ਇਕੋ ਸਮੇਂ ਦੋ ਵੱਖ-ਵੱਖ ਵੇਰੀਐਂਟ ਨਾਲ ਇਨਫੈਕਟਿਡ ਹੋਈ ਔਰਤ ਦੀ ਮੌਤ, ਵਿਗਿਆਨੀਆਂ ਦੀ ਵਧੀ ਚਿੰਤਾ

By  Baljit Singh July 11th 2021 03:26 PM

ਬ੍ਰਸਲਸ: ਦੁਨੀਆ ਭਰ ’ਚ ਕੋਰੋਨਾ ਵਾਇਰਸ ਦੇ ਨਵੇਂ-ਨਵੇਂ ਵੇਰੀਐਂਟ ਤੇਜ਼ੀ ਫੈਲ ਰਹੇ ਹਨ। ਇਸ ਦੌਰਾਨ ਬੇਲਜੀਅਮ ’ਚ ਕੋਰੋਨਾ ਵਾਇਰਸ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਬੇਲਜੀਅਮ ’ਚ ਇਕ ਔਰਤ ਦੋ ਵੱਖ-ਵੱਖ ਵੇਰੀਐਂਟਾਂ ਤੋਂ ਇਨਫੈਕਟਿਡ ਪਾਈ ਗਈ। ਇਕ ਹੀ ਸਮੇਂ ’ਤੇ ਕੋਰੋਨਾ ਵਾਇਰਸ ਦੇ ਦੋ ਵੱਖ-ਵੱਖ ਵੇਰੀਐਂਟ ਤੋਂ ਇਨਫੈਕਟਿਡ ਪਾਈ ਗਈ ਔਰਤ ਦੀ ਪੰਜ ਦਿਨਾਂ ਦੇ ਅੰਦਰ ਹੀ ਮੌਤ ਹੋ ਗਈ। ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੋਧਕਰਤਾ ਚਿੰਤਿਤ ਹੈ। ਸੋਧਕਰਤਾਵਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਕੋਰੋਨਾ ਵਾਇਰਸ ਖ਼ਿਲਾਫ਼ ਸਾਡੀ ਲੜਾਈ ਨੂੰ ਮੁਸ਼ਕਿਲ ਬਣਾ ਸਕਦੇ ਹਨ।

ਪੜੋ ਹੋਰ ਖਬਰਾਂ: ਅੱਗ ਦਾ ਨਿਰੀਖਣ ਕਰਨ ਪਹੁੰਚਿਆ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਹਲਾਕ

ਸੋਧਕਰਤਾਵਾਂ ਅਨੁਸਾਰ 90 ਸਾਲ ਦੀ ਇਹ ਔਰਤ ਇਕ ਸਮੇਂ ’ਚ ਅਲਫਾ ਤੇ ਬੀਟਾ ਵੇਰੀਐਂਟ ਤੋਂ ਇਨਫੈਕਟਿਡ ਪਾਈ ਗਈ ਸੀ। ਹਾਲਾਂਕਿ ਔਰਤ ਨੇ ਕੋਰੋਨਾ ਵੈਕਸੀਨ ਨਹੀਂ ਲਗਵਾਈ ਸੀ ਜਿਸ ਨੇ ਉਸ ਦੇ ਕੇਸ ਨੂੰ ਹੋਰ ਜ਼ਿਆਦਾ ਖਰਾਬ ਕਰ ਦਿੱਤਾ। ਔਰਤ ਘਰ ’ਚ ਹੀ ਰਹਿ ਕੇ ਇਲਾਜ ਕਰ ਰਹੀ ਸੀ। ਹਾਲਤ ਵਿਗੜਨ ’ਤੇ ਉਸ ਨੂੰ ਮਾਰਚ ਮਹੀਨੇ ’ਚ ਓਐੱਨਵੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।

ਪੜੋ ਹੋਰ ਖਬਰਾਂ: ਪਾਕਿ: ਪਤੀ ਦੇ ਅਫੇਅਰ ਦਾ ਪਤਨੀ ਤੋਂ ਲਿਆ ਬਦਲਾ, ਸਰੇਬਜ਼ਾਰ ਕੀਤਾ ਸ਼ਰਮਸਾਰ

ਪਾਕਿਸਤਾਨ ’ਚ ਤਿੰਨ ਹਫ਼ਤਿਆਂ ’ਚ ਤਿੰਨ ਗੁਣਾ ਹੋਏ ਕੋਰੋਨਾ ਦੇ ਨਵੇਂ ਮਾਮਲੇ, ਨਿਯਮਾਂ ਦੀ ਉਲੰਘਣਾ ਕਰਨ 'ਤੇ ਵਿਗਡ਼ੇ ਹਾਲਾਤ

ਜਾਣਕਾਰੀ ਅਨੁਸਾਰ ਹਸਪਤਾਲ ’ਚ ਔਰਤ ਦਾ ਕੋਰੋਨਾ ਟੈਸਟ ਕੀਤਾ ਗਿਆ ਇਸ ਦੌਰਾਨ ਉਹ ਰਿਪੋਰਟ ਪਾਜ਼ੇਟਿਵ ਆਈ। ਸ਼ੁਰੂਆਤ ’ਚ ਔਰਤ ਦਾ ਆਕਸੀਜਨ ਪੱਧਰ ਚੰਗਾ ਸੀ ਪਰ ਫਿਰ ਉਸ ਦੀ ਤਬੀਅਤ ਤੇਜ਼ੀ ਨਾਲ ਵਿਗੜਦੀ ਗਈ ਤੇ ਪੰਜਵੇਂ ਦਿਨ ਔਰਤ ਦੀ ਮੌਤ ਹੋ ਗਈ।

ਪੜੋ ਹੋਰ ਖਬਰਾਂ: ਜਲ ਸਰੋਤ ਵਿਭਾਗ ਦੇ ਹਜ਼ਾਰਾਂ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ!

-PTC News

Related Post