ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਸਮਾਪਤ ,ਜਾਣੋਂ ਕਿਹੜੇ ਜ਼ਿਲੇ 'ਚ ਕਿੰਨੇ ਉਮੀਦਵਾਰ ਚੋਣ ਮੈਦਾਨ 'ਚ

By  Shanker Badra September 17th 2018 07:01 PM

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਸਮਾਪਤ ,ਜਾਣੋਂ ਕਿਹੜੇ ਜ਼ਿਲੇ 'ਚ ਕਿੰਨੇ ਉਮੀਦਵਾਰ ਚੋਣ ਮੈਦਾਨ 'ਚ:ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਬਲਾਕ ਸੰਮਤੀਆਂ ਦੀਆਂ ਚੋਣਾਂ19 ਸਤੰਬਰ ਨੂੰ ਪੈਣਗੀਆਂ ਅਤੇ 22 ਸਤੰਬਰ ਨੂੰ ਚੋਣ ਨਤੀਜੇ ਦਾ ਐਲਾਨ ਕੀਤਾ ਜਾਵੇਗਾ।ਜਿਸ ਦੇ ਲਈ ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ।

ਪੰਜਾਬ 'ਚ 22 ਜ਼ਿਲ੍ਹਾ ਪ੍ਰੀਸ਼ਦਾਂ ਲਈ 354 ਮੈਂਬਰ ਅਤੇ150 ਬਲਾਕ ਸੰਮਤੀਆਂ ਲਈ 2,900 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।ਇਨ੍ਹਾਂ ਚੋਣਾਂ ਵਿਚ ਪੰਜਾਬ ਦੇ ਪੇਂਡੂ ਖੇਤਰ ਨਾਲ ਸਬੰਧਿਤ 1,27,87,395 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ 'ਚ 66,88,245 ਮਰਦ, 60,99,053 ਅੌਰਤਾਂ ਅਤੇ 97 ਕਿੱਨਰ ਹਨ।ਸੂਬੇ ਵਿੱਚ ਪਹਿਲੀ ਵਾਰੀ ਇਨ੍ਹਾਂ ਚੋਣਾਂ ਦੌਰਾਨ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਵੀ ਦਿੱਤਾ ਜਾਣਾ ਹੈ।Zila Parishad and Block Samiti elections district Candidates election fielਚੋਣ ਕਮਿਸ਼ਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਿਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਰੱਦ ਕਰਨ ਦੀ ਸਹੂਲਤ ਵਾਲਾ ਖਾਨਾ (ਨੋਟਾ) ਵੀ ਦਿੱਤਾ ਜਾਵੇਗਾ।ਨੋਟਾ ਦੀ ਵਰਤੋਂ ਇਨ੍ਹਾਂ ਚੋਣਾਂ ਦੌਰਾਨ ਪਹਿਲੀ ਦਫ਼ਾ ਹੋਣੀ ਹੈ।Zila Parishad and Block Samiti elections district Candidates election fielਇਸ ਦੇ ਲਈ ਪੰਜਾਬ ਦੇ 22 ਜ਼ਿਲਿਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਿੰਨੇ ਉਮੀਦਵਾਰ ਚੋਣ ਮੈਦਾਨ 'ਚ ਹਨ ,ਇਸ ਦੀ ਲਿਸਟ ਹੇਠਾਂ ਦੇਖ ਸਕਦੇ ਹੋ।

-PTCNews

Related Post