World Heart Day 2019: ਪੜ੍ਹੋ, ਹਰਟ ਅਟੈਕ ਆਉਣ ਦੇ ਕਾਰਨ, ਲੱਛਣ ਤੇ ਇਲਾਜ

By  Jashan A September 29th 2019 11:10 AM -- Updated: September 29th 2019 11:12 AM

World Heart Day 2019: ਪੜ੍ਹੋ, ਹਰਟ ਅਟੈਕ ਆਉਣ ਦੇ ਕਾਰਨ, ਲੱਛਣ ਤੇ ਇਲਾਜ,ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕ ਕਰਵਾਉਣ ਲਈ ਹਰ ਸਾਲ 29 ਸਤੰਬਰ ਨੂੰ World Heart Day ਮਨਾਇਆ ਜਾਂਦਾ ਹੈ। ਜਿਸ ਦੌਰਾਨ ਉਹ ਆਪਣੀ ਸਿਹਤ ਦਾ ਸਹੀ ਢੰਗ ਨਾਲ ਧਿਆਨ ਰੱਖ ਸਕਣ। ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸਮੇਂ 'ਚ ਗਲਤ ਖਾਣ-ਪਾਣ ਅਤੇ ਹੋਰ ਹਾਨੀਕਾਰਕ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਲੋਕ ਦਿਲ ਦੇ ਮਰੀਜ਼ ਬਣ ਰਹੇ ਹਨ। ਛੋਟੀ ਉਮਰ ‘ਚ ਦਿਲ ਦੇ ਰੋਗ ਹੋਣ ਲੱਗ ਗਏ ਹਨ।

World Heart Day 2019ਸਾਡੇ ਰੋਜ਼ਾਨਾ ਜੀਵਨ ‘ਚ ਜੰਕ ਫ਼ੂਡ ਕਾਫੀ ਹਾਫ਼ੀ ਹੋ ਰਿਹਾ ਹੈ। ਲੋਕ ਵਧੇਰੇ ਮਾਤਰਾ ‘ਚ ਤਲੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ, ਜਿਸ ਕਾਰਨ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ।

World Heart Day 2019ਦਿਲ ਦਾ ਦੌਰਾ ਪੈਣ ਦੇ ਕਾਰਨ:

ਜਦੋਂ ਦਿਲ ਸਹੀ ਤਰ੍ਹਾਂ ਪੰਪ ਕਰਨ ਦੇ ਯੋਗ ਨਹੀਂ ਹੁੰਦਾ, ਉਸ ਸਮੇਂ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ।ਕੋਰੋਨਰੀ ਨਾੜੀਆਂ 'ਚ ਰੁਕਾਵਟ ਆਉਂਦੀ ਹੈ।ਜਿਸ ਕਾਰਨ ਖੂਨ 'ਚ ਆਕਸੀਜਨ ਦਾ ਪ੍ਰਵਾਹ ਘੱਟ ਜਾਂਦਾ ਹੈ ਅਤੇ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ।

World Heart Day 2019ਦਿਲ ਦੇ ਦੌਰੇ ਦੇ ਲੱਛਣ: ਦਿਲ ਦੇ ਦੌਰੇ ਦੇ ਲੱਛਣ ਹਰੇਕ ਸਰੀਰ 'ਚ ਵੱਖੋ ਵੱਖਰੇ ਹੁੰਦੇ ਹਨ।

ਕੁਝ ਲੋਕਾਂ ਨੂੰ ਛਾਤੀ ਦਾ ਹੌਲੀ ਦਰਦ ਹੁੰਦਾ ਹੈ ਜਦੋਂ ਕਿ ਕੁਝ ਲੋਕਾਂ ਨੂੰ ਗੰਭੀਰ ਦਰਦ ਹੁੰਦਾ ਹੈ।

ਛਾਤੀ ਵਿੱਚ ਭਾਰਾਪਨ,

ਦਿਲ ਦੀ ਧੜਕਣ ਦਾ ਵੱਧ ਜਾਣਾ,

ਛਾਤੀ ਵਿੱਚ ਜਲਨ ਹੋਣਾ ,

ਚੱਕਰ ਨਾਲ ਤ੍ਰੇਲੀਆ ਆਉਣਾ

World Heart Day 2019ਇਲਾਜ਼: ਆਪਣੀ ਖੁਰਾਕ ਦਾ ਧਿਆਨ ਰੱਖੋ,

ਰੋਜਾਨਾ ਕਸਰਤ ਕਰੋ,

ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਦਾ ਘੱਟ ਇਸਤੇਮਾਲ ਕਰੋ

ਸਹੀ ਸਮੈ ਡਾਕਟਰ ਨਾਲ ਸੰਪਰਕ ਕਰੋ

ਨਮਕ ਅਤੇ ਪਾਣੀ ਦੀ ਮਾਤਰਾ ਘੱਟ ਕਰੋ

-PTC News

Related Post