WTC Final : ਕ੍ਰਿਕਟ ਪ੍ਰੇਮੀਆਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ,ਟਾਸ ਤੱਕ ਵੀ ਨਾ ਪਹੁੰਚਿਆ ਪਹਿਲੇ ਦਿਨ ਦਾ ਖੇਡ

By  Jagroop Kaur June 18th 2021 09:57 PM

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਆਖਰੀ ਮੈਚ ਅੱਜ ਸਾਉਥੈਮਪਟਨ ਇੰਗਲੈਂਡ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਇਸ ਮੈਚ ਨੂੰ ਟੈਸਟ ਕ੍ਰਿਕਟ ਦੇ ਸਭ ਤੋਂ ਵੱਡੇ ਮੈਚ ਵੱਜੋਂ ਵੇਖਿਆ ਜਾ ਰਿਹਾ ਹੈ, ਕਿਉਂਕਿ ਪਹਿਲੀ ਵਾਰ ਕ੍ਰਿਕਟ ਨੂੰ ਲੰਬੇ ਫਾਰਮੈਟ ਦਾ ਬਾਦਸ਼ਾਹ ਮਿਲਣ ਜਾ ਰਿਹਾ ਹੈ। ਟੀਮ ਇੰਡੀਆ ਨੇ ਪਲੇਇੰਗ 11 ਤੋਂ ਪਰਦਾ ਹਟਾ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ ਕਿ ਉਹ ਫਾਈਨਲ ਲਈ ਪੂਰੇ ਵਿਸ਼ਵਾਸ ਨਾਲ ਭਰੀ ਹੋਈ ਹੈ।India vs New Zealand, WTC Final Test Live Streaming: When and where to  watch IND vs NZ WTC final online & TV | Cricket - Hindustan Times

Read More : ਸਰਕਾਰ ਬਣਨ ‘ਤੇ ਰੱਦ ਕੀਤੀਆਂ ਜਾਣਗੀਆਂ ਗੈਰ ਕਾਨੂੰਨੀ ਨਿਯੁਕਤੀਆਂ: ਸੁਖਬੀਰ ਸਿੰਘ ਬਾਦਲ

ਤੇਜ਼ ਗੇਂਦਬਾਜ਼ਾਂ ਦੇ ਹੱਕ ਵਿੱਚ ਰਹਿਣ ਵਾਲੀਆਂ ਸਥਿਤੀਆਂ ਨੂੰ ਦੇਖਦੇ ਹੋਏ, ਨਿਊਜ਼ੀਲੈਂਡ ਦੀ ਟੀਮ ਨੂੰ ਕਿਸੇ ਵੀ ਕੀਮਤ ‘ਤੇ ਘੱਟ ਨਹੀਂ ਸਮਝਿਆ ਜਾ ਸਕਦਾ। ਪਰ ਕ੍ਰਿਕਟ ਪ੍ਰੇਮੀਆਂ ਨੂੰ ਮੈਚ ਲਈ ਅਜੇ ਵੀ ਇੰਤਜ਼ਾਰ ਕਰਨਾ ਪਏਗਾ। ਕਿਉਂਕਿ ਸਾਉਥੈਮਪਟਨ ਵਿੱਚ ਬਾਰਿਸ਼ ਜਾਰੀ ਹੈ। ਹਾਲਾਂਕਿ, ਮੈਦਾਨ ਦੇ ਕਿਉਰੇਟਰ ਦਾ ਕਹਿਣਾ ਹੈ ਕਿ ਉਹ ਬਾਰਿਸ਼ ਰੁਕਣ ਦੇ ਅੱਧੇ ਘੰਟੇ ਬਾਅਦ ਹੀ ਮੈਦਾਨ ਨੂੰ ਖੇਡਣ ਯੋਗ ਬਣਾ ਦੇਣਗੇ। ਇਸ ਸਮੇਂ ਦੋਵੇਂ ਟੀਮਾਂ ਦੇ ਖਿਡਾਰੀ ਆਪਣੇ ਕਮਰਿਆਂ ਵਿੱਚ ਹਨ। ਟਾਸ ਬਾਰਿਸ਼ ਦੇ ਰੁਕਣ ਤੋਂ ਬਾਅਦ ਹੀ ਹੋਵੇਗੀ।India vs New Zealand WTC Final Highlights: Play Called Off On Day 1 Without  A Ball Being Bowled Due To Rain | Cricket News

Read More : ਪੰਜਾਬ ਸਰਕਾਰ ਨੇ ਲਾਗੂ ਕੀਤਾ 6ਵਾਂ ਪੇ-ਕਮਿਸ਼ਨ, ਜਾਣੋ ਹੋਰ ਲਾਭ

BCCI ਨੇ TWEET ਕਰਕੇ ਮੈਚ ‘ਚ ਦੇਰੀ ਸ਼ੁਰੂ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ। ਬੀਸੀਸੀਆਈ ਨੇ ਕਿਹਾ ਹੈ ਕਿ ਪਹਿਲੇ ਸੈਸ਼ਨ ਦੀ ਖੇਡ ਰੱਦ ਕਰ ਦਿੱਤੀ ਗਈ ਹੈ। ਸਾਉਥੈਮਪਟਨ ਵਿੱਚ ਮੀਂਹ ਪੈਣ ਕਾਰਨ, ਫਿਲਹਾਲ ਮੈਦਾਨ ਖੇਡਣ ਯੋਗ ਨਹੀਂ ਹੈ। ਖ਼ੈਰ, ਚੰਗੀ ਗੱਲ ਇਹ ਹੈ ਕਿ ਆਈਸੀਸੀ ਨੇ ਇਸ ਇਤਿਹਾਸਕ ਮੈਚ ਲਈ ਇੱਕ ਰਿਜ਼ਰਵ ਡੇਅ ਰੱਖਿਆ ਹੈ। ਜੇ ਮੀਂਹ ਕਾਰਨ ਪੰਜ ਦਿਨਾਂ ਵਿੱਚੋਂ ਕਿਸੇ ਦਿਨ ਮੈਚ ਨਹੀਂ ਹੁੰਦਾ, ਤਾਂ ਉਸ ਦਿਨ ਦੀ ਭਰਪਾਈ ਛੇਵੇਂ ਦਿਨ ਹੋਵੇਗੀ।Imageਲੱਗਭਗ ਦੋ ਸਾਲਾਂ ਦੇ ਲੰਬੇ ਸਫਰ ਤੋਂ ਬਾਅਦ, ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਇਸ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਈਆਂ ਹਨ। ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਵੈਸਟਇੰਡੀਜ਼, ਦੱਖਣੀ ਅਫਰੀਕਾ, ਬੰਗਲਾਦੇਸ਼, ਆਸਟ੍ਰੇਲੀਆ ਅਤੇ ਇੰਗਲੈਂਡ ਨੂੰ ਹਰਾਇਆ ਹੈ, ਜਦਕਿ ਨਿਊਜ਼ੀਲੈਂਡ ਨੇ ਭਾਰਤ, ਪਾਕਿਸਤਾਨ ਅਤੇ ਵਿੰਡੀਜ਼ ਨੂੰ ਹਰਾ ਕੇ ਫਾਈਨਲ ਟਿਕਟ ਜਿੱਤੀ ਹੈ।

Related Post