ਵਿਦੇਸ਼ ਤੋਂ ਪਰਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਘਰ 'ਚ ਵਿਛੇ ਸੱਥਰ
ਅੰਮ੍ਰਿਤਸਰ : ਇਨ੍ਹੀ ਦਿਨੀ ਲੋਕਾਂ ਦਾ ਸਬਰ ਸੰਤੋਖ ਜਿਵੇਂ ਖੋਂਦਾ ਹੀ ਜਾ ਰਿਹਾ ਜਿਸ ਵਿਚ ਲੋਕ ਕਿਸੇ ਨੂੰ ਵੀ ਕਤਲ ਕਰ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਨੇੜਲੇ ਕਸਬਾ ਰਈਆ ਤੋਂ ਜਿਥੇ ਪੁਰਾਣੀ ਰੰਜਿਸ਼ ਦੇ ਚਲਦੇ ਇਕ ਨੌਜਵਾਨ ਨੇ ਘਰ 'ਚ ਦਾਖ਼ਲ ਹੋ ਕੇ ਮਾਂ ਪੁੱਤ 'ਤੇ ਹਮਲਾ ਕਰ ਦਿਤਾ । ਜਾਣਕਾਰੀ ਅਨੁਸਾਰ ਕਥਿਤ ਮੁਲਜ਼ਮ ਅਕਸ਼ੇ ਪੁੱਤਰ ਹਰਜਿੰਦਰ ਕੁਮਾਰ ਬੁਧਵਾਰ ਦੀ ਤੜਕੇ ਸਵੇਰ 6 ਵਜੇ ਦੇ ਕਰੀਬ ਆਪਣੀ ਗਲੀ ਵਿਚ ਹੀ ਰਹਿੰਦੇ ਕੇਵਲ ਕਿਸ਼ਨ ਛਾਬੜਾ ਦੇ ਘਰ ਦਾਖ਼ਲ ਹੋਇਆ ਅਤੇ ਉਹ ਸਿੱਧਾ ਰੇਖਾ ਰਾਣੀ 'ਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਮੂੰਹ 'ਤੇ ਵਾਰ ਕਰ ਦਿਤਾ, ਤੇ ਉਸ ਨੂੰ ਬਚਾਅ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਿਥੇ ਉਸਦੀ ਮੌਤ ਹੋ ਗਈ। ਇਸ ਹਮਲੇ 'ਚ ਜਦਕਿ ਉਸਦਾ ਮੁੰਡਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।ਇਸ ਤੋਂ ਬਾਅਦ ਉਹ ਮ੍ਰਿਤਕਾ ਦੇ ਮੁੰਡੇ ਕਾਰਤਿਕ ਛਾਬੜਾ ਉੱਤੇ ਵੀ ਉਸ ਹੀ ਹਥਿਆਰ ਨਾਲ ਸਿਰ 'ਤੇ ਵਾਰ ਕਰ ਦਿਤੇ। ਉਹ ਉੱਠ ਕੇ ਮੁਲਜ਼ਮ ਨਾਲ ਹੱਥੋਪਾਈ ਹੋ ਗਿਆ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਾਇਆ ਗਿਆ ਹੈ।