ਕੋਰੋਨਾ ਤਹਿਤ ਲਗਾਈਆਂ ਪਾਬੰਦੀਆਂ ਨਾ ਮੰਨਣ ਵਾਲਿਆਂ ਲਈ ਸਖ਼ਤ ਹੋਈ ਸਰਕਾਰ

By  Jagroop Kaur January 7th 2021 05:40 PM

ਬੀਤੇ ਕੁਝ ਸਮੇਂ ਤੋਂ ਦੇਸ਼ ਦੁਨੀਆਂ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਉਥੇ ਹੀ ਇਸ ਤੋਂ ਬਚਾਅ ਦੇ ਲਈ ਹੁਣ ਭਾਵੇਂ ਹੀ ਵੈਕਸੀਨ ਵੀ ਕੁਝ ਦੇਸ਼ਾਂ 'ਚ ਲਿਆਂਦੀ ਗਈ ਹੈ , ਪਰ ਬਾਵਜੂਦ ਇਸ ਦੇ ਸੋਚਲ ਡਿਸਟੇਨਸਿੰਗ ਅਤੇ ਹੋਰਨਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਥੇ ਹੀ ਓਂਟਾਰੀਓ ਸੂਬੇ ਦੇ ਯਾਰਕ ਰੀਜਨ ਦੇ ਸਿਹਤ ਅਧਿਕਾਰੀਆਂ ਨੇ ਨਿਊ ਮਾਰਕਿਟ ਬਿਜ਼ਨਸ ਸਟੋਰ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ ਕਿਉਂਕਿ ਇੱਥੇ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੱਥੇ ਬਹੁਤੇ ਲੋਕ ਬਿਨਾਂ ਮਾਸਕ ਦੇ ਆਉਂਦੇ ਹਨ ਜਦਕਿ ਹਰੇਕ ਲਈ ਮਾਸਕ ਪਾ ਕੇ ਬਾਹਰ ਨਿਕਲਣਾ ਲਾਜ਼ਮੀ ਹੈ। ਅਜਿਹਾ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਹੋ ਚੁੱਕਾ ਹੈ। ਸਿਹਤ ਅਧਿਕਾਰੀ ਡਾ. ਕਰੀਮ ਕੁਰਜੀ ਨੇ ਕਿਹਾ ਕਿ ਇਸ ਸਟੋਰ ਵਲੋਂ ਪਹਿਲਾਂ 23 ਦਸੰਬਰ ਨੂੰ ਵੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।

ਹੋਰ ਪੜ੍ਹੋ :ਮੁਸ਼ਕਿਲਾਂ ‘ਚ ਘਿਰਿਆ ਅਦਾਕਾਰ,ਮੁੰਬਈ ‘ਚ ਹੋਇਆ ਮਾਮਲਾ ਦਰਜ

Malls, stores in York Region extend hours ahead of COVID-19 lockdown | CTV  News

ਹੋਰ ਪੜ੍ਹੋ :ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ,ਮਾਘੀ ਮੌਕੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਜਦ 24 ਦਸੰਬਰ ਅਧਿਕਾਰੀ ਜਾਂਚ ਲਈ ਇੱਥੇ ਪੁੱਜੇ ਤਦ ਵੀ ਲੋਕ ਸਟੋਰ ਅੰਦਰੋਂ ਸਾਮਾਨ ਖਰੀਦ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਛੁੱਟੀਆਂ ਦੌਰਾਨ ਕਿਸੇ ਨੂੰ ਵੀ ਸਟੋਰ ਖੋਲ੍ਹਣ ਦੀ ਇਜਾਜ਼ਤ ਨਹੀਂ ਸੀ ਤੇ ਇਹ ਸਟੋਰ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਦੇ ਬਾਅਦ ਹੁਣ 5 ਜਨਵਰੀ ਨੂੰ ਮੁੜ ਇਸ ਸਟੋਰ ਦੀ ਜਾਂਚ ਕੀਤੀ ਗਈ ਤੇ ਇਕ ਵਾਰ ਫਿਰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਹੁੰਦੀ ਦੇਖੀ ਗਈ। ਸਟੋਰ ਵਿਚ ਨਾ ਹੀ ਸਮਾਨ ਵੇਚਣ ਵਾਲਿਆਂ ਨੇ ਤੇ ਨਾ ਹੀ ਗਾਹਕਾਂ ਨੇ ਮਾਸਕ ਪਾਏ ਸਨ। ਇਸ ਤਰ੍ਹਾਂ ਇਹ ਲੋਕ ਕੋਰੋਨਾ ਨੂੰ ਸੱਦਾ ਦੇ ਰਹੇ ਹਨ।

Coronavirus: COVID-19 Essentials shops provide pandemic needs in sign of  new normal | Al Arabiya English

ਜ਼ਿਕਰਯੋਗ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਪਾਬੰਦੀਆਂ ਤੋੜਨ 'ਤੇ ਇਕ ਦਿਨ ਦਾ 5000 ਡਾਲਰ ਜੁਰਮਾਨਾ ਲੱਗ ਸਕਦਾ ਹੈ ਜਦਕਿ ਕਿਸੇਕਾਰਪੋਰੇਸ਼ਨ ਵਲੋਂ ਪਾਬੰਦੀਆਂ ਤੋੜਨ 'ਤੇ ਉਨ੍ਹਾਂ ਨੂੰ 25 ਹਜ਼ਾਰ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਫਿਲਹਾਲ ਇਸ ਸਟੋਰ 'ਤੇ ਜਾਂਚ ਅਧਿਕਾਰੀ ਨਜ਼ਰ ਬਣਾ ਕੇ ਬੈਠੇ ਹਨ ਤੇ ਅਗਲੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ।

Related Post