ਪੰਜਾਬ ਪੁਲਿਸ ਭਰਤੀ ਮਾਮਲਾ: ਪੰਜਾਬ ਭਰ 'ਚ ਨੌਜਵਾਨ ਵੱਲੋਂ ਪ੍ਰਦਰਸ਼ਨ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

By  Riya Bawa November 30th 2021 05:17 PM

Punjab Police recruitment: ਪੰਜਾਬ ਪੁਲਿਸ ਦੀ ਭਰਤੀ ਦੇ ਖਿਲਾਫ ਨੌਜਵਾਨ ਮੁੰਡੇ-ਕੁੜੀਆਂ 'ਚ ਨਿਰਾਸ਼ਾ ਪਾਈ ਗਈ ਸੀ। ਇਸ ਦੇ ਚੱਲਦਿਆਂ ਪੰਜਾਬ ਪੁਲਸ ਦੀ ਭਰਤੀ ਵਿਚ ਹੋਏ ਘਪਲੇ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਨੌਜਵਾਨਾਂ ਵੱਲੋਂ ਸੜਕ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਨੌਜਵਾਨ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪੁਲਸ ਦੀ ਭਰਤੀ ਬਾਰੇ ਐਲਾਨ ਕੀਤਾ ਸੀ ਕਿ ਇਸ ਭਰਤੀ ਮੌਕੇ ਕੋਈ ਵੀ ਲਿਖ਼ਤੀ ਪੇਪਰ ਨੂੰ ਆਧਾਰ ਬਣਾ ਕੇ ਭਰਤੀ ਨਹੀਂ ਕੀਤੀ ਜਾਵੇਗੀ। ਸਾਰੇ ਉਮੀਦਵਾਰ ਪੇਪਰ ਤੋਂ ਬਿਨਾਂ ਕਾਬਲ ਨੌਜਵਾਨ ਮੁੰਡੇ-ਕੁੜੀਆਂ ਓਪਨ ਫਿਜ਼ੀਕਲ ਟ੍ਰਾਇਲਾਂ ਦੇ ਆਧਾਰ 'ਤੇ ਸਿੱਧੇ ਭਰਤੀ ਕੀਤੇ ਜਾਣਗੇ ਪਰ ਬੀਤੇ ਦਿਨੀਂ ਜਾਰੀ ਹੋਈ ਭਰਤੀ ਲਿਸਟ ਵਿਚ ਮੈਰਿਟ ਮੁਤਾਬਕ ਯੋਗ ਨੌਜਵਾਨਾਂ ਦੇ ਨਾਮ ਸ਼ਾਮਲ ਨਹੀਂ ਕੀਤੇ ਗਏ।

ਭਰਤੀ ਸੂਚੀ ਵਿਚ ਦਰਜ ਕੀਤੇ ਵਿਅਕਤੀਆਂ ਕੋਲ ਨੰਬਰ ਵੀ ਨਹੀਂ ਲਿਖੇ ਗਏ, ਜਿਸ ਕਾਰਣ ਇਹ ਖਦਸ਼ਾ ਹੈ ਕਿ ਘੱਟ ਨੰਬਰਾਂ ਵਾਲੇ ਰੱਖ ਕੇ ਵੱਧ ਨੰਬਰਾਂ ਵਾਲੇ ਛੱਡ ਦਿੱਤੇ ਗਏ, ਜਿਸ ਵਿਚ ਬਹੁਤ ਸਾਰੇ ਕਾਬਲ ਅਤੇ ਪੇਪਰ ਕਲੀਅਰ ਕਰਨ ਵਾਲੇ ਉਮੀਦਵਾਰਾਂ ਦਾ ਨਾਂ ਨਹੀਂ ਆਇਆ। ਇਸ ਨਤੀਜੇ ਵਿਚ ਸ਼ਰੇਆਮ ਧੋਖਾ ਕੀਤਾ ਗਿਆ ਹੈ, ਬਹੁਤ ਸਾਰੇ ਐੱਸ. ਸੀ., ਬੀ. ਸੀ. ਅਤੇ ਜਰਨਲ ਸ਼੍ਰੇਣੀਆਂ ਦੇ ਉਮੀਦਵਾਰਾਂ ਦੇ 70 ਨੰਬਰ ਬਣਦੇ ਹਨ, ਪਰ ਉਨ੍ਹਾਂ ਦਾ ਫਿਜ਼ੀਕਲ ਟ੍ਰਾਇਲਾਂ ਲਈ ਨਾਂ ਨਹੀਂ ਆਇਆ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਰਤੀ ਗ਼ੈਰ ਪਾਰਦਰਸ਼ੀ ਹੈ, ਜਿਸ ਵਿਚ ਆਪਣੇ ਚੁਹੇਤਿਆ ਦਾ ਪੱਖ ਪੂਰਿਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੇਪਰ ਰੱਦ ਕਰ ਕੇ ਖੁੱਲ੍ਹੇ ਤੌਰ 'ਤੇ ਸਾਰੇ ਉਮੀਦਵਾਰਾਂ ਦੇ ਫਿਜ਼ੀਕਲ ਟ੍ਰਾਇਲ ਲਏ ਜਾਣ ਅਤੇ ਭਰਤੀ ਪਾਰਦਰਸ਼ੀ ਤਰੀਕੇ ਨਾਲ ਹੋਵੇ, ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਵੱਲੋਂ ਮੰਗਾਂ ਨੂੰ ਨਾ ਵਿਚਾਰਿਆ ਗਿਆ ਤਾਂ 1 ਤਾਰੀਖ਼ ਨੂੰ ਡੀ. ਸੀ. ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।

ਸੰਗਰੂਰ 'ਚ ਨੌਜਵਾਨਾਂ 'ਚ ਰੋਸ

ਸੰਗਰੂਰ 'ਚ ਕਾਂਸਟੇਬਲ ਦੀ ਭਰਤੀ ਦੇ ਨਤੀਜੇ ਨੂੰ ਲੈ ਕੇ ਨੌਜਵਾਨਾਂ 'ਚ ਰੋਸ ਪਾਇਆ ਗਿਆ ਹੈ। ਦੂਜੇ ਰਾਜਾਂ ਦੇ ਮੁਕਾਬਲੇਬਾਜ਼ਾਂ ਨੂੰ ਪੰਜਾਬ ਤੋਂ ਪਹਿਲਕਦਮੀ ਦਿੱਤੇ ਜਾਣ ਨੂੰ ਲੈ ਕੇ ਨੌਜਵਾਨ ਨਾਰਾਜ਼ ਹਨ।ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਪੂਰਾ ਨਹੀਂ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲਾ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਮਾਮਲਾ ਹੱਲ ਨਹੀਂ ਹੋਇਆ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਾਰਿਆਂ ਨੂੰ ਮੁਕੱਦਮੇ ਲਈ ਬੁਲਾਇਆ ਜਾਵੇ ਅਤੇ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਦਿੱਤਾ ਜਾਵੇ।

ਸ੍ਰੀ ਮੁਕਤਸਰ ਸਾਹਿਬ- ਨੌਜਵਾਨਾਂ ਨੇ ਚੱਕਾ ਜਾਮ ਕਰਕੇ ਕੀਤੀ ਨਾਅਰੇਬਾਜ਼ੀ

ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਮਾਰਗ ਤੇ ਅੱਜ ਪੰਜਾਬ ਪੁਲਿਸ ਭਰਤੀ ਪ੍ਰੀਖਿਆ ਦੀ ਜਾਰੀ ਹੋਈ ਲਿਸਟ ਵਿਚ ਘਪਲੇਬਾਜ਼ੀ ਦਾ ਦੋਸ਼ ਲਾਉਂਦਿਆ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

-PTC News

Related Post