ਸ਼ਰਾਬ ਦੀਆਂ ਬੋਤਲਾਂ ਤੋੜ ਕੇ ਔਰਤਾਂ ਨੇ ਰੋਸ ਜ਼ਾਹਿਰ ਕੀਤਾ, ਜਾਣੋ ਵਜ੍ਹਾ

By  Ravinder Singh August 9th 2022 12:05 PM

ਹੁਸ਼ਿਆਰਪੁਰ : ਮੁਕੇਰੀਆਂ ਦੇ ਪਿੰਡ ਸਿੰਗੋਵਾਲ ਤੇ ਬੰਬੋਵਾਲ ਦੀਆਂ ਔਰਤਾਂ ਨੇ ਸ਼ਰਾਬ ਦੇ ਠੇਕੇ ਉਤੇ ਹਮਲਾ ਬੋਲ ਕੇ ਸ਼ਰਾਬ ਦੀਆਂ ਬੋਤਲ ਭੰਨ ਕੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ। ਸਿੰਗੋਵਾਲ ਵਿੱਚ ਸਥਿਤ ਸ਼ਰਾਬ ਦੇ ਠੇਕੇ ਉਤੇ ਰੋਸ ਜ਼ਾਹਿਰ ਕਰਦੀਆਂ ਹੋਈਆਂ ਔਰਤਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨਸ਼ੇ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਪਿੰਡ-ਪਿੰਡ ਵਿੱਚ ਠੇਕੇ ਖੋਲ੍ਹ ਰਹੀ ਹੈ, ਜਿਸ ਨੂੰ ਨਾਰੀ ਸ਼ਕਤੀ ਬਰਦਾਸ਼ਤ ਨਹੀਂ ਕਰੇਗੀ।

ਸ਼ਰਾਬ ਦੀਆਂ ਬੋਤਲਾਂ ਤੋੜ ਕੇ ਔਰਤਾਂ ਨੇ ਰੋਸ ਜ਼ਾਹਿਰ ਕੀਤਾ, ਜਾਣੋ ਵਜ੍ਹਾਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਪਿੰਡ ਦੇ ਲੋਕ ਸ਼ਰਾਬ ਪੀਣ ਲਈ ਨਜ਼ਦੀਕ ਨਵੇਂ ਖੁੱਲ੍ਹੇ ਸ਼ਰਾਬ ਦੇ ਠੇਕੇ ਉਤੇ ਸ਼ਰਾਬ ਪੀਂਦੇ ਹਨ ਤੇ ਘਰ ਆ ਕੇ ਲੜਾਈ ਝਗੜਾ ਕਰਦੇ ਹਨ, ਜਿਸ ਨਾਲ ਪਿੰਡ ਦੇ ਘਰਾਂ ਦਾ ਮਾਹੌਲ ਵਿਗੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਜਲਦੀ ਬੰਦ ਕੀਤਾ ਜਾਵੇ ਅਤੇ ਕਿਹਾ ਕਿ ਜਿਥੇ ਸ਼ਰਾਬ ਦੀ ਦੁਕਾਨ ਖੁੱਲ੍ਹੀ ਹੈ ਉਥੇ ਔਰਤਾਂ ਅਤੇ ਲੜਕੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ।

ਸ਼ਰਾਬ ਦੀਆਂ ਬੋਤਲਾਂ ਤੋੜ ਕੇ ਔਰਤਾਂ ਨੇ ਰੋਸ ਜ਼ਾਹਿਰ ਕੀਤਾ, ਜਾਣੋ ਵਜ੍ਹਾਇਸ ਕਾਰਨ ਲੜਕੀਆਂ ਦਾ ਇਥੋਂ ਲੰਘਣਾ ਕਾਫੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੇਰੇ ਅਤੇ ਸ਼ਾਮ ਦੀ ਸੈਰ ਲਈ ਵੀ ਇਹੀ ਇਕਲੌਤਾ ਰਸਤਾ ਸੀ ਪਰ ਹੁਣ ਸ਼ਰਾਬ ਦੀ ਦੁਕਾਨ ਖੁੱਲ੍ਹਣ ਨਾਲ ਔਰਤਾਂ ਦੀ ਸਵੇਰ-ਸ਼ਾਮ ਦੀ ਸੈਰ ਵੀ ਬੰਦ ਹੋ ਗਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਸਕੂਲਾਂ ਨੂੰ ਅਪਡੇਟ ਕੀਤਾ ਜਾਵੇ।

ਸ਼ਰਾਬ ਦੀਆਂ ਬੋਤਲਾਂ ਤੋੜ ਕੇ ਔਰਤਾਂ ਨੇ ਰੋਸ ਜ਼ਾਹਿਰ ਕੀਤਾ, ਜਾਣੋ ਵਜ੍ਹਾਪਿੰਡ ਵਿੱਚ ਸਿਹਤ ਲਈ ਡਿਸਪੈਂਸਟਰੀ ਖੋਲ੍ਹੀ ਜਾਵੇ ਅਤੇ ਬੱਚਿਆਂ ਲਈ ਜਿਮ ਖੋਲ੍ਹੇ ਜਾਣ ਨਾ ਕਿ ਸ਼ਰਾਬ ਦੇ ਠੇਕੇ। ਉਥੇ ਹੀ ਇਕ ਔਰਤ ਨੇ ਕਿਹਾ ਕਿ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ। ਸ਼ਰਾਬ ਦੇ ਠੇਕੇਦਾਰਾਂ ਨੇ ਉਸ ਦੇ ਘਰ ਦੇ ਨੇੜੇ ਠੇਕਾ ਖੋਲ੍ਹ ਕੇ ਉਸ ਨੂੰ ਘਰ ਵਿੱਚ ਬੰਧਕ ਦੀ ਤਰ੍ਹਾਂ ਰਹਿਣ ਲਈ ਮਜਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਨਿੱਜੀ ਬੱਸ ਆਪ੍ਰੇਟਰਾਂ ਵੱਲੋਂ ਚੱਕਾ ਜਾਮ, ਲੋਕ ਹੋਏ ਖੱਜਲ-ਖੁਆਰ

Related Post