29 Oct, 2025
ਬੈਡ ਕੋਲੈਸਟ੍ਰੋਲ ਨੂੰ ਇਨ੍ਹਾਂ ਚੀਜ਼ਾਂ ਦੀ ਮਦਦ ਨਾਲ ਕਰੋ ਕੰਟਰੋਲ
ਅੱਜ ਕੱਲ੍ਹ ਲੋਕਾਂ ਦਾ ਖਾਣ-ਪੀਣ ਅਜਿਹਾ ਹੋ ਗਿਆ ਹੈ ਕਿ ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਹੀ ਨਹੀਂ ਰਹਿੰਦਾ ਤੇ ਉਹ ਅਜਿਹਾ ਖਾ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜ਼ਿੰਦਗੀ ਭਰ ਪਛਤਾਉਣਾ ਵੀ ਪੈ ਸਕਦਾ ਹੈ।
Source: Google
ਹਾਰਟ ਨੂੰ ਹੈਲਦੀ ਰੱਖਣ ਲਈ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਵਿੱਚ ਰੱਖਣਾ ਜ਼ਰੂਰੀ ਹੈ। ਬੈਡ ਕੋਲੈਸਟ੍ਰੋਲ ਹੀ ਹਾਰਟ ਅਟੈਕ ਅਤੇ ਸਟ੍ਰੋਕ ਦੇ ਜੋਖਮ ਨੂੰ ਵਧਾਉਂਦਾ ਹੈ।
Source: Google
ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਹੀ ਡਾਇਟ ਹੀ ਸਹੀ ਤਰੀਕਾ ਹੈ। ਸਹੀ ਡਾਈਟ ਨਾਲ ਤੁਸੀਂ ਕੋਲੈਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਹੋ।
Source: Google
ਰਾਜਮਾ ,ਚਨੇ ਅਤੇ ਦਾਲਾਂ ਵਿੱਚ ਵੀ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਪੇਟ ਭਰਿਆ ਰਹਿੰਦਾ ਹੈ, ਹੌਲੀ-ਹੌਲੀ ਪਚ ਜਾਂਦਾ ਹੈ। ਇਹ ਭਾਰ ਨੂੰ ਕੰਟਰੋਲ ਕਰਨ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੇ ਹਨ।
Source: Google
ਸੇਬ, ਅੰਗੂਰ, ਸੰਤਰੇ, ਭਿੰਡੀ ਅਤੇ ਬੈਂਗਣ ਵਿੱਚ ਪੈਕਟਿਨ ਨਾਮਕ ਫਾਈਬਰ ਹੁੰਦਾ ਹੈ। ਇਹ ਬੈਡ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ ਅਤੇ ਹੈਲਦੀ ਹਾਰਟ ਲਈ ਚੰਗੇ ਹੁੰਦੇ ਹਨ।
Source: Google
ਓਟਸ , ਜੌਂ ਅਤੇ ਹੋਰ ਸਾਬਤ ਅਨਾਜਾਂ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ। ਇਹ ਫਾਈਬਰ ਪਾਚਨ ਪ੍ਰਣਾਲੀ ਵਿੱਚ ਕੋਲੈਸਟ੍ਰੋਲ ਨੂੰ ਸਰੀਰ 'ਚ ਜਾਣ ਤੋਂ ਪਹਿਲਾਂ ਹੀ ਰੋਕ ਲੈਂਦਾ ਹੈ। ਜਿਸ ਨਾਲ ਖਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ।
Source: Google
ਜੈਤੂਨ, ਸੂਰਜਮੁਖੀ ਅਤੇ ਕੈਨੋਲਾ ਤੇਲ ਦਾ ਇਸਤੇਮਾਲ ਕਰੋ। ਇਹ ਮੱਖਣ ਜਾਂ ਘਿਓ ਦੀ ਥਾਂ ਲੈ ਕੇ ਸੰਤ੍ਰਿਪਤ ਚਰਬੀ ਨੂੰ ਘਟਾਉਂਦੇ ਹਨ, ਜਿਸ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਜਾਂਦਾ ਹੈ।
Source: Google
ਬਦਾਮ, ਅਖਰੋਟ ਅਤੇ ਮੂੰਗਫਲੀ ਵਿੱਚ ਹੈਲਦੀ ਫੈਟ ਹੁੰਦਾ ਹੈ ,ਜੋ ਮਾੜੇ ਕੋਲੈਸਟ੍ਰੋਲ ਨੂੰ ਘਟਾ ਕੇ ਦਿਲ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।
Source: Google
ਸੈਮਨ, ਮੈਕਰੇਲ ਅਤੇ ਸਾਰਡੀਨ ਵਰਗੀਆਂ ਮੱਛੀਆਂ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ। ਇਹ ਟ੍ਰਾਈਗਲਿਸਰਾਈਡਸ ਨੂੰ ਘਟਾਉਣ ਅਤੇ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ।
Source: Google
ਡਿਸਕਲੇਮਰ- ਇਹ ਲੇਖ ਸਿਰਫ਼ ਆਮ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਰਾਏ ਦਾ ਬਦਲ ਨਹੀਂ ਹੈ।
Source: Google
Radish : ਮੂਲੀ ਦਾ ਕੌੜਾਪਣ ਦੂਰ ਕਰਨ ਦੇ ਉਪਾਅ