WHO ਨੇ ਕੋਵਿਡ-19 ਦੇ ਨਵੇਂ ਵੇਰੀਐਂਟ 'Omicron' ਕਰਕੇ ਦੁਨੀਆ ਨੂੰ ਦਿੱਤੀ ਚੇਤਾਵਨੀ, ਭਾਰਤ 'ਚ ਅਲਰਟ ਜਾਰੀ

By  Riya Bawa November 27th 2021 11:00 AM -- Updated: November 27th 2021 11:04 AM

Omicron Corona Variants: ਭਾਰਤ ਵਿੱਚ ਦੱਖਣੀ ਅਫਰੀਕਾ ਤੋਂ ਫੈਲਣ ਵਾਲੇ ਓਮੀਕਰੋਨ ਵੇਰੀਐਂਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਸ ਦੇ ਚਲਦੇ ਨਵੇਂ ਵੇਰੀਐਂਟ ਨੂੰ ਲੈ ਕੇ ਸਰਕਾਰ ਵੱਲੋਂ ਅਹਿਮ ਮੀਟਿੰਗ ਬੁਲਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਫਲਾਈਟਾਂ 'ਤੇ ਪਾਬੰਦੀ ਲਗਾਉਣ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਓਮੀਕਰੋਨ ਦੱਖਣੀ ਅਫਰੀਕਾ ਤੋਂ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। New COVID-19 Threat: WHO Calls Special Meeting To Discuss B.1.1.529 Variant From South Africa ਨਵਾਂ ਰੂਪ ਦੱਖਣੀ ਅਫਰੀਕਾ ਵਿੱਚ ਕਈ ਹਫ਼ਤਿਆਂ ਤੋਂ ਫੈਲ ਰਿਹਾ ਸੀ, ਹੁਣ WHO ਨੇ ਵੀ ਇਸਨੂੰ ਖਤਰਨਾਕ ਮੰਨਿਆ ਹੈ। ਇਹ ਵੇਰੀਐਂਟ ਦੱਖਣੀ ਅਫਰੀਕਾ ਦੇ ਅਫਰੀਕੀ ਦੇਸ਼ ਬੋਤਸਵਾਨਾ ਪਹੁੰਚ ਗਿਆ ਹੈ। ਏਸ਼ੀਆ ਦੇ ਦੇਸ਼ ਹਾਂਗਕਾਂਗ ਵਿੱਚ ਵੀ ਮਾਮਲੇ ਸਾਹਮਣੇ ਆਏ ਹਨ। ਓਮੀਕਰੋਨ ਮੱਧ ਪੂਰਬ ਵਿੱਚ ਇਜ਼ਰਾਈਲ ਅਤੇ ਯੂਰਪ ਵਿੱਚ ਬੈਲਜੀਅਮ ਵੀ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦਾ ਸਾਹਮਣਾ ਕਰ ਚੁੱਕੇ ਭਾਰਤ 'ਚ ਫਿਲਹਾਲ ਇਨਫੈਕਸ਼ਨ ਕੰਟਰੋਲ 'ਚ ਹੈ। ਟੀਕਾਕਰਨ ਦੀ ਰਫ਼ਤਾਰ ਵੀ ਲਗਾਤਾਰ ਵਧ ਰਹੀ ਹੈ। Member States voice historic support for a better and more sustainably funded WHO at 74th World Health Assembly ਵਿਸ਼ਵ ਸਿਹਤ ਸੰਗਠਨ (WHO) ਨੇ ਸ਼ਨੀਵਾਰ ਨੂੰ ਨਵੇਂ ਕੋਵਿਡ-19 ਵੇਰੀਐਂਟ B.1.1.529 ਦਾ ਨਾਮ ਦਿੱਤਾ ਹੈ, ਜਿਸਦਾ ਦੱਖਣੀ ਅਫਰੀਕਾ ਵਿੱਚ ਪਤਾ ਲਗਾਇਆ ਗਿਆ ਹੈ, 'ਓਮਾਈਕਰੋਨ'। ਇਹ WHO ਵੱਲੋਂ ਨਵੇਂ-ਪਛਾਣੇ ਗਏ ਕੋਵਿਡ -19 ਵੇਰੀਐਂਟ 'ਤੇ ਚਰਚਾ ਕਰਨ ਲਈ ਮੀਟਿੰਗ ਕਰਨ ਤੋਂ ਬਾਅਦ ਆਇਆ ਹੈ। Strong likelihood' of more dangerous Covid variants, warn WHO experts | World News - Hindustan Times ਦੱਸਣਯੋਗ ਹੈ ਕਿਦੱਖਣੀ ਅਫਰੀਕਾ ਦੀ ਯਾਤਰਾ 'ਤੇ ਪਾਬੰਦੀ ਲਗਾਈ ਹੋਈ ਹੈ। ਅਜਿਹੇ ਦੇਸ਼ਾਂ ਵਿੱਚ ਇਟਲੀ, ਆਸਟਰੀਆ, ਫਰਾਂਸ, ਜਾਪਾਨ, ਯੂਨਾਈਟਿਡ ਕਿੰਗਡਮ, ਸਿੰਗਾਪੁਰ, ਨੀਦਰਲੈਂਡ, ਮਾਲਟਾ, ਮਲੇਸ਼ੀਆ, ਮੋਰੋਕੋ, ਫਿਲੀਪੀਨਜ਼, ਦੁਬਈ, ਜਾਰਡਨ, ਅਮਰੀਕਾ, ਕੈਨੇਡਾ ਅਤੇ ਤੁਰਕੀ ਸ਼ਾਮਲ ਹਨ। -PTC News

Related Post