ਬਿਨ੍ਹਾਂ ਖੋਪੜੀ ਤੋਂ ਗਰਭ 'ਚ ਪਲ ਰਿਹਾ ਸੀ ਬੱਚਾ, ਸੁਪਰੀਮ ਕੋਰਟ ਨੇ ਦਿੱਤੇ ਇਹ ਨਿਰਦੇਸ਼!

By  Joshi August 31st 2017 05:39 PM

ਸੁਪਰੀਮ ਕੋਰਟ ਨੇ ਪੁਣੇ ਦੀ ਇਕ ਔਰਤ ਨੂੰ ੨੪ ਹਫ਼ਤੇ ਦੇ ਗਰਭ ਨੂੰ ਗਿਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਕਿਉਂ ਕਿ ਉਹ ਗਰਭ ਬਿਨ੍ਹਾਂ ਖੋਪੜੀ ਤੋਂ ਪਲ ਰਿਹਾ ਸੀ।

Woman Has Foetus Without Skull Or Brain, Abortion request accepted

ਸੁਪਰੀਮ ਕੋਰਟ ਨੇ ਪੁਣੇ ਦੀ ਬੀ ਜੇਸਰ ਮੈਡੀਕਲ ਕਾਲਜ ਦੇ ਮੈਡੀਕਲ ਬੋਰਡ ਦੀ ਰਿਪੋਰਟ 'ਤੇ ਨਿਰਭਰ ਹੋ ਕੇ ਇਹ ਫੈਸਲਾ ਕੀਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਦਾ ਕੋਈ ਇਲਾਜ ਸੰਭਵ ਨਹੀਂ ਹੈ।

ਜਸਟਿਸ ਐਸ ਬੋਡੇ ਅਤੇ ਐਲ ਨਗੇਸ਼ਵਾਰਾ ਰਾਓ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, "ਅਸੀਂ ਇਸਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਸਮੇਂ ਅਤੇ ਹਾਲਾਤਾਂ ਦੇ ਹਿਸਾਬ ਨਾਲ ਇਹ ਠੀਕ ਹੈ"।

੨੦ ਸਾਲ ਦੀ ਲੜਕੀ ਦੀ ਪੁਣੇ ਹਸਪਤਾਲ ਵਿਚ ਜਾਂਚ ਕੀਤੀ ਗਈ ਸੀ।

ਡਾਕਟਰਾਂ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਗਰਭ ਦਾ "ਦਿਮਾਗ ਅਤੇ ਖੋਪੜੀ ਨਹੀਂ ਬਣ ਪਾ ਰਹੀ ਸੀ" ਸੀ ਜਿਸ ਨਾਲ ਬੱਚੇ ਦੇ ਬਚਣ ਦੀ ਜ਼ਿਆਦਾ ਉਮੀਦ ਵੀ ਨਹੀਂ ਸੀ।

ਦਰਅਸਲ, ਹੋਣ ਵਾਲੇ ਬੱਚੇ ਦੀ ਮਾਂ ਨੇ ਗਰਭਪਾਤ ਕਰਾਉਣ ਲਈ ਪਟੀਸ਼ਨ ਪਾਈ ਸੀ ਕਿਉਂਕਿ ਬੱਚੇ ਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਸਨ।

ਮੈਡੀਕਲ ਸਮਾਪਤੀ ਗਰਭ ਅਵਸਥਾ (ਐਮਟੀਪੀ) ਐਕਟ ਦੀ ਧਾਰਾ ੩ (੨) (ਬੀ) ੨੦ ਹਫ਼ਤਿਆਂ ਦੀ ਗਰਭ ਅਵਸਥਾ ਦੇ ਬਾਅਦ ਗਰਭਪਾਤ ਦੀ ਮਨਾਹੀ ਕਰਦੀ ਹੈ।

—PTC News

Related Post