ਮੁੱਖ ਮੰਤਰੀ ਪੰਜਾਬ ਦੇ ਪੋਸਟਰ ਪਾੜ ਕੇ ਮਲੀ ਕਾਲਖ਼

By  Jagroop Kaur October 11th 2020 02:44 PM

ਪੰਜਾਬ : ਖੇਤੀਬਾੜੀ ਕਾਨੂੰਨ ਦੇ ਵਿਰੁੱਧ ਦਿਨੋਂ-ਦਿਨ ਕਿਸਾਨਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ। ਪਹਿਲਾਂ ਤੋਂ ਕਿਸਾਨ ਕੇਂਦਰ ਸਰਕਾਰ ਦਾ ਹੀ ਵਿਰੋਧ ਕਰ ਰਹੇ ਸਨ। ਹੁਣ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਪੰਜਾਬ ਵਿਧਾਨ ਸਭਾ 'ਚ ਇਸ ਕਾਨੂੰਨ ਦੇ ਵਿਰੋਧ 'ਚ ਮਤਾ ਪਾਸ ਕੀਤਾ ਜਾਵੇ। ਅੱਜ ਪੰਜਾਬ ਦੇ ਕੁਝ ਸ਼ਹਿਰਾਂ 'ਚ ਕੁਝ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ 'ਤੇ ਹੀ ਕਾਲਖ਼ ਮਲ ਦਿੱਤੀ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ।

flex board flex board

ਦੱਸ ਦੇਈਏ ਕਿ ਪੰਜਾਬ ਹੁਣ ਤੱਕ ਮਹਿਲ ਕਲਾਂ ਵਿਖੇ ਤੇ ਤਲਵੰਡੀ ਸਾਬੋ ਦੇ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖੇਤੀ ਮੋਟਰਾਂ ਦੀ ਬਿਜਲੀ ਬੰਦ ਕਰਨ ਦੇ ਵਿਰੋਧ ਵਿੱਚ ਰੱਖੇ ਪੁਤਲਾ ਫੂਕਣ ਦੇ ਪ੍ਰੋਗਰਾਮ ਦੌਰਾਨ ਅੱਜ ਭੜਕੇ ਨੌਜਵਾਨਾਂ ਨੇ ਚੌਂਕ ਵਿੱਚ ਲੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਫਲੈਕਸ ਸੋਟੀਆਂ ਨਾਲ ਪਾੜ੍ਹ ਦਿੱਤੇ ਹਾਲਾਂਕਿ ਕਿਸਾਨ ਆਗੂਆਂ ਨੇ ਕਿਹਾ ਕਿ ਫਲੈਕਸ ਨੌਜਵਾਨਾਂ ਨੇ ਗੁੱਸੇ ਵਿੱਚ ਪਾੜੇ ਨੇ ਇਹ ਸਾਡੇ ਪ੍ਰੋਗਰਾਮ ਦਾ ਹਿੱਸਾ ਨਹੀਂ।

agriculture law farmers chief minister capt kalakh barnala

ਜ਼ਿਕਰਯੋਗ ਹੈ ਕਿ ਜਿਥੇ ਕਿਸਾਨ ਬਿੱਲਾਂ ਖਿਲਾਫ ਲੋਕ ਸੜਕਾਂ ਤੇ ਹਨ ਅਤੇ ਕੇਂਦਰ ਖਿਲਾਫ ਰੋਸ ਜਤਾਆ ਰਹੇ ਹਨ ਉਥੇ ਹੀ ਹੁਣ ਕੇਂਦਰ ਵੱਲੋਂ ਕਿਸਾਨੀਂ ਬਿੱਲਾਂ ਦੇ ਮੁੱਦੇ 'ਤੇ ਚਰਚਾ ਕਰਨ ਦੇ ਲਈ 29 ਕਿਸਾਨ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ ਹੈ।

Related Post