01 Aug, 2025
ਕੀ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਵਧਦੀਆਂ ਹਨ?
ਅਸੀਂ ਅਕਸਰ ਖਾਣੇ ਦੇ ਨਾਲ ਜਾਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਾਂ, ਬਿਨਾਂ ਇਹ ਸੋਚੇ-ਸਮਝੇ ਕਿ ਇਸ ਨਾਲ ਸਾਡੇ ਸਰੀਰ ''ਤੇ ਕੀ ਅਸਰ ਪੈਂਦਾ ਹੈ।
Source: Google
ਵੈਸੇ ਤਾਂ ਪਾਣੀ ਪੀਣਾ ਸਾਡੀ ਸਿਹਤ ਲਈ ਕਿੰਨਾ ਹੈ ਪਰ ਜਦੋਂ ਖਾਣੇ ਤੋਂ ਤੁਰੰਤ ਬਾਅਦ ਗੱਲ ਪਾਣੀ ਪੀਣ ਦੀ ਆਉਂਦੀ ਹੈ ਤਾਂ ਇਹ ਆਦਤ ਸਾਡੀ ਹਾਜ਼ਮਾ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
Source: Google
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਖਾਣਾ ਖਤਮ ਕਰਨ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ਫੁੱਲਣਾ, ਗੈਸ ਬਣਨਾ ਅਤੇ ਪਾਚਨ ਵਿਗੜਦਾ ਹੈ।
Source: Google
ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ’ਚ ਬਣ ਰਹੇ ਐਂਜ਼ਾਈਮ ਅਤੇ ਗੈਸਟਰਿਕ ਰਸ ਪਤਲੇ ਹੋ ਜਾਂਦੇ ਹਨ, ਜਿਸ ਨਾਲ ਖਾਣੇ ਦਾ ਹਜ਼ਮ ਠੀਕ ਤਰੀਕੇ ਨਾਲ ਨਹੀਂ ਹੁੰਦਾ।
Source: Google
ਪੇਟ ਦਾ ਐਸਿਡ ਪਾਣੀ ਨਾਲ ਘਟ ਜਾਂਦਾ ਹੈ, ਜਿਸ ਕਾਰਨ ਖਾਣੇ ਨੂੰ ਤੋੜਣ ਵਾਲੀ ਪ੍ਰਕਿਰਿਆ ਮੱਠੀ ਹੋ ਜਾਂਦੀ ਹੈ
Source: Google
ਜੇਕਰ ਇੱਕ ਵਾਰ ਵਿੱਚ ਬਹੁਤ ਸਾਰਾ ਪਾਣੀ ਪੀਤਾ ਜਾਵੇ ਤਾਂ ਪੇਟ ਵਿੱਚ ਭਾਰੀਪਨ ਜਾਂ ਥੋੜ੍ਹੇ ਸਮੇਂ ਲਈ ਗੈਸ ਦੀ ਭਾਵਨਾ ਹੋ ਸਕਦੀ ਹੈ ।
Source: Google
ਖਾਣੇ ਤੋਂ 30 ਮਿੰਟ ਪਹਿਲਾਂ ਜਾਂ ਖਾਣੇ ਤੋਂ 30–60 ਮਿੰਟ ਬਾਅਦ ਪਾਣੀ ਪੀਣਾ ਵਧੀਆ ਮੰਨਿਆ ਜਾਂਦਾ ਹੈ।
Source: Google
ਜੇਕਰ ਤੁਸੀਂ ਚਾਹੋ ਤਾਂ ਖਾਣੇ ਨਾਲ ਘੁੱਟ-ਘੁੱਟ ਕਰਕੇ ਥੋੜ੍ਹਾ ਜਿਹਾ ਕੋਸਾ ਪਾਣੀ ਪੀ ਸਕਦੇ ਹੋ ਪਰ ਵੱਧ ਪਾਣੀ ਤੁਰੰਤ ਨਹੀਂ ਪੀਣਾ ਚਾਹੀਦਾ
Source: Google
ਖਾਣਾ ਖਾਣ ਦੇ ਨਾਲ ਜਾਂ ਤੁਰੰਤ ਬਾਅਦ ਥੋੜ੍ਹੀ ਮਾਤਰਾ ਵਿੱਚ ਪਾਣੀ ਪੀਣਾ ਬਿਹਤਰ ਹੈ। ਇਸ ਨਾਲ ਨਾ ਸਿਰਫ਼ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਬਲਕਿ ਸਰੀਰ ਨੂੰ ਹਾਈਡ੍ਰੇਟ ਵੀ ਰਹਿੰਦਾ ਹੈ।
Source: Google
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਐਸਿਡਿਟੀ, ਬਦਹਜ਼ਮੀ ਜਾਂ ਪੇਟ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
Source: Google
Jeera Water Benefits : ਖਾਲੀ ਢਿੱਡ ਕਾਲਾ ਜ਼ੀਰਾ ਪਾਣੀ ਪੀਣ ਦੇ 7 ਲਾਭ