Youtube Ad Blocker : ਐਡ ਬਲੌਕਰ ਦੀ ਵਰਤੋਂ ਕਰਕੇ ਐਡ-ਮੁਕਤ ਯੂਟਿਊਬ ਦੀ ਵਰਤੋਂ ਕਰਨਾ ਪੈ ਸਕਦਾ ਹੈ ਭਾਰੀ ਜਾਣੋ ਕਿਵੇਂ
Youtube Ad Blocker: ਜੇਕਰ ਤੁਸੀਂ ਵੀ ਯੂਟਿਊਬ 'ਤੇ ਇਸ਼ਤਿਹਾਰਾਂ ਤੋਂ ਪਰੇਸ਼ਾਨ ਹੋ ਤਾਂ ਹੁਣ ਤੁਹਾਨੂੰ ਪ੍ਰੀਮੀਅਮ ਪਲਾਨ ਹੀ ਖਰੀਦਣਾ ਪਵੇਗਾ, ਕਿਉਂਕਿ ਹੁਣ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ। ਯੂਟਿਊਬ ਉਨ੍ਹਾਂ ਉਪਭੋਗਤਾਵਾਂ 'ਤੇ ਸ਼ਿਕੰਜਾ ਕੱਸ ਰਿਹਾ ਹੈ ਜੋ ਐਡ ਬਲੌਕਰ ਦੀ ਵਰਤੋਂ ਕਰਕੇ ਵਿਗਿਆਪਨ-ਮੁਕਤ ਯੂਟਿਊਬ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਹੀ ਜੇਕਰ ਤੁਸੀਂ ਅਜਿਹਾ ਕਰਦੇ ਹੋਏ ਫੜੇ ਜਾਂਦੇ ਹੋ ਤਾਂ ਯੂਟਿਊਬ ਤੁਹਾਨੂੰ ਪਲੇਟਫਾਰਮ ਤੋਂ ਬਲਾਕ ਵੀ ਕਰ ਸਕਦਾ ਹੈ।
YouTube ਵਿਗਿਆਪਨ ਦੀ ਆਮਦਨ 'ਤੇ ਨਿਰਭਰ ਕਰਦਾ ਹੈ
ਜਿਵੇਂ ਤੁਹਾਨੂੰ ਦੱਸਿਆ ਹੈ ਕਿ ਯੂਟਿਊਬ ਉਨ੍ਹਾਂ ਉਪਭੋਗਤਾਵਾਂ 'ਤੇ ਸ਼ਿਕੰਜਾ ਕੱਸ ਰਿਹਾ ਹੈ ਜੋ ਐਡ ਬਲੌਕਰ ਦੀ ਵਰਤੋਂ ਕਰਦੇ ਹਨ। ਅਜਿਹੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਯੂਟਿਊਬ ਕਾਫੀ ਹੱਦ ਤੱਕ ਵਿਗਿਆਪਨ ਦੀ ਆਮਦਨ 'ਤੇ ਨਿਰਭਰ ਕਰਦਾ ਹੈ, ਜਦਕਿ ਕਈ ਯੂਜ਼ਰਸ ਅਜੇ ਵੀ ਮੈਂਬਰਸ਼ਿਪ ਲਈ ਭੁਗਤਾਨ ਕਰਨ ਲਈ ਤਿਆਰ ਨਹੀਂ ਹਨ, ਜਿਸ ਕਾਰਨ ਉਹ ਵਿਗਿਆਪਨ ਬਲੌਕਰ ਦੀ ਵਰਤੋਂ ਕਰਦੇ ਹਨ। ਇਹ ਯੂਟਿਊਬ ਲਈ ਮਾਲੀਆ ਪੈਦਾ ਕਰਨਾ ਬਹੁਤ ਮੁਸ਼ਕਲ ਕੰਮ ਸਾਬਤ ਹੋ ਰਿਹਾ ਹੈ, ਜੋ ਕਿ ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਲਈ ਪਹਿਲਾਂ ਹੀ ਚੁਣੌਤੀ ਹੈ।
ਯੂਟਿਊਬ ਪ੍ਰੀਮੀਅਮ ਖਰੀਦਣਾ ਹੋਵੇਗਾ
ਇਕ ਰਿਪੋਰਟ 'ਚ ਪਤਾ ਲੱਗਿਆ ਹੈ ਕਿ ਕੰਪਨੀ ਵਿਗਿਆਪਨ ਬਲੌਕਰ 'ਤੇ ਸ਼ਿਕੰਜਾ ਕੱਸਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਰਹੀ ਹੈ। ਹੁਣ ਉਪਭੋਗਤਾਵਾਂ ਨੂੰ ਜਾਂ ਤਾਂ ਵਿਗਿਆਪਨ ਦੀ ਇਜਾਜ਼ਤ ਦੇਣੀ ਪਵੇਗੀ ਜਾਂ ਯੂਟਿਊਬ ਪ੍ਰੀਮੀਅਮ ਖਰੀਦਣਾ ਹੋਵੇਗਾ। ਹਾਲਾਂਕਿ, ਇਹ ਫੈਸਲਾ ਉਪਭੋਗਤਾਵਾਂ ਨੂੰ ਪ੍ਰੀਮੀਅਮ ਮੈਂਬਰਸ਼ਿਪ ਲੈਣ ਲਈ ਉਤਸ਼ਾਹਿਤ ਕਰੇਗਾ। ਕਈ ਯੂਜ਼ਰਸ ਨੇ ਇਹ ਵੀ ਪੋਸਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੇ ਪਹਿਲਾਂ ਵਿਗਿਆਪਨ ਬਲੌਕਰ ਨੂੰ ਆਨ ਕੀਤਾ ਅਤੇ ਵੀਡੀਓ ਚਲਾਈ, ਜਿਸ ਤੋਂ ਬਾਅਦ ਕੰਪਨੀ ਦਾ ਇੱਕ ਪੌਪ-ਅੱਪ ਮੈਸੇਜ ਦਿਖਾਇਆ ਜਾ ਰਿਹਾ ਹੈ। ਜਿਸ ਵਿੱਚ ਵਿਗਿਆਪਨ ਬਲੌਕਰ ਨੂੰ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ।
ਪਲੇਟਫਾਰਮ 3 ਵੀਡੀਓ ਤੋਂ ਬਾਅਦ ਬਲੌਕ ਹੋ ਜਾਵੇਗਾ
ਜਿਸ ਵਿੱਚ ਵਿਗਿਆਪਨ ਬਲੌਕਰ ਨੂੰ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੈਸੇਜ 'ਚ ਇਹ ਵੀ ਲਿਖਿਆ ਗਿਆ ਹੈ ਕਿ 3 ਵੀਡੀਓ ਤੋਂ ਬਾਅਦ ਤੁਹਾਨੂੰ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਤੋਂ ਬਲਾਕ ਕਰ ਦਿੱਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਹਲੇ ਤਕ ਕੋਈ ਜਾਣਕਾਰੀ ਨਹੀਂ ਦਿਤੀ ਕਿ ਯੂਟਿਊਬ ਕਿੰਨੇ ਸਮੇਂ ਤੱਕ ਬਲੌਕ ਰਹੇਗਾ। ਕੰਪਨੀ ਨੇ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹ ਜੂਨ ਦੀ ਸ਼ੁਰੂਆਤ 'ਚ ਵਿਗਿਆਪਨ ਬਲੌਕਰ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਦੇ ਖਿਲਾਫ ਜਲਦ ਹੀ ਸਖਤ ਕਾਰਵਾਈ ਕਰੇਗੀ। ਹੁਣ ਕੰਪਨੀ ਵਿਗਿਆਪਨ ਬਲੌਕਰ ਚਾਲੂ ਹੋਣ 'ਤੇ ਕੁਝ ਵੀਡੀਓਜ਼ ਨੂੰ ਚਲਾਉਣ ਤੋਂ ਵੀ ਰੋਕ ਰਹੀ ਹੈ।
- PTC NEWS