31 Jul, 2025

ਕੀ ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਹੁੰਦੀ ਹੈ?

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਚਾਹ ਪੀਣਾ ਪਸੰਦ ਕਰਦੇ ਹਨ। ਕੁਝ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਹੀ ਨਹੀਂ ਹੁੰਦੀ ਜਦਕਿ ਕੁਝ ਲੋਕਾਂ ਨੂੰ ਨਸ਼ੇ ਵਾਂਗ ਚਾਹ ਦੀ ਆਦਤ ਲੱਗ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿੱਚ ਆਇਰਨ ਘੱਟ ਸਕਦਾ ਹੈ?


Source: Goole

ਚਾਹ ਵਿੱਚ ਟੈਨਿਨ ਅਤੇ ਪੌਲੀਫੇਨੋਲ ਨਾਮਕ ਤੱਤ ਹੁੰਦੇ ਹਨ। ਇਹ ਤੱਤ ਸਰੀਰ ਵਿੱਚ ਆਇਰਨ ਨੂੰ ਪੂਰੀ ਤਰ੍ਹਾਂ ਜਜ਼ਬ ਨਹੀਂ ਹੋਣ ਦਿੰਦੇ।


Source: Goole

ਸਰੀਰ ਵਿੱਚ ਦੋ ਤਰ੍ਹਾਂ ਦਾ ਆਇਰਨ ਹੁੰਦਾ ਹੈ, ਹੀਮ ਅਤੇ ਨਾਨ-ਹੀਮ। ਚਾਹ ਖਾਸ ਤੌਰ 'ਤੇ ਨਾਨ-ਹੀਮ ਆਇਰਨ ਨੂੰ ਰੋਕਦੀ ਹੈ ,ਜੋ ਸਬਜ਼ੀਆਂ, ਦਾਲਾਂ ਅਤੇ ਅਨਾਜਾਂ ਤੋਂ ਮਿਲਦਾ ਹੈ।


Source: Goole

ਚਾਹ ਵਿੱਚ ਮੌਜੂਦ ਤੱਤ ਗੈਰ-ਹੀਮ ਆਇਰਨ ਦੇ ਸੋਖਣ ਨੂੰ 60% ਤੱਕ ਘਟਾ ਸਕਦੇ ਹਨ, ਖਾਸ ਕਰਕੇ ਜਦੋਂ ਚਾਹ ਭੋਜਨ ਦੇ ਨਾਲ ਪੀਤੀ ਜਾਂਦੀ ਹੈ।


Source: Goole

ਜੇਕਰ ਤੁਸੀਂ ਭੋਜਨ ਦੇ ਨਾਲ ਜਾਂ ਤੁਰੰਤ ਬਾਅਦ ਚਾਹ ਪੀਂਦੇ ਹੋ ਤਾਂ ਤੁਹਾਡਾ ਸਰੀਰ ਭੋਜਨ ਤੋਂ ਪ੍ਰਾਪਤ ਆਇਰਨ ਨੂੰ ਸਹੀ ਢੰਗ ਨਾਲ ਜਜ਼ਬ ਨਹੀਂ ਕਰ ਸਕਦਾ।


Source: Goole

ਦਿਨ ਵਿੱਚ ਇੱਕ ਜਾਂ ਦੋ ਕੱਪ ਚਾਹ ਪੀਣ ਨਾਲ ਬਹੁਤਾ ਅਸਰ ਨਹੀਂ ਪੈਂਦਾ ਪਰ ਜੇਕਰ ਤੁਸੀਂ ਦਿਨ ਵਿੱਚ 4-5 ਕੱਪ ਜਾਂ ਇਸ ਤੋਂ ਵੱਧ ਪੀਂਦੇ ਹੋ ਤਾਂ ਇਹ ਆਇਰਨ ਦੀ ਕਮੀ ਦਾ ਕਾਰਨ ਬਣ ਸਕਦੀ ਹੈ।


Source: Goole

ਰਿਪੋਰਟਾਂ ਅਨੁਸਾਰ ਇੱਕ ਕੱਪ ਬਲੈਕ ਟੀ ਵਿੱਚ ਔਸਤਨ 40-60 ਮਿਲੀਗ੍ਰਾਮ ਕੈਫੀਨ ਮੌਜੂਦ ਹੁੰਦਾ ਹੈ। ਗ੍ਰੀਨ ਟੀ ਵਿੱਚ ਵੀ ਲਗਭਗ ਇੰਨੀ ਹੀ ਮਾਤਰਾ ਹੋ ਸਕਦੀ ਹੈ।


Source: Goole

ਜੇਕਰ ਤੁਸੀਂ ਪ੍ਰਤੀ ਦਿਨ 400 ਮਿਲੀਗ੍ਰਾਮ ਤੋਂ ਵੱਧ ਕੈਫੀਨ ਦਾ ਸੇਵਨ ਕਰਦੇ ਹੋ ਤਾਂ ਤੇਜ਼ ਦਿਲ ਦੀ ਧੜਕਣ, ਹੱਥਾਂ ਦਾ ਕੰਬਣਾ ਅਤੇ ਰਾਤ ਨੂੰ ਨੀਂਦ ਤੋਂ ਜਾਗਣ ਵਰਗੇ ਆਮ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ


Source: Goole

ਜੇ ਤੁਸੀਂ ਚਾਹ ਪੀਣਾ ਚਾਹੁੰਦੇ ਹੋ ਤਾਂ ਖਾਣੇ ਤੋਂ ਇੱਕ ਤੋਂ ਦੋ ਘੰਟੇ ਬਾਅਦ ਇਸਨੂੰ ਪੀਣਾ ਸਭ ਤੋਂ ਵਧੀਆ ਹੈ। ਇਸ ਨਾਲ ਆਇਰਨ ਸੋਖਣ ਵਿੱਚ ਰੁਕਾਵਟ ਘੱਟ ਜਾਵੇਗੀ।


Source: Goole

ਤੁਹਾਨੂੰ ਚਾਹ ਛੱਡਣ ਦੀ ਲੋੜ ਨਹੀਂ ਹੈ ਪਰ ਸੰਤੁਲਨ ਮਹੱਤਵਪੂਰਨ ਹੈ। ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਚਾਹ ਪੀ ਕੇ ਤੁਸੀਂ ਸੁਆਦ ਦਾ ਆਨੰਦ ਮਾਣ ਸਕਦੇ ਹੋ ਅਤੇ ਨਾਲ ਹੀ ਆਪਣੀ ਸਿਹਤ ਨੂੰ ਵੀ ਬਚਾ ਸਕਦੇ ਹੋ।


Source: Goole

Think Twice Before Pairing Ghee with These 7 Common Foods