ਸਰਦ ਰੁੱਤ ਇਜਲਾਸ: ਚੱਢਾ ਸ਼ੂਗਰ ਮਿੱਲ ਕਾਰਨ ਹੋ ਰਹੇ ਦਰਿਆਈ ਪ੍ਰਦੂਸ਼ਣ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ

By  Jashan A December 14th 2018 01:48 PM

ਸਰਦ ਰੁੱਤ ਇਜਲਾਸ: ਚੱਢਾ ਸ਼ੂਗਰ ਮਿੱਲ ਕਾਰਨ ਹੋ ਰਹੇ ਦਰਿਆਈ ਪ੍ਰਦੂਸ਼ਣ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਹੋਈ ਤਿੱਖੀ ਬਹਿਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦੇ ਦੂਸਰੇ ਦਿਨ ਦੀ ਕਾਰਵਾਈ ਦੌਰਾਨ ਅਕਾਲੀ ਦਲ ਅਤੇ ਕਾਂਗਰਸ 'ਚ ਤਿੱਖੀ ਬਹਿਸ ਹੋਈ। ਜਿਸ ਦੌਰਾਨ ਅਕਾਲੀ ਦਲ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਕੀੜੀ ਅਫਗਾਨਾ ਵਿੱਚ ਡਿਸਟਿਲਰੀ ਦੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ।

winter session ਸਰਦ ਰੁੱਤ ਇਜਲਾਸ: ਚੱਢਾ ਸ਼ੂਗਰ ਮਿੱਲ ਕਾਰਨ ਹੋ ਰਹੇ ਦਰਿਆਈ ਪ੍ਰਦੂਸ਼ਣ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ

ਉਹਨਾਂ ਕਿਹਾ ਕਿ ਨਦੀਆਂ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਪਹਿਲਾਂ ਵੀ ਪ੍ਰਦੂਰਸ਼ਣ ਦੇ ਚਲਦੇ ਐਨਜੀਟੀ ਵਲੋਂ 50 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਸੀ। ਪਰ ਇਸ ਦੇ ਬਾਵਜੂਦ ਵੀ ਸਰਕਾਰ ਇਸ ਮੁੱਦੇ 'ਤੇ ਗੰਭੀਰ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਅੱਜ ਵੀ ਇਸ ਡਿਸਟਿਲਰੀ ਦਾ ਪਾਣੀ ਬਿਆਸ ਦਰਿਆ ਵਿੱਚ ਵਗ ਰਿਹਾ ਹੈ।

ਹੋਰ ਪੜ੍ਹੋ:ਸਰਦ ਰੁੱਤ ਇਜਲਾਸ: ਵਿਧਾਨ ਸਭਾ ‘ਚ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਮਤਾ ਪਾਸ

winters session ਸਰਦ ਰੁੱਤ ਇਜਲਾਸ: ਚੱਢਾ ਸ਼ੂਗਰ ਮਿੱਲ ਕਾਰਨ ਹੋ ਰਹੇ ਦਰਿਆਈ ਪ੍ਰਦੂਸ਼ਣ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ

ਇਸ ਤੋਂ ਬਾਅਦ ਕੈਬਿਨਟ ਮੰਤਰੀ ਸੁਖਬਿੰਦਰ ਸਰਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੋ ਹਾਦਸਾ ਹੋਇਆ ਸੀ ਉਹ ਚੱਢਾ ਸ਼ੁਗਰ ਮਿਲ ਦੇ ਸੀਰੇ ਦੇ ਚਲਦੇ ਹੋਇਆ ਸੀ। ਜਦੋਂ ਕਿ ਇਸ ਦੇ ਚਲਦੇ ਚੱਢਾ ਸ਼ੂਗਰ ਮਿੱਲ 'ਤੇ ਕਾਰਵਾਈ ਵੀ ਕੀਤੀ ਗਈ ਹੈ। ਸ਼ੂਗਰ ਮਿੱਲ ਉੱਤੇ 5 ਕਰੋੜ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

sad ਸਰਦ ਰੁੱਤ ਇਜਲਾਸ: ਚੱਢਾ ਸ਼ੂਗਰ ਮਿੱਲ ਕਾਰਨ ਹੋ ਰਹੇ ਦਰਿਆਈ ਪ੍ਰਦੂਸ਼ਣ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ

ਇਸ ਦਾ ਜਵਾਬ ਦਿੰਦੇ ਹੋਏ ਅਕਾਲੀ ਦਲ ਵਿਧਾਇਕ ਬਿਕਰਮ ਮਜੀਠਿਆ ਨੇ ਕਿਹਾ ਕਿ ਮੰਤਰੀ ਜੀ ਨੇ ਇਸ ਮਾਮਲੇ 'ਤੇ ਗੋਲਮੋਲ ਜਵਾਬ ਦਿੱਤਾ ਜਦੋਂ ਕਿ ਸ਼ੂਗਰ ਮਿੱਲ ਨੂੰ ਲਗਾਇਆ ਗਿਆ 5 ਕਰੋੜ ਜੁਰਮਾਨਾ ਵੀ ਅਜੇ ਜਮ੍ਹਾ ਨਹੀ ਕਰਵਾਇਆ ਗਿਆ।ਸੁਖ ਸਰਕਾਰੀਆ ਨੇ ਕਿਹਾ ਕਿ 5 ਕਰੋੜ ਵਿੱਚੋਂ 2 ਕਰੋੜ ਦੀ ਰਾਸ਼ੀ ਜਮਾਂ ਕਰਵਾ ਲਈ ਗਈ ਹੈ ਜਦੋ ਕਿ ਬਾਕੀ ਰਾਸ਼ੀ ਵੀ ਛੇਤੀ ਜਮਾਂ ਕਰਵਾ ਲਈ ਜਾਵੇਗੀ।

-PTC News

Related Post