25 Aug, 2025
ਪਰਿਣੀਤੀ ਚੋਪੜਾ ਤੇ ਸੰਸਦ ਮੈਂਬਰ ਰਾਘਵ ਚੱਢਾ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਘਰ ਜਲਦ ਹੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ।
Source: Google
ਪਰਿਣੀਤੀ ਵਿਆਹ ਦੇ ਲਗਭਗ ਦੋ ਸਾਲ ਬਾਅਦ ਮਾਂ ਬਣਨ ਜਾ ਰਹੀ ਹੈ। ਜੋੜੇ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀ ਗਰਭ ਅਵਸਥਾ ਦੀ ਖ਼ਬਰ ਸਾਂਝੀ ਕੀਤੀ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Source: Google
ਇੱਕ ਪੋਸਟ ਸਾਂਝੀ ਕਰਦੇ ਹੋਏ ਜੋੜੇ ਨੇ ਇੱਕ ਗੋਲ ਕੇਕ ਦੀ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ,ਜਿਸ 'ਤੇ
Source: Google
ਉਨ੍ਹਾਂ ਨੇ ਪੋਸਟ ਦੇ ਨਾਲ ਕੈਪਸ਼ਨ ਲਿਖਿਆ,
Source: Google
ਪੋਸਟ ਸ਼ੇਅਰ ਹੁੰਦੇ ਹੀ ਸੋਨਮ ਕਪੂਰ, ਹੁਮਾ ਕੁਰੈਸ਼ੀ, ਟੀਨਾ ਦੱਤਾ, ਨਿਮਰਤ ਕੌਰ ਅਤੇ ਭੂਮੀ ਪੇਡਨੇਕਰ ਸਮੇਤ ਕਈ ਸਿਤਾਰਿਆਂ ਨੇ ਇਸ ਪੋਸਟ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
Source: Google
ਦੱਸ ਦੇਈਏ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ 2023 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ, ਹਾਲਾਂਕਿ ਇਸ ਜੋੜੇ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਜਨਤਕ ਤੌਰ 'ਤੇ ਗੱਲ ਨਹੀਂ ਕੀਤੀ।
Source: Google
ਇਸ ਦੇ ਨਾਲ ਹੀ ਮਈ 2023 ਵਿੱਚ ਉਨ੍ਹਾਂ ਨੇ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਕਰਵਾ ਕੇ ਇਸ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਸੀ।
Source: Google
ਇਸ ਤੋਂ ਬਾਅਦ ਉਨ੍ਹਾਂ ਨੇ 24 ਸਤੰਬਰ 2023 ਵਿੱਚ ਰਾਜਸਥਾਨ ਦੇ ਉਦੈਪੁਰ ਵਿੱਚ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ ਸੀ।
Source: Google
ਹਾਲ ਹੀ ਵਿੱਚ ਇਹ ਜੋੜਾ "ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ" ਵਿੱਚ ਦੇਖਿਆ ਗਿਆ ਸੀ। 2 ਅਗਸਤ ਨੂੰ ਨੈੱਟਫਲਿਕਸ 'ਤੇ ਪ੍ਰਸਾਰਿਤ ਹੋਏ ਐਪੀਸੋਡ ਦੌਰਾਨ ਅਰਚਨਾ ਪੂਰਨ ਸਿੰਘ ਨੇ ਰਾਘਵ ਦੀ ਦਿੱਖ ਦੀ ਤਾਰੀਫ਼ ਕੀਤੀ
Source: Google
ਵਰਕਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਅਗਲੀ ਵਾਰ ਇੱਕ ਨੈੱਟਫਲਿਕਸ ਲੜੀ ਦੇ ਨਾਲ ਸਕ੍ਰੀਨ 'ਤੇ ਨਜ਼ਰ ਆਵੇਗੀ, ਜਿਸ ਵਿੱਚ ਤਾਹਿਰ ਰਾਜ ਭਸੀਨ, ਜੈਨੀਫਰ ਵਿੰਗੇਟ, ਹਰਲੀਨ ਸੇਠੀ, ਚੈਤਨਿਆ ਚੌਧਰੀ, ਸੁਮਿਤ ਵਿਆਸ ਅਤੇ ਅਨੂਪ ਸੋਨੀ ਮੁੱਖ ਭੂਮਿਕਾਵਾਂ ਵਿੱਚ ਹਨ, ਪ੍ਰੋਜੈਕਟ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪਿਛਲੀ ਵਾਰ ਅਦਾਕਾਰਾ ਨੂੰ ਦਿਲਜੀਤ ਦੁਸਾਂਝ ਨਾਲ 'ਅਮਰ ਸਿੰਘ ਚਮਕੀਲਾ' ਵਿੱਚ ਦੇਖਿਆ ਗਿਆ ਸੀ
Source: Google
Shani Amavasya 2025 : ਅੱਜ ਰਾਤ ਕਰ ਲਓ ਇਹ ਸ਼ਕਤੀਸ਼ਾਲੀ ਉਪਾਅ, ਬਦਲ ਜਾਵੇਗੀ ਤੁਹਾਡੀ ਤਕਦੀਰ !