ਯੋਗੇਸ਼ਵਰ ਦੱਤ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ

By  Jashan A September 26th 2019 04:39 PM -- Updated: September 26th 2019 04:50 PM

ਯੋਗੇਸ਼ਵਰ ਦੱਤ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ,ਨਵੀਂ ਦਿੱਲੀ: ਹਰਿਆਣਾ 'ਦੇ ਰੈਸਲਰ ਯੋਗੇਸ਼ਵਰ ਦੱਤ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲ੍ਹਾ ਫੜ੍ਹ ਲਿਆ ਹੈ। ਉਹ ਅੱਜ ਦਿੱਲੀ ਵਿਖੇ ਸੁਭਾਸ਼ ਬਰਾਲਾ ਅਤੇ ਤਰੁਣ ਚੁੱਘ ਦੀ ਅਗਵਾਈ ਭਾਜਪਾ 'ਚ ਸ਼ਾਮਲ ਹੋ ਗਏ ਹਨ।

https://twitter.com/ANI/status/1177176161559822336?s=20

ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਸੰਦੀਪ ਸਿੰਘ ਅੱਜ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਯੋਗੇਸ਼ਵਰ ਦੱਤ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ।

https://twitter.com/ANI/status/1177176795021340672?s=20

 

-PTC News

Related Post