ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ’ਚ ਯੂਥ ਅਕਾਲੀ ਦਲ ਨੇ ਸੂਬੇ ਭਰ ਵਿਚ ਐਸ.ਐਸ.ਪੀਜ਼ ਨੂੰ ਸੌਂਪੇ ਮੰਗ ਪੱਤਰ

By  Shanker Badra February 2nd 2021 09:45 AM

ਚੰਡੀਗੜ੍ਹ : ਯੂਥ ਅਕਾਲੀ ਦਲ ਨੇ ਦਿੱਲੀ ਵਿਚ ਸ਼ਾਂਤੀਪੂਰਨ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ’ਤੇ ਹਮਲੇ ਦੇ ਦੋਸ਼ੀ ਦੰਗਾਕਾਰੀਆਂ, ਦਿੱਲੀ ਪੁਲਿਸ ਦੇ ਅਧਿਕਾਰੀਆਂ ਤੇ ਹੋਰਨਾਂ ਖਿਲਾਫ ਫੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਸੂਬੇ ਭਰ ਵਿਚ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਕੀਤੇ ਅਤੇ ਦਿੱਲੀ ਪੁਲਿਸ ਦੇ ਪੁਤਲੇ ਸਾੜੇ ਤੇ ਸਬੰਧਤ ਐਸ.ਐਸ.ਪੀਜ਼ ਨੂੰ ਮੰਗ ਪੱਤਰ ਵੀ ਸੌਂਪੇ। ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਫਰੀਦਕੋਟ ਵਿਚ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ।

ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ

YAD demands registration of criminal case against rioters and Delhi Police officials for attack on farmers protesting peacefully at Delhi borders ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ’ਚ ਯੂਥ ਅਕਾਲੀ ਦਲ ਨੇ ਸੂਬੇ ਭਰ ਵਿਚ ਐਸ.ਐਸ.ਪੀਜ਼ ਨੂੰ ਸੌਂਪੇ ਮੰਗ ਪੱਤਰ

ਐਸ.ਐਸ.ਪੀ ਫਰੀਦਕੋਟ ਨੂੰ ਮੈਮੋਰੰਡਮ ਸੌਂਪਣ ਤੋਂ ਬਾਅਦ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਭਰ ਤੋਂ ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸੰਘਰਸ਼ ਵਿਚ ਹੁਣ ਤੱਕ 80 ਤੋਂ ਜ਼ਿਆਦਾ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸਾਰੇ ਦੇਸ਼ ਨੇ ਵੇਖਿਆ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਕੀ ਹੋਇਆ ਜਦੋਂ ਕੁਝ ਸ਼ਰਾਰਤੀ ਅਨੁਸਰਾਂ ਨੂੰ ਲੁਕਵੇਂ ਮੰਤਵ ਨਾਲ ਹਿੰਸਾ ਭੜਕਾਉਣ ਲਈ ਪ੍ਰੇਰਿਆ ਗਿਆ।

YAD demands registration of criminal case against rioters and Delhi Police officials for attack on farmers protesting peacefully at Delhi borders ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ’ਚ ਯੂਥ ਅਕਾਲੀ ਦਲ ਨੇ ਸੂਬੇ ਭਰ ਵਿਚ ਐਸ.ਐਸ.ਪੀਜ਼ ਨੂੰ ਸੌਂਪੇ ਮੰਗ ਪੱਤਰ

ਉਹਨਾਂ ਕਿਹਾ ਕਿ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਗਿਣਤੀ ਮਿਥੀ ਸਾਜ਼ਿਸ਼ ਅਧੀਨ ਇਸ ਘਟਨਾ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਤਾਂ ਜੋ ਕਿਸਾਨਾਂ ਨੁੰ ਰੋਸ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਹਟਾਇਆ ਜਾ ਸਕੇ। ਉਹਨਾਂ ਕਿਹਾ ਕਿ ਸਪਾਂਸਰ ਕੀਤੇ ਗੁੰਡਿਆਂ ਤੇ ਦੰਗਾਕਾਰੀਆਂ ਨੇ ਡਾਂਗਾਂ, ਕਿਰਪਾਨਾਂ ਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ 29 ਜਨਵਰੀ ਨੂੰ ਸਿਘੂ ਵਿਖੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਹਮਲੇ ਵਿਚ ਰਣਜੀਤ ਸਿੰਘ ਨਾਂ ਦੇ ਨੌਜਵਾਨ ਨੂੰ ਦੰਗਾਕਾਰੀਆਂ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਮਾਰਿਆ।

YAD demands registration of criminal case against rioters and Delhi Police officials for attack on farmers protesting peacefully at Delhi borders ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ’ਚ ਯੂਥ ਅਕਾਲੀ ਦਲ ਨੇ ਸੂਬੇ ਭਰ ਵਿਚ ਐਸ.ਐਸ.ਪੀਜ਼ ਨੂੰ ਸੌਂਪੇ ਮੰਗ ਪੱਤਰ

ਯੂਥ ਅਕਾਲੀ ਆਗੂ ਨੇ ਕਿਹਾ ਕਿ ਵੀਡੀਓ ਫੁਟੇਜ ਵਿਚ ਸਪਸ਼ਟ ਨਜ਼ਰ ਆਉਂਦਾ ਹੈ ਕਿ ਬਜਾਏ ਦੰਗਾਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ, ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਰਣਜੀਤ ਸਿੰਘ ਨੁੰ ਹਿਰਾਸਤ ਵਿਚ ਲੈ ਲਿਆ ਤੇ ਉਸ ’ਤੇ ਹੀ ਤਸ਼ੱਦਦ ਢਾਹਿਆ ਤੇ ਆਪਣੇ ਬੂਟ ਵੀ ਉਸਦੇ ਮੂੰਹ ’ਤੇ, ਵਾਲਾਂ ਵਿਚ ਤੇ ਦਾੜ੍ਹੀ ਵਿਚ ਮਾਰੇ ਤੇ ਉਸਨੂੰ ਬੇਰਹਿਮੀ ਨਾਲ ਕੁੱਟਿਆ ਤਾਂ ਜੋ ਉਸਨੁੰ ਜਾਨੋਂ ਮਾਰਿਆ ਜਾ ਸਕੇ।

ਪੜ੍ਹੋ ਹੋਰ ਖ਼ਬਰਾਂ : Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ : ਨਿਰਮਲਾ ਸੀਤਾਰਮਨ

YAD demands registration of criminal case against rioters and Delhi Police officials for attack on farmers protesting peacefully at Delhi borders ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ’ਚ ਯੂਥ ਅਕਾਲੀ ਦਲ ਨੇ ਸੂਬੇ ਭਰ ਵਿਚ ਐਸ.ਐਸ.ਪੀਜ਼ ਨੂੰ ਸੌਂਪੇ ਮੰਗ ਪੱਤਰ

ਉਹਨਾਂ ਕਿਹਾ ਕਿ ਇਸਦੀ ਵੀਡੀਓ ਵਾਇਰਲ ਹੋਈ ਜਿਸਦੀ ਪੰਜਾਬੀ, ਸਿੱਖ ਭਾਈਚਾਰੇ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਦੁਨੀਆਂ ਭਰ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕ ਇਸ ਕਾਰਵਾਈ ਦਾ ਮਕਸਦ ਵੱਖ -ਵੱਖ ਭਾਈਚਾਰਿਆਂ ਵਿਚ ਨਫਰਤ ਫੈਲਾਉਣਾ ਸੀ ਤਾਂ ਜੋ ਸਦਭਾਵਨਾ ਤੇ ਕੌਮੀ ਅਖੰਡਤਾ ਤੇ ਸ਼ਾਂਤੀ ਨੂੰ ਭੰਗ ਕੀਤਾ ਜਾ ਸਕੇ। ਯੂਥ ਅਕਾਲੀ ਦਲ ਨੇ ਕੇਂਦਰ ਸਰਕਾਰ ਦੀ ਵੀ ਨਿਖੇਧੀ ਕੀਤੀ ਕਿ ਉਸਨੇ ਭਾਜਪਾ ਦੇ ਗੁੰਡਿਆਂ ਨੂੰ ‘ਦੇਸ਼ ਕੇ ਗੱਦਾਰੋ ਕੋ, ਗੋਲੀ ਮਾਰੋ ਸਾਲੋ ਕੋ’ ਵਰਗੇ ਭੜਕਾਉਣ ਨਾਅਰੇ ਕੌਮੀ ਰਾਜਧਾਨੀ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਲਾਉਣ ਦੀ ਆਗਿਆ ਦਿੱਤੀ।

-PTCNews

Related Post