀ ਦੇ ਦਿੱਤੀ ਗਈ।

-PTCNews

Related Post