ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਦਾ ਪੀ.ਏ ਚੜ੍ਹਿਆ ਪੁਲਿਸ ਅੜਿੱਕੇ, ਜਾਣੋ ਮਾਮਲਾ

By  Jashan A January 15th 2019 10:12 AM -- Updated: January 15th 2019 03:19 PM

ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਦਾ ਪੀ.ਏ ਚੜ੍ਹਿਆ ਪੁਲਿਸ ਅੜਿੱਕੇ, ਜਾਣੋ ਮਾਮਲਾ,ਮੋਗਾ: ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਭਗੌੜੇ ਪੀਏ ਨੀਰਜ਼ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਜ਼ੀਰਾ ਦੇ ਪੀਏ ਨੀਰਜ਼ ਸ਼ਰਮਾ ਦੀ ਮੋਗਾ ਤੋਂ ਗ੍ਰਿਫਤਾਰੀ ਕੀਤੀ ਹੈ। ਜਦੋਂ ਜ਼ੀਰਾ ਨੇ ਨਸ਼ੇ ਦੇ ਮਿਲੀਭੁਗਤ ਦੇ ਇਲਜ਼ਾਮ ਪੁਲਿਸ 'ਤੇ ਲਗਾਏ ਸਨ ਇਹ ਗ੍ਰਿਫਤਾਰੀ ਉਸ ਵੇਲੇ ਹੋਈ।

ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਫੋਟੋਗ੍ਰਾਫਰ ਰਾਜੇਸ਼ ਕੌੜਾ ਦੇ ਕਤਲ ਦੇ ਮਾਮਲੇ 'ਚ ਨੀਰਜ ਕੁਮਾਰ ਦੇ ਖਿਲਾਫ 2013 'ਚ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਨੀਰਜ਼ ਸ਼ਰਮਾ ਸ਼ਰਾਬ ਦੇ ਕਾਰੋਬਾਰੀਆਂ ਤੋਂ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਵਸੂਲਦਾ ਸੀ, ਜਿਸ ਦੀ ਪੁਲਿਸ ਨੂੰ ਕਾਫੀ ਸਮੇਂ ਤੋਂ ਤਲਾਸ਼ ਸੀ।

Congress MLA Kulbir Singh Zira personal assistant held ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਦਾ ਪੀ.ਏ ਚੜ੍ਹਿਆ ਪੁਲਿਸ ਅੜਿੱਕੇ, ਜਾਣੋ ਮਾਮਲਾ

ਵਿਧਾਇਕ ਦਾ ਪੀਏ 2015 ਤੋਂ ਭਗੌੜਾ ਸੀ ਤੇ ਪੁਲਿਸ ਉਸ ਨੂੰ ਫੜ ਨਹੀਂ ਸਕੀ।

ਸੂਤਰਾਂ ਅਨੁਸਾਰ ਗ੍ਰਿਫ਼ਤਾਰੀ ਨਾਲ ਪੁਲਿਸ ਤੇ ਸਵਾਲ ਖੜੇ ਹੋ ਗਏ ਹਨ, ਕਿ ਇਹ ਪੁਲਿਸ ਦੀ ਵਿਧਾਇਕ ਨਾਲ ਬਦਲੇ ਦੀ ਕਾਰਵਾਈ ਹੈ, ਕਿਉਂਕਿ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਲੀਡਰਾਂ ਦੇ ਨਾਲ ਇਸ ਪੀਏ ਦੀ ਤਸਵੀਰ ਹੈ।

ਦੱਸਣਯੋਗ ਹੈ ਕਿ ਪਿਛਲੇ ਦਿਨੀ ਪੰਜਾਬ ‘ਚ ਹੋਈਆਂ ਪੰਚਾਇਤੀ ਚੋਣਾਂ ‘ਚ ਜਿੱਤ ਹਾਸਲ ਕਰਨ ਵਾਲੇ ਸਰਪੰਚਾਂ ਤੇ ਪੰਚਾਂ ਨੂੰ ਬਣਦੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣ ਅਤੇ ਫੈਲੇ ਨਸ਼ਿਆਂ ਦੇ ਖ਼ਾਤਮੇ ਦੀ ਸਹੁੰ ਚੁਕਾਉਣ ਲਈ ਫਿਰੋਜ਼ਪੁਰ ਵਿਖੇ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਸੀ।

Congress MLA Kulbir Singh Zira personal assistant held ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਦਾ ਪੀ.ਏ ਚੜ੍ਹਿਆ ਪੁਲਿਸ ਅੜਿੱਕੇ, ਜਾਣੋ ਮਾਮਲਾ

ਜਿਥੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ।ਪੰਚਾਇਤੀ ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਸਰਕਾਰ ਖਿਲਾਫ਼ ਉਸਦੇ ਹੀ ਵਿਧਾਇਕ ਕੁਲਬੀਰ ਜ਼ੀਰਾ ਨੇ ਮੋਰਚਾ ਖੋਲ੍ਹ ਦਿੱਤਾ।ਉਨ੍ਹਾਂ ਸਟੇਜ਼ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ ਅਸਫ਼ਲ ਰਹੀ ਹੈ।

-PTC News

Related Post