ਸਿਮਰਜੀਤ ਬੈਂਸ ਖਿਲ਼ਾਫ ਧਰਨਾ ਦੇ ਰਹੇ ਯੂਥ ਅਕਾਲੀ ਦਲ ਦੇ ਆਗੂ ਗਿਰਫ਼ਤਾਰ

By  Jagroop Kaur November 20th 2020 02:58 PM -- Updated: November 20th 2020 03:18 PM

ਲੁਧਿਆਣਾ: ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਲੁਧਿਆਣਾ ਪ੍ਰਸ਼ਾਸਨ ਦੀ ਮਹਿਰਬਾਨੀ ਲਗਾਤਾਰ ਜਾਰੀ ਹੈ ..ਵਿਧਾਇਕ ਸਾਹਿਬ ਦੀ ਚੋਧਰ ਤੋਂ ਡਰੀ ਲੁਧਿਆਣਾ ਪੁਲਿਸ ਹਲੇ ਤੱਕ ਪੀੜਤਾਂ ਦੇ ਬਿਆਨ ਤੋਂ ਬਾਅਦ ਵਿਧਾਇਕ ਬੈਂਸ ਖਿਲਾਫ ਕੇਸ ਤੱਕ ਨਹੀਂ ਦਰਜ ਕਰ ਪਾਈ |ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਬੈਂਸ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਲੁਧਿਆਣਾ ਦਾ ਸਿਆਸੀ ਪਾਰਾ ਗਰਮ ਰਿਹਾ...ਇੱਕ ਪਾਸੇ ਆਮ ਆਦਮੀ ਪਾਰਟੀ ਨੇ ਡੀ.ਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਤਾਂ ਦੂਜੇ ਪਾਸੇ ਯੂਥ ਅਕਾਲੀ ਦਲ ਨੇ ਬੈਂਸ ਦੇ ਘਰ ਨੂੰ ਘੇਰਿਆ |

Ludhiana: MLA Simarjit Singh Bains booked for 'trespassing' in passport seva kendra, making videos | India News,The Indian Express

ਵਿਧਾਇਕ ਸਾਹਿਬ ਦੀ ਰਖੇਲ ਬਣ ਚੁੱਕੀ ਲੁਧਿਆਣਾ ਪੁਲਿਸ ਨੇ ਨਾ ਸਿਰਫ ਯੂਥ ਅਕਾਲੀ ਦਲ ਦੇ ਵਰਕਰਾਂ ਦਾ ਰਾਹ ਰੋਕਿਆ ਸਗੋਂ ਲਾਠੀਚਾਰਜ ਕੀਤਾ, ਜਦੋਂ ਪੁਲਿਸ ਨੂੰ ਲੱਗਾ ਕਿ ਹੁਣ ਉਹ ਆਪਣੇ ਚਹੇਤੇ ਵਿਧਾਇਕ ਸਾਹਿਬ ਦੇ ਘਰ ਜਾਣ ਤੋਂ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਨਹੀਂ ਰੋਕ ਸਕਦੀ ਤਾਂ ਉਹਨਾਂ ਨੂੰ ਜਬਰਦਸਤੀ ਗ੍ਰਿਫਤਾਰ ਕੀਤਾ ਗਿਆ |

FIR against Pubjab MLA for inciting people against wearing face masks | seedhibaat

ਇਹ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਬਲਾਤਕਾਰ ਵਰਗੇ ਸੰਗੀਨ ਇਲਜਾਮਾਂ ਦੇ ਘੇਰੇ 'ਚ ਆਏ ਵਿਧਾਇਕ ਸਾਹਿਬ ਖਿਲਾਫ ਪਲਿਸ ਵੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਦਿਖਾ ਪਾ ਰਹੀ ...ਉਲਟਾ ਇਨਸਾਫ ਦੀ ਗੱਲ ਕਰਨ ਵਾਲੀਆ ਨੂੰ ਥਾਣੇ 'ਚ ਡਕਿਆ ਜਾ ਰਿਹਾ ਹੈ ਵਿਧਾਇਕ ਸਾਹਿਬ ਦੀ ਸਿਆਸੀ ਚੋਧਰ ਸਾਮਹਣੇ ਬੌਣੀ ਸਾਬਿਤ ਹੋ ਰਹੀ ਲੁਧਿਆਣਾ ਪੁਲਿਸ ਨੂੰ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ ,ਇਹ ਸਵਾਲ ਸਭ ਦੇ ਮਨ 'ਚ ਹੈ |

 ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਕੀਤਾ ਗ੍ਰਿਫਤਾਰ

ਪੁਲਿਸ ਤੰਤਰ ਦੇ ਸਾਮਹਣੇ ਇਨਸਾਫ ਲਈ ਅਵਾਜ਼ ਬੁਲੰਦ ਕਰਨ ਵਾਲੇ ਯੂਥ ਅਕਾਲੀ ਦਲ ਦੇ ਲੀਡਰਾਂ ਨੇ ਸਾਫ ਕੀਤਾ ਕਿ ਉਹਨਾਂ ਦਾ ਸੰਘਰਸ਼ ਉਹਨਾਂ ਸਮਾਂ ਜਾਰੀ ਰਹੇਗਾ ਜਿਨਾਂ੍ਹ ਸਮਾਂ ਪੀੜਤਾ ਨੂੰ ਇਨਸਾਫ ਨਹੀਂ ਮਿਲ ਜਾਦਾ ਤੇ ਵਿਧਾਇਕ ਸਾਹਿਬ ਖਿਲਾਫ ਕਾਰਵਾਈ ਨਹੀਂ ਹੋ ਜਾਦੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਵਿਧਾਇਕ ਸਾਹਿਬ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ |

ਹੋਰ ਪੜ੍ਹੋ :ਸਿਮਰਜੀਤ ਬੈਂਸ ਨੇ ਇਨਸਾਫ ਦੇ ਨਾਮ ‘ਤੇ ਮਹਿਲਾ ਨਾਲ ਕਰ ਦਿੱਤਾ ਬਲਾਤਕਾਰ

ਤਿੰਨ ਦਿਨ ਬਾਅਦ ਵੀ ਵਿਧਾਇਕ ਸਾਹਿਬ ਦੇ ਖਿਲਾਫ ਕਾਰਵਾਈ ਨਾ ਹੋਣਾ ਵੱਡੇ ਸਵਾਲ ਖੜੇ ਕਰਦਾ ਹੈ ਲੁਧਿਆਣਾ ਪੁਲਿਸ ਤੰਤਰ ਤੇ ਸਵਾਲ ਉੱਠਣਾ ਵੀ ਲਾਜਮੀ ਹੈ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਲੁਧਿਆਣਾ ਪੁਲਿਸ ਨੁੰ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ ? ਕਿ ਪੁਲਿਸ ਤੰਤਰ ਤੋਂ ਬਾਅਦ ਵਿਧਾਇਕ ਸਾਹਿਬ ਨੂੰ ਸੱਤਾ ਧਿਰ ਦਾ ਵੀ ਥਾਪੜਾ ਹੈ |

Related Post