ਜ਼ੀਰਕਪੁਰ 'ਚ ਫੜੇ ਗਏ ਗੈਂਗਸਟਰਾਂ ਨੂੰ ਅਦਾਲਤ ਨੇ 18 ਫ਼ਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

By  Shanker Badra February 8th 2019 07:37 PM -- Updated: February 9th 2019 02:06 PM

ਜ਼ੀਰਕਪੁਰ 'ਚ ਫੜੇ ਗਏ ਗੈਂਗਸਟਰਾਂ ਨੂੰ ਅਦਾਲਤ ਨੇ 18 ਫ਼ਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ:ਮੋਹਾਲੀ : ਜ਼ੀਰਕਪੁਰ 'ਚ ਫੜੇ ਗਏ 2 ਗੈਂਗਸਟਰਾਂ ਨੂੰ ਅੱਜ ਪੁਲਿਸ ਨੇ ਡੇਰਾਬੱਸੀ ਅਦਾਲਤ 'ਚ ਪੇਸ਼ ਕੀਤਾ ਹੈ।ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਗੈਂਗਸਟਰਾਂ ਜਰਮਨਜੀਤ ਅਤੇ ਗੁਰਿੰਦਰ ਨੂੰ 18 ਫ਼ਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

Zirakpur Arrested gangsters derabassi court 18th February Police remand ਜ਼ੀਰਕਪੁਰ 'ਚ ਫੜੇ ਗਏ ਗੈਂਗਸਟਰਾਂ ਨੂੰ ਅਦਾਲਤ ਨੇ 18 ਫ਼ਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਇਸ ਦੌਰਾਨ ਜ਼ੀਰਕਪੁਰ ਐਨਕਾਊਂਟਰ ਮਾਮਲੇ 'ਤੇ ਆਈ.ਜੀ. ਕੁੰਬਰ ਵਿਜੈ ਪ੍ਰਤਾਪ ਸਿੰਘ ਨੇ ਬਿਆਨ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਨੇ ਇੱਕ ਪਰਿਵਾਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ,ਜਿਸ ਤੋਂ ਬਾਅਦ ਪਰਿਵਾਰ ਨੂੰ ਬਚਾਉਣ ਲਈ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਸੀ।ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਕੋਲੋਂ ਪੁਲਿਸ ਨੇ 3 ਪਿਸਤੌਲ ਤੇ 1 ਮੈਗਨਮ ਬਰਾਮਦ ਕੀਤਾ ਹੈ।

Zirakpur Arrested gangsters derabassi court 18th February Police remand ਜ਼ੀਰਕਪੁਰ 'ਚ ਫੜੇ ਗਏ ਗੈਂਗਸਟਰਾਂ ਨੂੰ ਅਦਾਲਤ ਨੇ 18 ਫ਼ਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਜ਼ਿਕਰਯੋਗ ਹੈ ਕਿ ਬੀਤੀ ਰਾਤ ਜ਼ੀਰਕਪੁਰ ਦੇ ਢਾਕੋਲੀ ਇਲਾਕੇ ਵਿੱਚ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ ਸੀ।ਇਸ ਮੁਕਾਬਲੇ ਵਿੱਚ ਗੈਂਗਸਟਰ ਅੰਕਿਤ ਭਾਦੁ ਮਾਰਿਆ ਗਿਆ ਹੈ ਅਤੇ ਉਸਦੇ 2 ਸਾਥੀ ਜਰਮਨਜੀਤ ਅਤੇ ਗੁਰਿੰਦਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।ਦਰਅਸਲ 'ਚ ਗੈਂਗਸਟਰ ਅੰਕਿਤ ਭਾਦੁ ਵੱਲੋਂ ਇੱਕ ਲੜਕੀ ਦੇ ਕੰਨ 'ਤੇ ਗੰਨ ਰੱਖੀ ਗਈ ਸੀ ,ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਅੰਕਿਤ ਭਾਦੁ ਨੂੰ ਗੋਲੀ ਮਾਰ ਦਿੱਤੀ।ਇਸ ਦੌਰਾਨ ਗੈਂਗਸਟਰ ਅੰਕਿਤ ਭਾਦੁ ਮਾਰਿਆ ਗਿਆ।ਇਸ ਮੁਕਾਬਲੇ ਦੌਰਾਨ ਏ.ਐੱਸ.ਆਈ. ਸੁਖਜਿੰਦਰ ਸਿੰਘ ਅਤੇ ਇੱਕ ਲੜਕੀ ਜ਼ਖਮੀ ਹੋ ਗਏ ਸਨ।

Zirakpur Arrested gangsters derabassi court 18th February Police remand ਜ਼ੀਰਕਪੁਰ 'ਚ ਫੜੇ ਗਏ ਗੈਂਗਸਟਰਾਂ ਨੂੰ ਅਦਾਲਤ ਨੇ 18 ਫ਼ਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਦੱਸ ਦੇਈਏ ਕਿ ਗੈਂਗਸਟਰ ਅੰਕਿਤ ਭਾਦੁ ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਹੋਇਆ ਸੀ।ਗੈਂਗਸਟਰ ਅੰਕਿਤ ਭਾਦੁ ਦੀ ਤਲਾਸ਼ ਵਿਚ ਪੰਜਾਬ , ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਤਿੰਨਾਂ ਸੂਬਿਆਂ ਦੀ ਹੱਦ ਤੇ ਚੱਪਾ ਚੱਪਾ ਛਾਣ ਚੁਕੀ ਸੀ।ਇਸ ਦੇ ਉੱਪਰ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।ਇਸ ਤੋਂ ਪਹਿਲਾਂ ਵੀ ਗੈਂਗਸਟਰ ਅੰਕਿਤ ਭਾਦੁ 'ਤੇ ਇੱਕ ਨਾਕੇ ਦੌਰਾਨ ਪੁਲਿਸ ਨੇ 40 ਤੋਂ ਵੱਧ ਗੋਲੀਆਂ ਚਲਾਈਆਂ ਅਤੇ ਬਦਲੇ ਵਿਚ ਉਸਨੇ ਵੀ ਪੁਲਿਸ ਤੇ 7 ਫਾਇਰ ਕੀਤੇ ਪਰ ਇਹ ਗੈਂਗਸਟਰ ਪੁਲਿਸ ਨੂੰ ਝਕਾਨੀ ਦੇ ਕੇ ਭੱਜ ਗਿਆ ਸੀ।

-PTCNews

Related Post