ਹਰਿਆਣਾ ਪੁਲਿਸ ਨੇ ਅਭਿਨੇਤਰੀ ਯੁਵਿਕਾ ਚੌਧਰੀ ਨੂੰ ਕੀਤਾ ਗ੍ਰਿਫਤਾਰ , ਲੱਗਿਆ ਇਹ ਦੋਸ਼

By  Shanker Badra October 19th 2021 01:00 PM

ਹਿਸਾਰ : ਅਨੁਸੂਚਿਤ ਜਾਤੀ ਸਮਾਜ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਕੇ ਫਸੀ ਬਾਲੀਵੁੱਡ ਅਭਿਨੇਤਰੀ ਯੁਵਿਕਾ ਚੌਧਰੀ ਸੋਮਵਾਰ ਨੂੰ ਹਰਿਆਣਾ ਦੇ ਹਾਂਸੀ ਪੁਲਿਸ ਸਟੇਸ਼ਨ ਦੀ ਜਾਂਚ ਵਿੱਚ ਸ਼ਾਮਲ ਹੋਈ ਸੀ। ਹਰਿਆਣਾ ਪੁਲਿਸ ਨੇ ਬਾਲੀਵੁਡ ਅਦਾਕਾਰਾ ਯੁਵਿਕਾ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤਿੰਨ ਘੰਟੇ ਪੁੱਛਗਿੱਛ ਕਰਨ ਮਗਰੋਂ ਉਸ ਨੂੰ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।

ਹਰਿਆਣਾ ਪੁਲਿਸ ਨੇ ਅਭਿਨੇਤਰੀ ਯੁਵਿਕਾ ਚੌਧਰੀ ਨੂੰ ਕੀਤਾ ਗ੍ਰਿਫਤਾਰ , ਲੱਗਿਆ ਇਹ ਦੋਸ਼

ਬਾਲੀਵੁਡ ਅਦਾਕਾਰਾ ਯੁਵਿਕਾ ਚੌਧਰੀ ਨੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਪੈਂਦੇ ਹਾਂਸੀ 'ਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰਕੇ ਡੀਐਸਪੀ ਦਫ਼ਤਰ ਹਾਂਸੀ ਵਿੱਚ ਬਿਠਾ ਕੇ ਪੁੱਛਗਿੱਛ ਕੀਤੀ। ਡੀਐਸਪੀ ਵਿਨੋਦ ਸ਼ੰਕਰ ਨੇ ਦੱਸਿਆ ਕਿ ਤਿੰਨ ਘੰਟੇ ਪੁੱਛਗਿੱਛ ਕਰਨ ਮਗਰੋਂ ਯੁਵਿਕਾ ਚੌਧਰੀ ਨੂੰ ਪੁਲਿਸ ਨੇ ਜ਼ਮਾਨਤ ਦੇ ਦਿੱਤੀ। ਯੁਵਿਕਾ ਚੌਧਰੀ ਦੇ ਨਾਲ ਉਸ ਦੇ ਪਤੀ ਪ੍ਰਿੰਸ ਨਰੂਲਾ ਤੇ ਉਸ ਦੇ ਵਕੀਲ ਵੀ ਮੌਜੂਦ ਸਨ।

ਹਰਿਆਣਾ ਪੁਲਿਸ ਨੇ ਅਭਿਨੇਤਰੀ ਯੁਵਿਕਾ ਚੌਧਰੀ ਨੂੰ ਕੀਤਾ ਗ੍ਰਿਫਤਾਰ , ਲੱਗਿਆ ਇਹ ਦੋਸ਼

ਦੱਸਣਯੋਗ ਹੈ ਕਿ ਯੁਵਿਕਾ ਚੌਧਰੀ ਨੇ 25 ਮਈ ਨੂੰ ਆਪਣੇ ਬਲੌਗ 'ਤੇ ਇੱਕ ਵੀਡੀਓ ਜਾਰੀ ਕਰਕੇ ਅਨੁਸੂਚਿਤ ਜਾਤੀ ਲਈ ਜਾਤੀਸੂਚਕ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਅਨੁਸੂਚਿਤ ਜਾਤੀ ਅਧਿਕਾਰ ਕਾਰਕੁੰਨ ਰਜਤ ਕਲਸਨ ਨੇ ਥਾਣਾ ਸ਼ਹਿਰ ਹਾਂਸੀ ਵਿੱਚ ਅਦਾਕਾਰਾ ਵਿਰੁੱਧ ਅਨੁਸੂਚਿਤ ਜਾਤੀ ਤੇ ਜਨਜਾਤੀ ਅੱਤਿਆਚਾਰ ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ ਸੀ।

ਹਰਿਆਣਾ ਪੁਲਿਸ ਨੇ ਅਭਿਨੇਤਰੀ ਯੁਵਿਕਾ ਚੌਧਰੀ ਨੂੰ ਕੀਤਾ ਗ੍ਰਿਫਤਾਰ , ਲੱਗਿਆ ਇਹ ਦੋਸ਼

ਆਪਣੇ ਵਿਰੁੱਧ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਯੁਵਿਕਾ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਵਿਸ਼ੇਸ਼ ਅਦਾਲਤ ਵਿੱਚ ਅਗਾਂਊ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਵੀ ਰੱਦ ਕਰ ਦਿੱਤਾ ਸੀ। ਬਾਅਦ ਵਿੱਚ ਹਾਈਕੋਰਟ ਨੇ ਉਸਨੂੰ ਅਗਾਂਊ ਜ਼ਮਾਨਤ ਦੇ ਦਿੱਤੀ ਅਤੇ ਉਸਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ।

ਹਰਿਆਣਾ ਪੁਲਿਸ ਨੇ ਅਭਿਨੇਤਰੀ ਯੁਵਿਕਾ ਚੌਧਰੀ ਨੂੰ ਕੀਤਾ ਗ੍ਰਿਫਤਾਰ , ਲੱਗਿਆ ਇਹ ਦੋਸ਼

ਸੋਮਵਾਰ ਨੂੰ ਹਾਈ ਕੋਰਟ ਦੇ ਆਦੇਸ਼ਾਂ 'ਤੇ ਯੁਵਿਕਾ ਨੇ ਹਾਂਸੀ ਥਾਣੇ 'ਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਯੁਵਿਕਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ। ਬਾਅਦ ਵਿੱਚ ਉਸਨੂੰ ਜ਼ਮਾਨਤੀ ਬਾਂਡ ਭਰ ਕੇ ਜ਼ਮਾਨਤ ਦੇ ਦਿੱਤੀ ਗਈ। ਡੀਸੀਪੀ ਵਿਨੋਦ ਸ਼ੰਕਰ ਨੇ ਦੱਸਿਆ ਕਿ ਯੁਵਿਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ। ਉਸਨੇ ਦੱਸਿਆ ਕਿ ਜੇ ਲੋੜ ਪਈ ਤਾਂ ਪੁਲਿਸ ਉਸਨੂੰ ਹੋਰ ਪੁੱਛਗਿੱਛ ਲਈ ਬੁਲਾ ਸਕਦੀ ਹੈ।

-PTCNews

Related Post