ਹੁਣ ਤੱਕ ਦਾ ਸਭ ਤੋਂ ਸਸਤਾ JioPhone Prima ਫੋਨ ਹੋਇਆ ਲਾਂਚ, ਗਰੀਬ ਵੀ ਯੂਟਿਊਬ, ਫੇਸਬੁੱਕ ਅਤੇ ਵਟਸਐਪ ਦੀ ਵਰਤੋਂ ਕਰ ਸਕਣਗੇ
JioPhone Prima ਫੋਨ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਗਿਆ ਹੈ। ਇਹ Kai-OS ਆਧਾਰਿਤ 4G ਕੀਪੈਡ ਫੋਨ ਹੈ, ਇਸ 'ਚ ਸਮਾਰਟਫੋਨ ਦੇ ਸਾਰੇ ਫੀਚਰ ਹੋਣਗੇ। ਮਤਲਬ ਕੀਮਤ ਵੀ ਘੱਟ ਹੋਵੇਗੀ ਅਤੇ ਕੰਮ ਵੀ ਸਮਾਰਟਫੋਨ ਵਰਗਾ ਹੋਵੇਗਾ। ਇਸ ਦੀ ਕੀਮਤ 2599 ਰੁਪਏ ਹੈ। JioPrima ਫੋਨ 'ਚ ਯੂਟਿਊਬ, ਫੇਸਬੁੱਕ, ਵਟਸਐਪ, ਗੂਗਲ ਵਾਇਸ ਅਸਿਸਟੈਂਟ ਸਪੋਰਟ ਹੈ। Jio Prima 23 ਭਾਸ਼ਾਵਾਂ ਵਿੱਚ ਕੰਮ ਕਰੇਗੀ। ਪ੍ਰਮੁੱਖ ਰਿਟੇਲ ਸਟੋਰਾਂ ਤੋਂ ਇਲਾਵਾ, ਫੋਨ ਨੂੰ ਰਿਲਾਇੰਸ ਡਿਜੀਟਲ.ਇਨ, ਜਿਓਮਾਰਟ ਇਲੈਕਟ੍ਰਾਨਿਕਸ ਅਤੇ ਐਮਾਜ਼ਾਨ ਵਰਗੇ ਔਨਲਾਈਨ ਪਲੇਟਫਾਰਮਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ।
JioPhone Prima ਦਾ ਡਿਜ਼ਾਈਨ ਕਾਫੀ ਬੋਲਡ ਅਤੇ ਪ੍ਰੀਮੀਅਮ ਹੈ। ਇਸ 'ਚ 2.4 ਇੰਚ ਦੀ ਡਿਸਪਲੇ ਹੈ। ਪਾਵਰ ਬੈਕਅਪ ਲਈ 1800mAh ਦੀ ਬੈਟਰੀ ਦਿੱਤੀ ਗਈ ਹੈ। ਵੀਡੀਓ ਕਾਲਿੰਗ ਅਤੇ ਫੋਟੋਗ੍ਰਾਫੀ ਲਈ ਮੋਬਾਇਲ ਦੇ ਰਿਅਰ ਅਤੇ ਫਰੰਟ 'ਚ ਡਿਜੀਟਲ ਕੈਮਰੇ ਦਿੱਤੇ ਗਏ ਹਨ। ਮੋਬਾਈਲ ਦੇ ਪਿਛਲੇ ਹਿੱਸੇ ਵਿੱਚ ਫਲੈਸ਼ ਲਾਈਟ ਦਿੱਤੀ ਗਈ ਹੈ। ਇਹ ਫੋਨ ਪ੍ਰੀਮੀਅਮ ਡਿਜੀਟਲ ਸੇਵਾਵਾਂ ਜਿਵੇਂ ਕਿ Jio TV, Jio Cinema, Jio Saavn ਨਾਲ ਲੈਸ ਹੈ। ਇਸ ਫੋਨ ਤੋਂ JioPay ਰਾਹੀਂ UPI ਭੁਗਤਾਨ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਵੱਡੀ ਆਬਾਦੀ ਇਸ ਸਮੇਂ 2ਜੀ ਨੈੱਟਵਰਕ 'ਤੇ ਕੰਮ ਕਰ ਰਹੀ ਹੈ, ਜੋ 4ਜੀ ਕਨੈਕਟੀਵਿਟੀ ਨਾਲ ਜੁੜਨਾ ਚਾਹੁੰਦੀ ਹੈ।
ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਨੂੰ 2ਜੀ ਮੁਕਤ ਬਣਾਉਣਾ ਚਾਹੁੰਦੇ ਹਨ। ਹਾਲਾਂਕਿ, ਹਰ ਕੋਈ 4G ਸਮਾਰਟਫੋਨ ਨਹੀਂ ਖਰੀਦ ਸਕਦਾ। ਅਜਿਹੇ 'ਚ ਕੰਪਨੀ ਵੱਲੋਂ 4ਜੀ ਸਮਾਰਟਫੋਨ ਸਸਤੇ 'ਚ ਲਾਂਚ ਕੀਤੇ ਜਾ ਰਹੇ ਹਨ। ਚੰਗੀ ਗੱਲ ਇਹ ਹੈ ਕਿ ਇਸ ਫੀਚਰ ਫੋਨ 'ਚ ਮੌਜੂਦਾ ਜ਼ਰੂਰਤ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਜਿਵੇਂ UPI ਭੁਗਤਾਨ ਦੀ ਸਹੂਲਤ ਹੈ।
- PTC NEWS