Karnataka Drug case : ਡਰੱਗ ਰੈਕੇਟ ਮਾਮਲੇ 'ਚ ਸੀਨੀਅਰ ਕਾਂਗਰਸ ਨੇਤਾ ਦਾ ਪੁੱਤ CCB ਦਫ਼ਤਰ ਪਹੁੰਚਿਆ

By  Shanker Badra September 19th 2020 05:23 PM

Karnataka Drug case : ਡਰੱਗ ਰੈਕੇਟ ਮਾਮਲੇ 'ਚ ਸੀਨੀਅਰ ਕਾਂਗਰਸ ਨੇਤਾ ਦਾ ਪੁੱਤ CCB ਦਫ਼ਤਰ ਪਹੁੰਚਿਆ:ਨਵੀਂ ਦਿੱਲੀ : ਸੈਂਡਲਵੁੱਡ ਡਰੱਗ ਰੈਕੇਟ ਮਾਮਲੇ 'ਚ ਸੈਂਟਰਲ ਕ੍ਰਾਈਮ ਬ੍ਰਾਂਚ (ਸੀ.ਸੀ.ਬੀ.) ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਾਰੀ ਹੈ। ਕੰਨੜ ਫਿਲਮ ਇੰਡਸਟਰੀ ਦੇ ਅਦਾਕਾਰਾਂ ਸਮੇਤ ਬੰਗਲੁਰੂ ਤੋਂ ਕਈ ਪ੍ਰਮੁੱਖ ਸ਼ਖਸੀਅਤਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

Karnataka Drug case : ਡਰੱਗ ਰੈਕੇਟ ਮਾਮਲੇ 'ਚ ਸੀਨੀਅਰ ਕਾਂਗਰਸ ਨੇਤਾ ਦਾ ਪੁੱਤ CCB ਦਫ਼ਤਰ ਪਹੁੰਚਿਆ

ਨਾਭਾ : ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਕਪੂਰ ਦਾ ਕੋਰੋਨਾ ਕਾਰਨ ਦਿਹਾਂਤ

ਕੰਨੜ ਫ਼ਿਲਮ ਇੰਡਸਟਰੀ 'ਚ ਡਰੱਗ ਦੇ ਇਸਤੇਮਾਲ ਨੂੰ ਲੈ ਕੇ ਐਕਟ੍ਰੈੱਸ ਦੇ ਨਾਮ ਸਾਹਮਣੇ ਆਉਣ ਦੇ ਬਾਅਦ ਜਾਂਚ ਤੇਜ਼ ਹੋ ਗਈ ਹੈ। ਇਸ ਸਿਲਸਿਲੇ 'ਚ ਕਰਨਾਟਕ ਕਾਂਗਰਸ ਦੇ ਇਕ ਨਗਰਸੇਵਕ ਤੇ ਸੀਨੀਅਰ ਕਾਂਗਰਸ ਨੇਤਾ ਆਰਵੀ ਦੇਵਰਾਜ ਦੇ ਪੁੱਤ ਯੁਵਰਾਜ ਡਰੱਗ ਬੇਂਗਲੁਰੂ ਦੇ ਕੇਂਦਰੀ ਅਪਰਾਧ ਸ਼ਾਖਾ ਦੇ ਦਫ਼ਤਰ ਪਹੁੰਚੇ ਹਨ।

Karnataka Drug case : ਡਰੱਗ ਰੈਕੇਟ ਮਾਮਲੇ 'ਚ ਸੀਨੀਅਰ ਕਾਂਗਰਸ ਨੇਤਾ ਦਾ ਪੁੱਤ CCB ਦਫ਼ਤਰ ਪਹੁੰਚਿਆ

ਦੱਸ ਦਈਏ ਕਿ ਡਰੱਗ ਰੈਕੇਟ ਮਾਮਲੇ 'ਚ ਹੁਣ ਤੱਕ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਬਾਲੀਵੁੱਡ ਅਦਾਕਾਰਾ ਵਿਵੇਕ ਓਬਰਾਏ ਦੇ ਸਾਲੇ ਆਦਿਤਿਆ ਉਲਵਾ ਵੀ ਬੈਂਗਲੁਰੂ ਪੁਲਸ ਦੇ ਸ਼ਿਕੰਜੇ 'ਚ ਫਸ ਗਏ ਹਨ। ਆਦਿਤਿਆ ਉਲਵਾ ਵਿਵੇਕ ਓਬਰਾਏ ਦੇ ਸਾਲੇ ਤੇ ਸਾਬਕਾ ਮੰਤਰੀ ਜੀਵਰਾਜ ਉਲਵਾ ਦੇ ਪੁੱਤਰ ਹਨ।

ਪੰਜਾਬ ਸਰਕਾਰ ਵੱਲੋਂ ਅਨਲੌਕ-4 ਲਈ ਨਵੀਆਂ ਗਾਈਡਲਾਈਨਜ਼ ਜਾਰੀ ,ਜਾਣੋਂ ਕੀ ਖੁੱਲੇਗਾ, ਕੀ ਰਹੇਗਾ ਬੰਦ

Karnataka Drug case : ਡਰੱਗ ਰੈਕੇਟ ਮਾਮਲੇ 'ਚ ਸੀਨੀਅਰ ਕਾਂਗਰਸ ਨੇਤਾ ਦਾ ਪੁੱਤ CCB ਦਫ਼ਤਰ ਪਹੁੰਚਿਆ

ਦੱਸਣਯੋਗ ਹੈ ਕਿ ਇਸ ਮਾਮਲੇ 'ਚ ਬੰਗਲੁਰੂ ਪੁਲਿਸ ਦੀ ਅਪਰਾਧ ਸ਼ਾਖਾ ਨੇ ਹੁਣ ਤੱਕ 14 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਦੇ ਇਲਾਵਾ ਅਦਾਕਾਰਾ ਰਾਗਿਨੀ ਦਿਵੇਦੀ ਸਮੇਤ ਰਵੀ ਸ਼ੰਕਰ, ਰਾਹੁਲ ਸ਼ੈੱਟੀ, ਵਿਰੇਨ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਰਾਗਿਨੀ ਨੂੰ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

-PTCNews

Related Post