ਸਰਦ ਰੁੱਤ ਇਜਲਾਸ: ਸਦਨ ਦਾ ਕੰਮਕਾਜ ਖਤਮ ਹੋਣ ਤੱਕ ਸਦਨ ਦੀ ਕਾਰਵਾਈ ਵਧਾਈ ਗਈ, ਇਹ ਬਿੱਲ ਹੋਏ ਪਾਸ

By  Jashan A December 14th 2018 03:31 PM -- Updated: December 14th 2018 03:37 PM

ਸਰਦ ਰੁੱਤ ਇਜਲਾਸ: ਸਦਨ ਦਾ ਕੰਮਕਾਜ ਖਤਮ ਹੋਣ ਤੱਕ ਸਦਨ ਦੀ ਕਾਰਵਾਈ ਵਧਾਈ ਗਈ, ਇਹ ਬਿੱਲ ਹੋਏ ਪਾਸ

ਚੰਡੀਗੜ੍ਹ: ਵਿਧਾਨ ਸਭਾ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਸਦਨ ਦੀ ਕਾਰਵਾਈ ਨੂੰ ਸਦਨ ਦਾ ਕੰਮਕਾਜ ਖਤਮ ਹੋਣ ਤੱਕ ਵਧਾ ਦਿੱਤਾ ਗਿਆ ਹੈ।ਦੱਸ ਦੇਈਏ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ ਹੈ ਅਤੇ ਇਸ ਸੈਸ਼ਨ ਦੀ ਮਿਆਦ ਨੂੰ ਇੱਕ ਦਿਨ ਘਟਾਉਣ ਨਾਲ ਮਾਹੌਲ ਕਾਫੀ ਵਿਵਾਦਪੂਰਨ ਰਿਹਾ ਹੈ।

bill ਸਰਦ ਰੁੱਤ ਇਜਲਾਸ: ਸਦਨ ਦਾ ਕੰਮਕਾਜ ਖਤਮ ਹੋਣ ਤੱਕ ਸਦਨ ਦੀ ਕਾਰਵਾਈ ਵਧਾਈ ਗਈ, ਇਹ ਬਿੱਲ ਹੋਏ ਪਾਸ

ਜਿੱਥੇ ਵਿਰੋਧੀਆਂ ਨੇ ਸੈਸ਼ਨ ਦੀ ਮਿਆਦ ਨੂੰ ਘਟਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ, ਉਥੇ ਹੀ ਕਮਲਨਾਥ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤੇ ਜਾਣ ਦੇ ਰੋਸ ਵਜੋਂ ਅਕਾਲੀ ਦਲ ਵੱਲੋਂ ਵੀ ਸਦਨ ਤੋਂ ਵਾਕਆਊਟ ਕਰ ਦਿੱਤਾ ਗਿਆ ਸੀ।

bill ਸਰਦ ਰੁੱਤ ਇਜਲਾਸ: ਸਦਨ ਦਾ ਕੰਮਕਾਜ ਖਤਮ ਹੋਣ ਤੱਕ ਸਦਨ ਦੀ ਕਾਰਵਾਈ ਵਧਾਈ ਗਈ, ਇਹ ਬਿੱਲ ਹੋਏ ਪਾਸ

ਸਦਨ 'ਚ ਪੰਚਾਇਤੀ ਰਾਜ ਸੰਸ਼ੋਧਨ ਬਿੱਲ ਨੂੰ ਪਾਸ ਕੀਤਾ ਗਿਆ ਹੈ। ਇਸ ਤਹਿਤ, ਪੰਚਾਇਤੀ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।ਪੰਜਾਬ ਦੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੱਧੂ ਵੱਲੋਂ ਹਾਊਸ ਵਿਚ " ਪੰਜਾਬ ਰੈਗੂਲੇਸ਼ਨ ਆਫ ਕੈਟਲ ਫੀਡ" ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਸਦਨ ਵੱਲੋਂ ਪਾਸ ਕਰ ਦਿੱਤਾ ਗਿਆ ਹੈ।

bill ਸਰਦ ਰੁੱਤ ਇਜਲਾਸ: ਸਦਨ ਦਾ ਕੰਮਕਾਜ ਖਤਮ ਹੋਣ ਤੱਕ ਸਦਨ ਦੀ ਕਾਰਵਾਈ ਵਧਾਈ ਗਈ, ਇਹ ਬਿੱਲ ਹੋਏ ਪਾਸ

ਜ਼ੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਸਦਨ ਵਿੱਚ ਪੰਜਾਬ ਗੁਡ ਕੰਡਕਟ ਕੈਦੀ ਐਕਟ ਦੇ ਸੈਕਸ਼ਨ 2 ਦੇ ਸਬ ਸੈਕਸ਼ਨ 3 ਵਿੱਚ ਸੋਧ ਬਿਲ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਵੀ ਸਦਨ ਵੱਲੋਂ ਮਨਜੂਰੀ ਮਿਲ ਚੁੱਕੀ ਹੈ।

ਇਸ ਬਿਲ ਦੇ ਤਹਿਤ ਪੰਜਾਬ ਦੀਆਂ ਜੇਲਾਂ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਦੀ ਪੈਰੋਲ ਵਧਾ ਕੇ 3 ਤੋਂ 4 ਹਫ਼ਤੇ ਅਤੇ ਸਾਲ ਦੀ ਪੈਰੋਲ 12ਹਫ਼ਤੇ ਤੋਂ ਵਧਾ ਕੇ 16 ਹਫ਼ਤੇ ਕੀਤੀ ਗਈ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਦਨ 'ਚ ਪੰਜਾਬ ਗੁਡਸ ਐਂਡ ਸਰਵਿਸੇਜ ਟੈਕਸ 2018 ਬਿਲ ਪੇਸ਼ ਕੀਤਾ ਹੈ, ਜਿਸ ਨੂੰ ਸਦਨ ਵੱਲੋਂ ਪਾਸ ਕਰ ਦਿੱਤਾ ਗਿਆ ਹੈ।

-PTC News

Related Post