ਜ਼ਮੀਨੀ ਵਿਵਾਦ ਤੋਂ ਬਾਅਦ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

By  Baljit Singh July 5th 2021 06:51 PM

ਮਖ਼ੂ: ਪਿੰਡ ਬਸਤੀ ਸ਼ਾਮੇਵਾਲੀ ਵਿਖੇ ਦੋ ਧਿਰਾਂ ਦਰਮਿਆਨ ਰੰਜ਼ਿਸ਼ ਦੇ ਚੱਲਦਿਆਂ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਫ਼ੱਟੜ ਹੈ। ਇਸ ਦੌਰਾਨ ਹਮਲਾਵਰ ਧਿਰ ਦੇ ਇਕ ਨੌਜਵਾਨ ਨੂੰ ਵੀ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਦੀ ਸੱਟ ਲੱਗਣ ਦੀਆਂ ਖਬਰਾਂ ਮਿਲੀਆਂ ਹਨ।

ਪੜੋ ਹੋਰ ਖਬਰਾਂ: ਪੰਜਾਬ 'ਚ ਬਿਜਲੀ ਸੰਕਟ ਉੱਤੇ ਸੁਖਬੀਰ ਸਿੰਘ ਬਾਦਲ ਨੇ ਮੁੜ ਘੇਰੀ ਕੈਪਟਨ ਸਰਕਾਰ

ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਦੀ ਧਿਰ ਨੇ ਹਮਲਾਵਰ ਧਿਰ ਦੇ ਘਰ ਨੇੜੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਜਿਸ ਦੀ ਪੈਮਾਇਸ਼ ਬਾਬਤ ਜ਼ਮੀਨ ਮਾਲਕਾਂ ਨਾਲ ਵਿਰੋਧ ਦੇ ਚੱਲਦਿਆਂ ਗੁਰਜੀਤ ਸਿੰਘ ਧਿਰ ਨੂੰ ਹਮਲਾਵਰ ਰੋਕ ਟੋਕ ਕਰਦੇ ਸਨ। ਜਦੋਂ ਗੁਰਜੀਤ ਪਾਣੀ ਲਈ ਮੋਟਰ ਚਲਾਉਣ ਗਿਆ ਤਾਂ ਜਸਵੰਤ ਸਿੰਘ ਸ਼ਾਮੇਵਾਲਾ ਤੇ ਉਸ ਦੇ ਸਾਥੀਆਂ ਨਾਲ ਬੋਲ ਬੁਲਾਰਾ ਹੋ ਗਿਆ। ਗੁਰਜੀਤ ਸਿੰਘ ਜਦੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਆਪਣੇ ਘਰ ਵਾਪਸ ਆ ਗਿਆ ਤਾਂ ਹਮਲਾਵਰ ਕੁਲਦੀਪ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਹੋਰ ਵਿਅਕਤੀਆਂ ਨੇ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਉਹ ਉਸ ਦੇ ਘਰ ਕੋਲ ਪਹੁੰਚ ਕੇ ਗਾਲੀ ਗਲੋਚ ਕਰਨ ਲੱਗੇ।

ਪੜੋ ਹੋਰ ਖਬਰਾਂ: ਗੁਜਰਾਤ ਸਰਕਾਰ ਨੇ ਗਜਟ ਦਾ ਪ੍ਰਕਾਸ਼ਨ ਕੀਤਾ ਬੰਦ, ਕਾਗਜ਼ ਦੀ ਬੱਚਤ ਲਈ ਚੁੱਕਿਆ ਇਹ ਕਦਮ

ਇਸ ਦੌਰਾਨ ਰੌਲਾ ਸੁਣ ਕੇ ਜਿਉਂ ਹੀ ਗੁਰਜੀਤ ਸਿੰਘ ਬਾਹਰ ਵੇਖਣ ਨਿਕਲਿਆ ਤਾਂ ਵਿਰੋਧੀ ਧੜੇ ਨੇ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਸ ਦੌਰਾਨ ਗੁਰਜੀਤ ਸਿੰਘ ਦਾ ਚਾਚਾ ਜਗਜੀਤ ਸਿੰਘ ਵੀ ਗੋਲ਼ੀਆਂ ਦੇ ਸ਼ਰ੍ਹੇ ਵੱਜਣ ਨਾਲ ਫ਼ੱਟੜ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਮੋਗਾ ਮੈਡੀਸਿਟੀ ਹਸਪਤਾਲ ਵਿਖੇ ਲੈ ਜਾਇਆ ਗਿਆ। ਜਿੱਥੋਂ ਗੁਰਜੀਤ ਸਿੰਘ ਦੀ ਅਤੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਡੀਐੱਮਸੀ ਲੁਧਿਆਣਾ ਜਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲੈ ਜਾਣ ਦੀ ਸਲਾਹ ਦਿੱਤੀ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਜਦਕਿ ਫ਼ੱਟੜ ਜਗਜੀਤ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਸੀ। ਥਾਣਾ ਮਖ਼ੂ ਦੀ ਪੁਲਸ ਵੱਲੋਂ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਸੀ।

ਪੜੋ ਹੋਰ ਖਬਰਾਂ: ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ PM ਮੋਦੀ ਅਤੇ ਮਮਤਾ ਬੈਨਰਜੀ ਲਈ ਭੇਜੇ 2600 ਕਿਲੋ ਅੰਬ

-PTC News

Related Post