10 Aug, 2025
ਅਦਾਕਾਰਾ ਹਿਨਾ ਖਾਨ ਨੇ ਕੈਂਸਰ ਦੇ ਇਲਾਜ ਤੋਂ ਬਾਅਦ ਟੀਵੀ 'ਤੇ ਕੀਤੀ ਵਾਪਸੀ, ਮੰਗਿਆ ਕੰਮ
ਮਸ਼ਹੂਰ ਅਦਾਕਾਰਾ ਹਿਨਾ ਖਾਨ ਹੁਣ ਬ੍ਰੈਸਟ ਕੈਂਸਰ ਦੇ ਇਲਾਜ ਤੋਂ ਬਾਅਦ ਟੀਵੀ 'ਤੇ ਵਾਪਸੀ ਕਰ ਚੁੱਕੀ ਹੈ। ਉਹ ਰਿਐਲਿਟੀ ਸ਼ੋਅ 'ਪਤੀ ਪਤਨੀ ਔਰ ਪੰਗਾ' ਵਿੱਚ ਦਿਖਾਈ ਦੇ ਰਹੀ ਹੈ।
Source: Google
ਪਰ ਅਦਾਕਾਰਾ ਨੇ ਹੁਣ ਖੁਲਾਸਾ ਕੀਤਾ ਹੈ ਕਿ ਕੈਂਸਰ ਦੇ ਇਲਾਜ ਤੋਂ ਬਾਅਦ ਇੰਡਸਟਰੀ ਵਿੱਚ ਹਰ ਕੋਈ ਉਸ ਨਾਲ ਕੰਮ ਕਰਨ ਲਈ ਰਾਜੀ ਨਹੀਂ ਹੈ।
Source: Google
ਹਿਨਾ ਨੇ ਦੱਸਿਆ ਕਿ ਬਿਮਾਰੀ ਕਾਰਨ ਉਸਨੂੰ ਕਈ ਪ੍ਰੋਜੈਕਟਾਂ ਤੋਂ ਪਿੱਛੇ ਹਟਣਾ ਪਿਆ। ਕਈ ਪੇਸ਼ਕਸ਼ਾਂ ਨੂੰ ਠੁਕਰਾਨਾ ਪਿਆ ਸੀ।
Source: Google
ਹੁਣ ਰਿਐਲਿਟੀ ਸ਼ੋਅ ਤੋਂ ਪਰਦੇ 'ਤੇ ਵਾਪਸੀ ਕਰਨ ਤੋਂ ਬਾਅਦ ਵੀ ਹਿਨਾ ਨੂੰ ਲੱਗਦਾ ਹੈ ਕਿ ਕੁਝ ਲੋਕ ਉਸ ਨਾਲ ਕੰਮ ਕਰਨ ਤੋਂ ਝਿਜਕ ਰਹੇ ਹਨ।
Source: Google
ਹਿਨਾ ਖਾਨ ਨੇ ਕਿਹਾ- ਮੇਰੇ ਨਾਲ ਜੋ ਵੀ ਹੋਇਆ, ਇਹ (ਪਤੀ ਪਤਨੀ ਔਰ ਪੰਗਾ) ਤੋਂ ਬਾਅਦ ਮੇਰਾ ਪਹਿਲਾ ਪ੍ਰੋਜੈਕਟ ਹੈ। ਮੈਂ ਕੰਮ ਕਰਨਾ ਚਾਹੁੰਦੀ ਹਾਂ।
Source: Google
'ਕਿਸੇ ਨੇ ਮੈਨੂੰ ਸਿੱਧੇ ਤੌਰ 'ਤੇ ਨਹੀਂ ਕਿਹਾ ਕਿ 'ਤੁਸੀਂ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ' ਪਰ ਮੈਂ ਮਹਿਸੂਸ ਕਰ ਸਕਦੀ ਹਾਂ ਕਿ ਸ਼ਾਇਦ ਲੋਕ ਕਿਸੇ ਕਾਰਨ ਕਰਕੇ ਥੋੜੇ ਝਿਜਕ ਰਹੇ ਹਨ।'
Source: Google
ਹਿਨਾ ਨੇ ਕਿਹਾ ਕਿ ਉਹ ਇਸ ਗੱਲ ਨੂੰ ਸਮਝਦੀ ਹੈ ਅਤੇ ਆਪਣੇ ਪ੍ਰਤੀ ਲੋਕਾਂ ਦੀ ਸੋਚ ਬਦਲਣ ਲਈ ਤਿਆਰ ਹੈ।
Source: Google
ਹਿਨਾ ਨੇ ਕਿਹਾ ਕਿ ਉਸਨੂੰ ਪਿਛਲੇ ਇੱਕ ਸਾਲ ਤੋਂ ਕਾਸਟਿੰਗ ਸੰਬੰਧੀ ਕੋਈ ਫੋਨ ਨਹੀਂ ਆਇਆ ਹੈ ਪਰ ਹੁਣ ਉਹ ਨਵੇਂ ਰੋਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
Source: Google
ਹਿਨਾ ਖਾਨ ਅਦਾਕਾਰਾ ਨੇ ਕਿਹਾ - ਮੈਂ ਆਡੀਸ਼ਨ ਲਈ ਤਿਆਰ ਹਾਂ, ਮੈਂ ਕਿੱਥੇ ਰੁਕੀ ਸੀ ? ਪਿਛਲੇ ਇੱਕ ਸਾਲ ਤੋਂ ਮੈਨੂੰ ਕਿਸੇ ਨੇ ਫੋਨ ਨਹੀਂ ਕੀਤਾ। ਮੈਂ ਕੰਮ ਲਈ ਤਿਆਰ ਹਾਂ, ਕਿਰਪਾ ਕਰਕੇ ਮੈਨੂੰ ਕਾਲ ਕਰੇ।
Source: Google
ਦੱਸ ਦੇਈਏ ਕਿ ਅਦਾਕਾਰਾ ਹਿਨਾ ਖਾਨ ਸਟੇਜ 3 ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਉਸਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਵਿਆਹ ਕਰਵਾਇਆ ਸੀ।
Source: Google
Hyperacidity ਤੋਂ ਰਾਹਤ ਦਿਵਾਉਣਗੇ ਇਹ 5 ਘਰੇਲੂ ਨੁਕਸੇ