Exit Poll 2022 Result: ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤੇਗਾ ਕੌਣ, ਜਾਣੋ ਐਗਜ਼ਿਟ ਪੋਲ ਜ਼ਰੀਏ

By  Ravinder Singh March 7th 2022 07:19 PM

ਚੰਡੀਗੜ੍ਹ : Exit Poll 2022 Result: ਉੱਤਰ ਪ੍ਰਦੇਸ਼ 'ਚ (Election 2022) ਆਖਰੀ ਪੜਾਅ ਦੀ ਵੋਟਿੰਗ ਦੇ ਨਾਲ ਹੀ ਸੋਮਵਾਰ ਨੂੰ ਪੰਜ ਸੂਬਿਆਂ ਦੀਆਂ ਚੋਣਾਂ ਸਮਾਪਤ ਹੋ ਗਈਆਂ। ਪੰਜ ਸੂਬਿਆਂ ਜਿਨ੍ਹਾਂ ਵਿੱਚ ਯੂਪੀ, ਉਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਸ਼ਾਮਲ ਹਨ, ਦੇ ਚੋਣ ਨਤੀਜੇ 10 ਮਾਰਚ ਨੂੰ ਆਉਣਗੇ। ਇਨ੍ਹਾਂ ਚੋਣਾਂ ਸਬੰਧੀ ਵੱਖ-ਵੱਖ ਮੀਡੀਆ ਅਦਾਰਿਆਂ ਨੇ ਆਪਣੇ-ਆਪਣੇ ਐਗਜ਼ਿਟ ਪੋਲ (Exit Polls 2022 LIVE Streaming) ਜਾਰੀ ਕਰ ਦਿੱਤੇ ਹਨ। ਵੋਟਰ ਇਸ ਗੱਲ 'ਤੇ ਡੂੰਘਾਈ ਨਾਲ ਨਜ਼ਰ ਰੱਖਦੇ ਹਨ ਕਿ ਐਗਜ਼ਿਟ ਪੋਲ Exit Poll 2022 ਕੀ ਕਹਿੰਦੇ ਹਨ।

ਪੰਜਾਬ ਦੇ ਲੋਕਾਂ ਦਾ ਜਿੱਤੇਗਾ ਭਰੋਸਾ ਕੌਣ, ਜਾਣੋ ਐਗਜ਼ਿਟ ਪੋਲ ਜ਼ਰੀਏਪੰਜਾਬ ਵਿੱਚ 20 ਫਰਵਰੀ ਨੂੰ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਮੁਕੰਮਲ ਹੋ ਗਈ। 16ਵੀਂ ਪੰਜਾਬ ਵਿਧਾਨ ਸਭਾ ਚੋਣਾਂ ਲਈ 1,304 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 10 ਮਾਰਚ ਨੂੰ ਹੋਵੇਗਾ। ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੀਰਵਾਰ ਨੂੰ ਨਤੀਜੇ ਐਲਾਨੇ ਜਾ ਰਹੇ ਹਨ। ਪੰਜਾਬ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪੰਜਾਬ ਦੇ ਲੋਕਾਂ ਦਾ ਜਿੱਤੇਗਾ ਭਰੋਸਾ ਕੌਣ, ਜਾਣੋ ਐਗਜ਼ਿਟ ਪੋਲ ਜ਼ਰੀਏਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਤੇ ਬਸਪਾ ਗਠਜੋੜ, ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਗਠਜੋੜ ਦੇ ਆਗੂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਜਨਤਾ ਦਾ ਭਰੋਸਾ ਕੌਣ ਜਿੱਤ ਪਾਉਂਦਾ ਹੈ ਇਹ 10 ਮਾਰਚ ਨੂੰ ਹੀ ਪਤਾ ਲੱਗੇਗਾ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਵਿੱਚ ਤਸਵੀਰ ਕੁਝ ਹੱਦ ਤੱਕ ਸਾਫ਼ ਹੋ ਜਾਵੇਗੀ ਕਿ ਪੰਜਾਬ ਦੀ ਸੱਤਾ ਕਿਸ ਦੇ ਹੱਥ ਵਿੱਚ ਆਵੇਗੀ। ਪੰਜਾਬ ਵਿੱਚ ਜਿਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ, ਐਗਜ਼ਿਟ ਪੋਲ ਵੀ ਉਸੇ ਦਿਸ਼ਾ ਵਿੱਚ ਭਵਿੱਖਬਾਣੀ ਕਰ ਰਹੇ ਹਨ। ਵੱਖ-ਵੱਖ ਚੋਣ ਮੀਡੀਆ ਅਦਾਰਿਆਂ ਨੇ ਐਗਜ਼ਿਟ ਪੋਲ ਐਲਾਨ ਦਿੱਤੇ ਹਨ ਜਿਸ ਤੋਂ ਕਾਫੀ ਹੱਦ ਤੱਕ ਸਥਿਤੀ ਸਪੱਸ਼ਟ ਹੋ ਗਈ ਹੈ। ਐਗਜ਼ਿਟ ਪੋਲ ਚੋਣ ਨਤੀਜੇ ਨਹੀਂ, ਸਗੋਂ ਚੋਣ ਨਤੀਜਿਆਂ ਦੀ ਇੱਕ ਝਲਕ ਹੁੰਦੀ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੱਤਾਧਾਰੀ ਬਰਕਰਾਰ ਰਹਿਣਗੇ ਜਾਂ ਤਬਦੀਲੀ ਦੀ ਹਵਾ ਚੱਲ ਰਹੀ ਹੈ।

ਪੰਜਾਬ ਦੇ ਐਗਜ਼ਿਟ ਪੋਲ ਦੇ ਅੰਕੜੇ ਆਏ ਸਾਹਮਣੇ------

'ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ'

ਪੰਜਾਬ ਵਿੱਚ ਕਾਂਗਰਸ ਨੂੰ 19 ਤੋਂ 31 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ 'ਚ ਅਕਾਲੀ ਦਲ ਸਿਰਫ 7 ਤੋਂ 11 ਸੀਟਾਂ 'ਤੇ ਹੀ ਸਿਮਟਦਾ ਨਜ਼ਰ ਆ ਰਿਹਾ ਹੈ। ਇਸ ਵਿੱਚ ਆਮ ਆਦਮੀ ਪਾਰਟੀ ਨੂੰ 76 ਤੋਂ 90 ਸੀਟਾਂ ਮਿਲਣ ਦਾ ਅਨੁਮਾਨ ਹੈ। bjp ----1 ਤੋਂ 4 ਸੀਟਾਂ

ABP ਸਾਂਝਾ: ਪੰਜਾਬ 'ਚ ਕਿਸ ਨੂੰ ਮਿਲੀਆਂ ਸੀ ਕਿੰਨੀਆਂ ਸੀਟਾਂ?

ਪੰਜਾਬ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਕਾਂਗਰਸ ਨੂੰ 22-28, ਆਪ ਨੂੰ 51-61, ਸ਼੍ਰੋਮਣੀ ਅਕਾਲੀ ਦਲ ਨੂੰ 20-26, ਭਾਜਪਾ ਨੂੰ 07-13, ਹੋਰਾਂ ਨੂੰ 01-05 ਸੀਟਾਂ ਮਿਲ ਰਹੀਆਂ ਹਨ। ਪੰਜਾਬ ਵਿੱਚ ਕੁੱਲ 117 ਵਿਧਾਨ ਸਭਾ ਸੀਟਾਂ ਹਨ।

ਟਾਈਮਜ਼ ਨਾਓ/VETO(ਪਾਰਟੀ ਸੀਟਾਂ)

ਕਾਂਗਰਸ 22

ਸ਼੍ਰੋਮਣੀ ਅਕਾਲੀ ਦਲ+ਬਸਪਾ 19

ਭਾਜਪਾ+ਪੰਜਾਬ ਲੋਕ ਕਾਂਗਰਸ+ਸੰਯੁਕਤ ਅਕਾਲੀ ਦਲ 5

ਆਮ ਆਦਮੀ ਪਾਰਟੀ 70

ਹੋਰ 01

ਦੈਨਿਕ ਭਾਸਕਰ

ਆਮ ਆਦਮੀ ਪਾਰਟੀ-38-44

ਅਕਾਲੀ ਦਲ 30-39

ਕਾਂਗਰਸ 26-32

ਭਾਜਪਾ 7-10

ETG Research's poll

ਪੰਜਾਬ ਵਿੱਚ ਐਗਜ਼ਿਟ ਪੋਲ 2022 ਵਿੱਚ 117 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਆਮ ਆਦਮੀ ਨੂੰ 70-75 ਸੀਟਾਂ ਮਿਲਣ ਦੀ ਸੰਭਾਵਨਾ ਹੈ।

NewsX-Polstrat Poll

ਪੰਜਾਬ ਵਿੱਚ ਐਗਜ਼ਿਟ ਪੋਲ 2022 ਵਿੱਚ 117 ਸੀਟਾਂ ਵਾਲੀ ਵਿਧਾਨ ਸਭਾ ਵਿੱਚ  'ਆਪ' ਨੂੰ 56-61 ਸੀਟਾਂ ਮਿਲ ਰਹੀਆਂ ਹਨ, ਜਦੋਂ ਕਿ ਰਿਪਬਲਿਕ ਟੀਵੀ ਦਿਖਾ ਰਿਹਾ ਹੈ ਕਿ ਐਗਜ਼ਿਟ ਪੋਲ 2022 'ਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ 62-70 ਸੀਟਾਂ ਮਿਲ ਰਹੀਆਂ ਹਨ।

ਪੰਜਾਬ ਦੇ ਲੋਕਾਂ ਦਾ ਜਿੱਤੇਗਾ ਭਰੋਸਾ ਕੌਣ, ਜਾਣੋ ਐਗਜ਼ਿਟ ਪੋਲ ਜ਼ਰੀਏਕੀ ਹੈ ਐਗਜ਼ਿਟ ਪੋਲ ?

ਐਗਜ਼ਿਟ ਪੋਲ ਮੀਡੀਆ ਸੰਸਥਾਵਾਂ ਵੱਲੋਂ ਬੇਤਰਤੀਬੇ ਜਾਂ ਯੋਜਨਾਬੱਧ ਨਮੂਨੇ ਦੇ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਭਵਿੱਖਬਾਣੀਆਂ ਹੁੰਦੀਆਂ ਹਨ, ਜੋ ਨਤੀਜੇ ਜਾਰੀ ਹੋਣ ਤੋਂ ਪਹਿਲਾਂ ਚੋਣ ਜੇਤੂਆਂ ਦੀ ਭਵਿੱਖਬਾਣੀ ਕਰਦੀਆਂ ਹਨ। ਭਵਿੱਖਬਾਣੀਆਂ ਆਮ ਤੌਰ 'ਤੇ ਵੋਟਰਾਂ ਨੂੰ ਪੁੱਛੇ ਗਏ ਸਵਾਲਾਂ 'ਤੇ ਆਧਾਰਿਤ ਹੁੰਦੀਆਂ ਹਨ, ਜਿਵੇਂ ਕਿ ਉਨ੍ਹਾਂ ਨੇ ਕਿਸ ਪਾਰਟੀ ਨੂੰ ਵੋਟ ਦਿੱਤੀ ਅਤੇ ਕਿਉਂ। ਸਾਰੇ ਨਮੂਨੇ ਇਕੱਠੇ ਕਰਨ ਤੋਂ ਬਾਅਦ, ਇਹ ਸੰਸਥਾਵਾਂ ਸਿਆਸੀ ਰੁਝਾਨ ਨੂੰ ਡੀਕੋਡ ਕਰਦੀਆਂ ਹਨ ਤਾਂ ਜੋ ਚੰਗੀ ਤਰ੍ਹਾਂ ਪਤਾ ਲਗਾਇਆ ਜਾ ਸਕੇ ਕਿ ਕਿਹੜੀ ਪਾਰਟੀ ਜਾਂ ਉਮੀਦਵਾਰ ਕਿਸ ਹਲਕੇ ਤੋਂ ਜਿੱਤਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਕੀਤੀ ਜਾਰੀ

Related Post