Whatsapp Create Group Event Feature: ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ ਵਟਸਐਪ ਇੱਕ ਮੈਸੇਜਿੰਗ ਐਪ ਜਿਸ 'ਚ ਮੇਟਾ ਆਪਣੇ ਉਪਭੋਗਤਾਵਾਂ ਲਈ ਨਵੀਆਂ ਵਿਸ਼ੇਸ਼ਤਾਵਾਂ ਅਤੇ ਅਪਡੇਟਸ ਲਿਆਉਂਦੀ ਰਹਿੰਦੀ ਹੈ। ਜਿਵੇ ਕੀ ਹਾਲ ਹੀ 'ਚ ਵਟਸਐਪ ਨੇ ਆਪਣੇ ਉਪਭੋਗਤਾਵਾਂ ਲਈ ਚੈਟ ਲੌਕ ਅਤੇ ਇੱਕ ਸੀਕ੍ਰੇਟ ਕੋਡ ਵਿਸ਼ੇਸ਼ਤਾ ਪੇਸ਼ ਕੀਤੀ ਸੀ। ਫਿਲਹਾਲ, ਇੱਕ ਹੋਰ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਮੈਟਾ ਨੇ ਦੱਸਿਆ ਹੈ ਕੀ ਉਹ ਆਪਣੇ ਉਪਭੋਗਤਾਵਾਂ ਲਈ ਇੱਕ ਨਵੀ ਵਿਸ਼ੇਸ਼ਤਾ ਗਰੁੱਪ ਚੈਟ ਇਵੈਂਟ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ 'ਚ ਮਿਲੀ ਜਾਣਕਾਰੀ : ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ WABetaInfo, ਇੱਕ ਵੈਬਸਾਈਟ ਜੋ ਵਟਸਐਪ ਦੀਆ ਵਿਸ਼ੇਸ਼ਤਾਵਾਂ ਨੂੰ ਟ੍ਰੈਕ ਕਰਦੀ ਹੈ, ਉਨ੍ਹਾਂ ਨੇ ਇਕ ਰਿਪੋਰਟ ਬਣਾਕੇ ਆਪਣੀ ਵੈਬਸਾਈਟ ਤੇ ਪੇਸ਼ ਕੀਤੀ ਅਤੇ ਉਸ 'ਚ ਉਨ੍ਹਾਂ ਨੇ ਕਿਹਾ ਕਿ ਵਟਸਐਪ ਗਰੁੱਪ ਚੈਟ ਇਵੈਂਟ ਨੂੰ ਆਯੋਜਿਤ ਕਰਨ ਲਈ ਇੱਕ ਨਵੀਂ ਵਿਸ਼ੇਸ਼ਤਾ ਪੇਸ਼ ਕਰਨ ਜਾਂ ਰਹੀ ਹੈ।ਇਹ ਵਿਸ਼ੇਸ਼ਤਾ ਵਟਸਐਪ ਦੇ ਸਾਰੇ ਉਪਭੋਗਤਾਵਾਂ ਨੂੰ ਗਰੁੱਪ ਚੈਟ ਇਵੈਂਟ ਬਣਾਉਣ ਅਤੇ ਤਾਲਮੇਲ ਕਰਨ ਵਿੱਚ ਮਦਦ ਕਰਨ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵਿਸ਼ੇਸ਼ਤਾ ਫਿਲਹਾਲ ਐਂਡ੍ਰਾਇਡ ਬੀਟਾ ਟੈਸਟਰ ਲਈ ਉਪਲੱਬਧ ਹੈ ਅਤੇ ਇਸ ਨੂੰ ਐਪ ਦੇ ਵਰਜਨ 2.23.21.12 ਦੀ ਮਦਦ ਨਾਲ ਐਕਸੈਸ ਕੀਤਾ ਜਾ ਸਕਦਾ ਹੈ।ਇਹ ਵਿਸ਼ੇਸ਼ਤਾ ਕਿਵੇਂ ਕੰਮ ਕਰੇਗੀ ਜਿਵੇ ਕੀ ਤੁਹਾਨੂੰ ਦੱਸਿਆ ਹੀ ਹੈ ਕੀ ਵੈਬਸਾਈਟ ਤੋਂ ਇਕ ਰਿਪੋਰਟ ਮਿਲੀ ਜਿਸ 'ਚ ਇਹ ਵਿਸ਼ੇਸ਼ਤਾ ਕਿਵੇਂ ਕੰਮ ਕਰਦੀ ਹੈ ਉਹ ਦੱਸਿਆ ਗਿਆ ਹੈ। ਇਸ ਦੇ ਲਈ ਯੂਜ਼ਰਸ ਨੂੰ ਚੈਟ ਸ਼ੇਅਰ ਮੈਨਿਊ 'ਚ ਇਕ ਨਵੀਂ ਫੰਕਸ਼ਨੈਲਿਟੀ ਦਿਖਾਈ ਦੇਵੇਗੀ, ਜਿਸ 'ਚ ਇਕ ਇਵੈਂਟ ਸ਼ਾਰਟਕੱਟ ਸ਼ਾਮਲ ਹੋਵੇਗਾ।ਇਸ ਵਿਸ਼ੇਸ਼ਤਾ 'ਚ ਇੱਕ ਖਾਸ ਨਾਮ ਨਾਲ ਇੱਕ ਇਵੈਂਟ ਬਣਾਉਣ ਦਾ ਵਿਕਲਪ ਮਿਲਦਾ ਹੈ। ਅਤੇ ਉਪਭੋਗਤਾ ਇਹ ਵੀ ਚੁਣ ਸੁਕਣਗੇ ਕੀ ਉਹ ਚੱਲ ਰਹੀ ਗੱਲਬਾਤ ਵਿੱਚ ਕਦੋਂ ਦਿਖਾਈ ਦੇਣਾ ਚਾਹੁੰਦੇ ਹਨ।ਇਹ ਵਿਸ਼ੇਸ਼ਤਾ ਗਰੁੱਪ ਚੈਟ ਦੀਆਂ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਫਾਲੋਅਰਜ਼ ਨਾਲ ਪ੍ਰਬੰਧਨ ਕਰਨ ਵਿੱਚ ਵਿਸ਼ੇਸ਼ ਤੌਰ 'ਤੇ ਮਦਦਗਾਰ ਮਿਲੇਗੀ। ਇਹ ਵਿਸ਼ੇਸ਼ਤਾ ਦੂਜਿਆਂ ਵਿਸ਼ੇਸ਼ਤਾਵਾਂ ਦੀ ਤਰਾਂ ਹੀ ਐਂਡ-ਟੂ-ਐਂਡ ਐਨਕ੍ਰਿਪਟਡ ਹੋਣਗੀਆਂ।ਜਦੋ ਇਵੈਂਟ ਬਣ ਜਾਵੇ ਤਾਂ ਇਹ ਆਪਣੇ ਆਪ ਹੀ ਗੱਲਬਾਤ ਵਿੱਚ ਸ਼ਾਮਲ ਹੋ ਜਾਵੇਗਾ ਅਤੇ ਹਰੇਕ ਨੂੰ ਨਵੇਂ ਗਰੁੱਪ ਇਵੈਂਟ ਨੂੰ ਦੇਖਣ ਅਤੇ ਸਵੀਕਾਰ ਕਰਨ ਲਈ ਵਟਸਐਪ ਨੂੰ ਨਵੀਨਤਮ ਸੰਸਕਰਣ ਵਿੱਚ ਅੱਪਡੇਟ ਕਰਨ ਦੀ ਲੋੜ ਹੋਵੇਗੀ।ਇਸ ਵਿਸ਼ੇਸ਼ਤਾ ਵਿੱਚ, ਸਮੂਹ ਚੈਟ ਵਿੱਚ ਇਵੈਂਟ ਦਾ ਨਾਮ, ਮਿਤੀ, ਸਮਾਂ ਅਤੇ ਸਥਾਨ ਵਰਗੇ ਸਾਰੇ ਵੇਰਵੇ ਦੇ ਨਾਲ ਇੱਕ ਇਵੈਂਟ ਬਣਾਉਣਾ ਵੀ ਸੰਭਵ ਹੋਵੇਗਾ।