25 Jul, 2025

'ਕੋਈ ਸਕ੍ਰਿਪਟ ਨਹੀਂ, ਆਪਣੇ ਕੱਪੜੇ ਉਤਾਰੋ'! ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਸੀ ਜੈਮੀ ਲੀਵਰ

ਇੱਕ ਪਾਸੇ ਜਿੱਥੇ ਜੌਨੀ ਲੀਵਰ ਆਪਣੀ ਕਾਮੇਡੀ ਲਈ ਚਰਚਾ ਵਿੱਚ ਹਨ, ਉੱਥੇ ਹੀ ਉਸਦੀ ਧੀ ਜੈਮੀ ਲੀਵਰ ਦੀਆਂ ਮਿਮਿਕਰੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


Source: Google

ਜੈਮੀ ਆਪਣੇ ਪਿਤਾ ਵਾਂਗ ਕਾਮੇਡੀ ਵਿੱਚ ਮਾਹਰ ਹੈ ਅਤੇ ਪੂਰੀ ਦੁਨੀਆ ਵਿੱਚ ਸ਼ੋਅ ਕਰਦੀ ਹੈ ਅਤੇ ਉਸਦੀ ਕਾਮੇਡੀ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣਾ ਕਾਸਟਿੰਗ ਕਾਊਚ ਅਨੁਭਵ ਸਾਂਝਾ ਕੀਤਾ।


Source: Google

ਜੈਮੀ ਲੀਵਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇੱਕ ਸਟਾਰ ਕਿਡ ਹੋਣ ਦੇ ਬਾਵਜੂਦ ਉਹ ਵੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ। ਇਹ ਘਟਨਾ ਉਸ ਨਾਲ ਉਦੋਂ ਵਾਪਰੀ ,ਜਦੋਂ ਉਹ ਆਡੀਸ਼ਨ ਦੇ ਰਹੀ ਸੀ।


Source: Google

ਜੈਮੀ ਨੇ ਦੱਸਿਆ ਕਿ ਕਿਵੇਂ ਉਸ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਜੈਮੀ ਕੰਮ ਖੁਦ ਸੰਭਾਲਦੀ ਸੀ, ਉਸਦਾ ਕੋਈ ਮੈਨੇਜਰ ਨਹੀਂ ਸੀ।


Source: Google

ਇੱਕ ਦਿਨ ਉਸਨੂੰ ਇੱਕ ਅਣਜਾਣ ਵਿਅਕਤੀ ਦਾ ਫੋਨ ਆਇਆ, ਜਿਸ ਨੇ ਖੁਦ ਨੂੰ ਅੰਤਰਰਾਸ਼ਟਰੀ ਫ਼ਿਲਮ ਦਾ ਡਾਇਰੈਕਟਰ ਦੱਸਿਆ ਸੀ। ਫੋਨ 'ਤੇ ਗੱਲਬਾਤ ਦੌਰਾਨ ਉਸ ਵਿਅਕਤੀ ਨੇ ਕਿਹਾ ਕਿ ਉਹ ਇੱਕ ਅੰਤਰਰਾਸ਼ਟਰੀ ਫ਼ਿਲਮ ਲਈ ਆਡੀਸ਼ਨ ਲੈਣਾ ਚਾਹੁੰਦੇ ਹਨ।


Source: Google

ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸਨੂੰ ਸਕ੍ਰਿਪਟ ਨਹੀਂ ਦਿੱਤੀ ਜਾਵੇਗੀ। ਜੈਮੀ ਨੂੰ ਇੱਕ ਲਿੰਕ ਭੇਜਿਆ ਗਿਆ, ਜਿਸ 'ਤੇ ਕਲਿੱਕ ਕਰਨ 'ਤੇ ਉਸਦਾ ਕੈਮਰਾ ਚਾਲੂ ਹੋ ਗਿਆ ਪਰ ਸਾਹਮਣੇ ਵਾਲੇ ਵਿਅਕਤੀ ਨੇ ਆਪਣਾ ਕੈਮਰਾ ਬੰਦ ਕਰ ਰੱਖਿਆ ਸੀ।


Source: Google

ਆਡੀਸ਼ਨ ਦੌਰਾਨ ਜੈਮੀ ਨੂੰ ਦੱਸਿਆ ਗਿਆ ਕਿ ਉਸਨੂੰ ਇੱਕ ਬੋਲਡ ਭੂਮਿਕਾ ਲਈ ਕਾਸਟ ਕੀਤਾ ਜਾ ਰਿਹਾ ਹੈ ,ਜਿਸ ਵਿੱਚ ਉਸਨੂੰ ਇੱਕ 50 ਸਾਲ ਦੇ ਆਦਮੀ ਨੂੰ ਪ੍ਰਭਾਵਿਤ ਕਰਨ ਲਈ ਕੰਮ ਕਰਨਾ ਪਵੇਗਾ। ਇਸ ਦੌਰਾਨ ਉਸਨੂੰ ਆਪਣੇ ਕੱਪੜੇ ਉਤਾਰਨ ਲਈ ਵੀ ਕਿਹਾ ਗਿਆ।


Source: Google

ਜੈਮੀ ਨੇ ਇਤਰਾਜ਼ ਕੀਤਾ ਅਤੇ ਪੁੱਛਿਆ ਕਿ ਸਕ੍ਰਿਪਟ ਕਿੱਥੇ ਹੈ ਤਾਂ "ਉਨ੍ਹਾਂ ਲੋਕਾਂ ਨੇ ਮੈਨੂੰ ਕਿਹਾ ਕਿ ਕੋਈ ਸਕ੍ਰਿਪਟ ਨਹੀਂ ਹੈ। ਆਪਣੇ ਕੱਪੜੇ ਉਤਾਰੋ ਜਾਂ ਜੋ ਮਨ ਕਰੇ ਕਰ ਸਕਦੀ ਹੋ। ਜੈਮੀ ਨੇ ਦੱਸਿਆ ਕਿ ਉਹ ਬਹੁਤ ਡਰੀ ਹੋਈ ਸੀ।


Source: Google

ਇਸ ਨਾਲ ਜੈਮੀ ਬਹੁਤ ਬੇਚੈਨ ਹੋ ਗਈ। ਉਸਨੇ ਆਡੀਸ਼ਨ ਲਈ ਮਨ੍ਹਾ ਕਰ ਦਿੱਤਾ। ਇਸ ਦੇ ਬਾਵਜੂਦ ਉਸਦੇ ਸਾਹਮਣੇ ਵਾਲੇ ਵਿਅਕਤੀ ਨੇ ਉਸਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ, ਇਸਨੂੰ ਉਸਦਾ ਵੱਡਾ ਮੌਕਾ ਦੱਸਿਆ। ਜੈਮੀ ਨੇ ਤੁਰੰਤ ਵੀਡੀਓ ਕਾਲ ਬੰਦ ਕਰ ਦਿੱਤੀ।


Source: Google

ਬਾਅਦ ਵਿੱਚ ਜੈਮੀ ਨੂੰ ਅਹਿਸਾਸ ਹੋਇਆ ਕਿ ਜੇਕਰ ਉਹ ਉਸ ਆਡੀਸ਼ਨ ਵਿੱਚ ਵਿਅਕਤੀ ਨਾਲ ਸਹਿਮਤ ਹੁੰਦੀ ਤਾਂ ਉਸਦੀ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਸੀ ਅਤੇ ਉਸਨੂੰ ਬਲੈਕਮੇਲ ਕੀਤਾ ਜਾ ਸਕਦਾ ਸੀ। ਉਸਨੇ ਕਿਹਾ ਕਿ ਅੱਜ ਵੀ ਜਦੋਂ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੈਨੂੰ ਡਰ ਲੱਗਦਾ ਹੈ ਕਿ ਜੇਕਰ ਮੈਂ ਸਹੀ ਫੈਸਲਾ ਨਾ ਲਿਆ ਹੁੰਦਾ ਤਾਂ ਕੀ ਹੁੰਦਾ।


Source: Google

10 Natural Foods to Help Balance Estrogen Levels in Women