22 Jun, 2025
Eye Health : ਅੱਖਾਂ ਦੀ ਰੌਸ਼ਨੀ ਵਧਾਉਣ ਲਈ 6 ਭੋਜਨ
ਘੱਟ ਉਮਰ 'ਚ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਸਾਡਾ ਖਾਣ-ਪੀਣ ਤੇ ਲਾਈਫ਼ਸਟਾਈਲ ਵੀ ਹੋ ਸਕਦਾ ਹੈ।
Source: Google
ਤੁਹਾਨੂੰ ਅਸੀਂ ਇਥੇ 6 ਅਜਿਹੇ ਭੋਜਨ ਦੱਸ ਰਹੇ ਰਹੇ ਹਾਂ, ਜਿਹੜੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਰਾਮਬਾਣ ਤੋਂ ਘੱਟ ਨਹੀਂ ਹਨ।
Source: Google
ਅੱਖਾਂ ਦੀ ਰੌਸ਼ਨੀ ਲਈ ਗਾਜਰ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਵਿੱਚ ਬੀਟਾ-ਕੈਰੋਟੀਨ ਕਾਫੀ ਮਾਤਰਾ ਵਿੱਚ ਹੁੰਦਾ ਹੈ, ਜਿਹੜਾ ਵਿਟਾਮਿਨ ਏ ਦਾ ਚੰਗਾ ਸਰੋਤ ਹੈ।
Source: Google
ਗਾਜਰ ਤੋਂ ਇਲਾਵਾ ਸੰਤਰੀ ਰੰਗ ਦੀਆਂ ਚੀਜਾਂ ਜਿਵੇਂ ਸ਼ਕਰਕੰਦੀ ਅਤੇ ਕੱਦੂ ਵੀ ਬੀਟਾ ਕੈਰੋਟੀਨ ਦੇ ਚੰਗੇ ਸਰੋਤ ਹੁੰਦੇ ਹਨ।
Source: Google
ਪਾਲਕ ਲਿਊਟਿਨ ਅਤੇ ਜੈਕਸੈਂਥਿਕ ਨਾਲ ਭਰਪੂਰ ਹੁੰਦਾ ਹੈ। ਇਹ ਦੋਵੇਂ ਐਂਟੀਆਕਸਾਈਡ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਹ ਰੇਟਿਨਾ ਨੂੰ ਹਾਨੀਕਾਰਕ ਬਲੂ ਰੇ ਕਿਰਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।
Source: Google
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਮੱਛੀ ਦਾ ਸੇਵਨ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਤੌਰ 'ਤੇ ਸੈਲਮਨ, ਟਿਊਨਾ ਤੇ ਮੈਕੇਰਲ ਵਰਗੀਆਂ ਮੱਛੀਆਂ ਜ਼ਿਆਦਾ ਲਾਭਦਾਇਕ ਹੁੰਦੀਆਂ ਹਨ।
Source: Google
ਮੱਛੀ, ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ। ਇਹ ਸਿਹਤਮੰਦ ਫੈਟ, ਰੇਟਿਨਾ ਨੂੰ ਸਹੀ ਢੰਗ ਨਾਲ ਕੰਮ ਕਰਨ 'ਚ ਮਦਦ ਕਰ ਸਕਦਾ ਹੈ। ਸ਼ਾਕਾਹਾਰੀ ਅਲਸੀ ਤੇ ਚੀਆ ਸੀਡ ਤਾ ਸੇਵਨ ਕਰ ਸਕਦੇ ਹਨ।
Source: Google
ਖੱਟੇ ਫਲ ਜਿਵੇਂ ਸੰਤਰਾ, ਨਿੰਬੂ ਅਤੇ ਅੰਗੂਰਾਂ ਦਾ ਸੇਵਨ ਕੀਤਾ ਜਾ ਸਕਦਾ ਹੈ। ਇਹ ਵਿਟਾਮਿਨ ਸੀ ਭਰਪੂਰ ਹੁੰਦੇ ਹਨ, ਜੋ ਅੱਖਾਂ ਦੇ ਬਲੱਡ ਸੈਲਾਂ ਨੂੰ ਸਿਹਤਮੰਦ ਬਣਾ ਕੇ ਰੱਖਣ 'ਚ ਮਦਦ ਕਰਦੇ ਹਨ।
Source: Google
ਅੰਡੇ 'ਚ ਲਿਊਟਿਨ, ਜੇਕਸੈਥਿਨ, ਵਿਟਮਿਨ ਈ ਅਤੇ ਜਿੰਕ ਹੁੰਦਾ ਹੈ, ਜਿਹੜੇ ਕਿ ਅੱਖਾਂ ਦੀ ਰੌਸ਼ਨੀ 'ਚ ਮਦਦ ਕਰਦੇ ਹਨ।
Source: Google
(ਨੋਟ - ਇਹ ਖ਼ਬਰ ਸਿਰਫ਼ ਸਾਧਾਰਨ ਜਾਣਕਾਰੀ ਹਿੱਤ ਹੈ। ਹਮੇਸ਼ਾ ਸਿਹਤ ਮਾਹਰਾਂ ਦੀ ਸਲਾਹ ਲੈਣੀ ਜ਼ਰੂਰੀ ਹੈ।)
Source: Google
Weight Loss Tips : ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਖਾਓ ਇਹ 7 ਤਰ੍ਹਾਂ ਦੇ ਬੀਜ