ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ, ਇੰਨ੍ਹੇ ਕਰੋੜ ਕਰੋੜ ਡਾਲਰ ਦੇ ਕੇ ਮਿਲੇਗੀ 'ਕਾਨੂੰਨੀ ਜੁਦਾਈ' 

By  Joshi April 13th 2018 11:03 AM -- Updated: April 13th 2018 11:04 AM

ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ, ਇੰਨ੍ਹੇ ਕਰੋੜ ਰੁਪਏ ਦੇ ਕੇ ਮਿਲੇਗੀ 'ਕਾਨੂੰਨੀ ਜੁਦਾਈ'

ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ ਹੋਣ ਜਾ ਰਿਹਾ ਹੈ, ਜਿਸ 'ਚ ਇੱਕ ਯਾਟ ਭਾਵ ਕਿਸ਼ਤੀ ਨੂੰ ਲੈ ਕੇ ਮੁੱਦਾ ਛਿੜਿਆ ਹੈ, ਅਤੇ ੫੪ ਕਰੋੜ ਡਾਲਰ ਰੁਪਏ ਦੇ ਪਿੱਛੇ ਜੋੜਾ ਕਾਨੂੰਨ ਦਾ ਸਹਾਰਾ ਲੈ ਰਿਹਾ ਹੈ।

ਫਿਲਹਾਲ, ਇਹ ਯਾਟ ਦੁਬਈ ਸਰਕਾਰ ਦੇ ਕਬਜ਼ੇ 'ਚ ਹੈ।

ਸੂਤਰਾਂ ਮੁਤਾਬਕ, ਯਾਟ ਬੇਹੱਦ ਖੂਬਸੂਰਤ ਹੈ ਅਤੇ ਇਸ 'ਚ 2 ਹੈਲੀਪੈੱਡ ਅਤੇ ਸਵੀਮਿੰਗ ਪੂਲ (ਦੁਨੀਆਂ ਦਾ ਸਭ ਤੋਂ ਵੱਡਾ) ਹੈ।

ਡੀ. ਆਈ. ਐੱਫ. ਸੀ. ਅਦਾਲਤ ਦਾ ਕਹਿਣਾ ਹੈ ਕਿ ਕੇਮੀਦਾਵ , ਜੋ ਕਿ ਤੇਲ ਅਤੇ ਗੈਸ ਦੇ ਵੱਡੇ ਕਾਰੋਬਾਰੀ ਹਨ, ਨੂੰ ਪਤਨੀ ਟੈਟੀਆਨਾ ਨੂੰ ਤਕਰੀਬਨ 56 ਕਰੋੜ ਡਾਲਰ ਅਦਾ ਕਰਨੇ ਪੈਣਗੇ।

ਜੇਕਰ ਬ੍ਰਿਟਿਸ਼ ਮੀਡੀਆ ਦੀਆਂ ਖਬਰਾਂ ਨੂੰ ਮੰਨੀਏ ਤਾਂ ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਹੋਣ ਵਾਲਾ ਹੈ।  ਫੋਬਰਸ ਦੇ ਅੰਕੜਿਆਂ ਮੁਤਾਬਕ, ਕੇਮੀਦਾਵ ਦੀ ਜਾਇਦਾਦ ਤਕਰੀਬਨ 1.4 ਅਰਬ ਡਾਲਰ ਹੈ, ਅਤੇ ਉਸਨੂੰ 56 ਕਰੋੜ ਡਾਲਰ ਤਲਾਕ ਲਈ ਦੇਣੇ ਪੈਣਗੇ।

ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ, ਇੰਨ੍ਹੇ ਕਰੋੜ ਰੁਪਏ ਦੇ ਕੇ ਮਿਲੇਗੀ 'ਕਾਨੂੰਨੀ ਜੁਦਾਈ' —PTC News

Related Post