22 Jun, 2025
Weight Loss Tips : ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਖਾਓ ਇਹ 7 ਤਰ੍ਹਾਂ ਦੇ ਬੀਜ
ਭਾਰ ਘਟਾਉਣ ਲਈ ਲੋਕ ਕਈ ਨੁਕਤੇ ਵਰਤੇ ਹਨ। ਕਈ ਡਾਈਟਿੰਗ ਕਰਦੇ ਹਨ ਤਾਂ ਕਈ ਜ਼ਿੰਮ 'ਚ ਪਸੀਨਾ ਵਹਾਉਂਦੇ ਹਨ, ਪਰ ਇਸ ਲਈ ਖੁਰਾਕ ਦਾ ਸਹੀ ਹੋਣਾ ਵੀ ਜ਼ਰੂਰੀ ਹੈ।
Source: Google
ਅਸੀਂ ਇਥੇ ਤੁਹਾਨੂੰ 7 ਤਰ੍ਹਾਂ ਦੇ ਅਜਿਹੇ ਬੀਜ਼ਾਂ ਬਾਰੇ ਦੱਸ ਰਹੇ ਹਾਂ, ਜੋ ਪੋਸ਼ਕ ਤੱਤਾਂ ਭਰਪੂਰ ਹਨ ਅਤੇ ਸਿਹਤ ਲਈ ਲਾਭਦਾਇਕ ਹਨ।
Source: Google
ਚਿਆ ਸੀਡਜ਼ 'ਚ ਪ੍ਰੋਟੀਨ, ਫਾਈਬਰ, ਓਮੇਗਾ 3 ਫੈਟੀ ਐਸਿਡ, ਵਿਟਾਮਿਨ, ਮਿਨਰਸਲ ਅਤੇ ਐਂਟੀ ਆਕਸਾਈਡ ਵਰਗੇ ਗੁਣ ਹੁੰਦੇ ਹਨ, ਜਿਨ੍ਹਾਂ ਨਾਲ ਭਾਰ ਘੱਟ ਹੁੰਦਾ ਹੈ।
Source: Google
ਸੂਰਜਮੁਖੀ ਦੇ ਬੀਜ਼ਾਂ 'ਚ ਸਿਹਤਮੰਦ ਫੈਟਸ ਅਤੇ ਪ੍ਰੋਟੀਨ ਹੁੰਦਾ ਹੈ, ਜਿਸ ਨਾਲ ਹਰ ਸਮੇਂ ਖਾਣ ਦੀ ਇੱਛਾ ਘੱਟ ਹੁਦੀ ਹੈ। ਨਾਲ ਹੀ ਇਸ ਵਿੱਚ ਕਾਪਰ ਹੁੰਦਾ ਹੈ, ਜਿਹੜਾ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
Source: Google
ਅਲਸੀ ਦੇ ਬੀਜ ਸੁਪਰਫੂਡ ਵਿਚੋਂ ਇੱਕ ਹਨ। ਇਨ੍ਹਾਂ ਵਿੱਚ ਪ੍ਰੋਟੀਨ, ਫਾਈਬਰ ਤੇ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਹ ਮੇਟਾਬਾਲਿਜ਼ਮ ਤੇਜ਼ ਕਰਦੇ ਹਨ ਅਤੇ ਕਬਜ਼ ਦੂਰ ਕਰਦੇ ਹਨ।
Source: Google
ਕੱਦੂ ਦੇ ਬੀਜਾਂ 'ਚ ਜਿੰਕ, ਆਇਰਨ, ਪ੍ਰੋਟੀਨ, ਓਮੇਗਾ 3 ਫੈਟੀ ਐਸਿਡ ਤੇ ਵਿਟਾਮਿਨ ਏ ਹੁੰਦੇ ਹਨ। ਨਾਲ ਹੀ ਇਹ ਸਿਹਤਮੰਦ ਫੈਟ ਨਾਲ ਭਰਪੂਰ ਹੁੰਦੇ ਹਨ, ਜਿਹੜੇ ਭੁੱਖ ਨੂੰ ਕੰਟਰੋਲ ਕਰਦੇ ਹਨ।
Source: Google
ਸਬਜ਼ਾ ਦੇ ਬੀਜ਼ਾਂ 'ਚ ਫਾਈਬਰ, ਭੁੱਖ ਨੂੰ ਕੰਟਰੋਲ ਕਰਦਾ ਹੈ। ਫਾਈਬਰ ਕਾਰਨ ਢਿੱਡ ਲੰਮੇ ਸਮੇਂ ਤੱਕ ਭਰਿਆ ਮਹਿਸੂਸ ਰਹਿੰਦਾ ਹੈ।
Source: Google
ਤਿਲ ਦੇ ਬੀਜ਼ਾਂ 'ਚ ਕੈਲਸ਼ੀਅਮ, ਆਇਰਨ, ਫਾਈਬਰ ਅਤੇ ਹੈਲਦੀ ਫੈਟ ਹੁੰਦਾ ਹੈ, ਜਿਹੜੇ ਮੇਟਾਬਾਲਿਜਮ ਨੂੰ ਤੇਜ਼ ਕਰਕੇ ਫੈਟ ਘਟਾਉਣ 'ਚ ਮਦਦ ਕਰਦੇ ਹਨ।
Source: Google
ਖਰਬੂਜੇ ਦੇ ਬੀਜ਼ ਭਾਰ ਘਟਾਉਣ 'ਚ ਲਾਹੇਵੰਦ ਹੁੰਦੇ ਹਨ। ਇਨ੍ਹਾਂ ਵਿੱਚ ਫਾਈਬਰ, ਪ੍ਰੋਟੀਨ ਅਤੇ ਸਿਹਤਮੰਦ ਫੈਟਸ ਹੁੰਦੇ ਹਨ, ਜਿਹੜੇ ਭੁੱਖ ਨੂੰ ਕੰਟਰੋਲ ਕਰਦੇ ਹਨ।
Source: Google
(ਨੋਟ - ਇਹ ਖ਼ਬਰ ਸਿਰਫ਼ ਸਾਧਾਰਨ ਜਾਣਕਾਰੀ ਹਿੱਤ ਹੈ। ਹਮੇਸ਼ਾ ਸਿਹਤ ਮਾਹਰਾਂ ਦੀ ਸਲਾਹ ਲੈਣੀ ਜ਼ਰੂਰੀ ਹੈ।)
Source: Google
ਯੋਗਾ ਦੌਰਾਨ ਨਾ ਕਰੋ ਇਹ ਗਲਤੀਆਂ, ਹੋ ਸਕਦਾ ਸਿਹਤ ਨੂੰ ਨੁਕਸਾਨ