ਹਾੜ ਦੇ ਮਹੀਨੇ ਹੋ ਰਹੀ ਬਰਸਾਤ ਨਾਲ ਕਿਸਾਨਾਂ 'ਚ ਖੁਸ਼ੀ ਦਾ ਮਾਹੌਲ, ਫਸਲਾਂ ਵੀ ਹੋਈਆਂ ਨਿਹਾਲ

By  Riya Bawa July 1st 2022 09:21 AM -- Updated: July 1st 2022 09:25 AM

ਅੰਮ੍ਰਿਤਸਰ: ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿਚ ਹੋ ਰਹੀ ਲਗਾਤਾਰ ਬਾਰਿਸ਼ ਦੇ ਚਲਦੇ ਜਿਥੇ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਦੇਸ਼ ਦਾ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ ਭਰਾਵਾ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ । CCEA likely to increase Minimum support price (MSP) of Kharif crops ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਦੇ ਕਿਸਾਨ ਮੰਗਲ ਸਿੰਘ ਰਾਮਪੁਰਾ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਹਾੜ ਦੇ ਮਹੀਨੇ ਵਿਚ ਲਗਾਤਾਰ ਬਾਰਿਸ਼ ਦੇ ਨਾਲ ਜਿਥੇ ਮੌਸਮ ਨੇ ਮਿਜਾਜ਼ ਬਦਲੇ ਹਨ ਅਤੇ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਲਗਾਤਾਰ ਪੈ ਰਹੀ ਬਰਸਾਤ ਨਾਲ ਝੋਨਾ ਲਾਉਣ ਵਿਚ ਵੀ ਸੌਖ ਹੋਈ ਹੈ ਅਤੇ ਸਬਜਿਆ ਦੇ ਬੂਟੇ ਦੀ ਪੈਦਾਵਾਰ ਵੀ ਵਧੀ ਹੈ ਮਾਨਸੂਨ ਨਾਲ ਫਸਲਾਂ ਅਤੇ ਬੁਟੇਆ ਵਿਚ ਵੱਖਰੀ ਤਰਾਂ ਦੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਜਿਸਦੇ ਚਲਦੇ ਕਿਸਾਨਾ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਕਿਸਾਨ ਭਾਈਚਾਰੇ ਦੀ ਮਾਨ ਸਰਕਾਰ ਨੂੰ ਅਪੀਲ ਹੈ ਕਿ ਉਹ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਨਹਿਰੀ ਪਾਣੀ ਨੂੰ ਖੇਤਾਂ ਤਕ ਪਹੁੰਚਾਉਣ ਤਾ ਜੌ ਕਿਸਾਨ ਨਹਿਰੀ ਪਾਣੀ ਨਾਲ ਖੇਤੀ ਕਰੇ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ। -PTC News

Related Post