23 Jun, 2025
ਮਹਿਲਾਵਾਂ ਨੂੰ Smoking ਨਾਲ ਵੱਧਦਾ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ ?
ਸਿਗਰਟ ਪੀਣਾ ਵੈਸੇ ਤਾਂ ਹਰ ਕਿਸੇ ਦੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਔਰਤਾਂ ਦੀ ਸਿਹਤ ਨੂੰ ਕੀ ਨੁਕਸਾਨ ਹੋ ਸਕਦਾ ਹੈ।
Source: Google
ਆਓ ਜਾਣਦੇ ਹਾਂ ਸਿਗਰਟ ਪੀਣ ਨਾਲ ਮਹਿਲਾਵਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Source: Google
ਔਰਤਾਂ ਵਿੱਚ ਸਮੌਕਿੰਗ ਕਰਨ ਨਾਲ ਦਿਲ ਦੀਆਂ ਧਮਨੀਆਂ ਸੁੰਗੜ ਜਾਂਦੀਆਂ ਹਨ। ਜਿਸ ਕਾਰਨ ਦਿਲ ਦਾ ਦੌਰਾ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
Source: Google
ਸਮੌਕਿੰਗ ਫੇਫੜਿਆਂ ਦੀ ਕੰਮ ਕਰਨ ਦੀ ਸ਼ਕਤੀ ਨੂੰ ਘਟਾ ਸਕਦੀ ਹੈ।
Source: Google
ਔਰਤਾਂ ਵਿੱਚ ਸਾਹ ਚੜ੍ਹਨਾ, ਸੋਜ, ਦਮਾ ਅਤੇ ਪੁਰਾਣੀ ਬ੍ਰੌਨਕਾਈਟਿਸ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ।
Source: Google
ਔਰਤਾਂ ਵਿੱਚ ਸਮੌਕਿੰਗ ਨਾ ਸਿਰਫ਼ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਸਗੋਂ ਮੂੰਹ, ਗਲੇ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਵੀ ਵਧਾ ਸਕਦੀ ਹੈ।
Source: Google
ਸਮੌਕਿੰਗ ਔਰਤਾਂ ਦੀ ਜਣਨ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ। ਇਹ ਗਰਭ ਧਾਰਨ ਵਿੱਚ ਸਮੱਸਿਆਵਾਂ ਪੈਦਾ ਕਰਦੀ ਹੈ ਅਤੇ ਗਰਭਪਾਤ ਦਾ ਖ਼ਤਰਾ ਵੀ ਵਧਾ ਸਕਦੀ ਹੈ।
Source: Google
ਜੇਕਰ ਗਰਭਵਤੀ ਔਰਤ ਸਮੌਕਿੰਗ ਕਰਦੀ ਹੈ ਤਾਂ ਭਰੂਣ ਦੇ ਵਿਕਾਸ 'ਤੇ ਅਸਰ ਪੈਂਦਾ ਹੈ। ਇਸ ਨਾਲ ਬੱਚੇ ਦਾ ਭਾਰ ਘੱਟ ਸਕਦਾ ਹੈ ਅਤੇ ਜਨਮ ਸਮੇਂ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ।
Source: Google
ਸਮੌਕਿੰਗ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਚਮੜੀ ਦੀ ਚਮਕ ਨੂੰ ਘਟਾਉਂਦੇ ਹਨ। ਔਰਤਾਂ ਵਿੱਚ ਜਲਦੀ ਝੁਰੜੀਆਂ ਪੈਣ ਲੱਗਦੀਆਂ ਹਨ ਅਤੇ ਚਮੜੀ ਬੇਜਾਨ ਹੋ ਜਾਂਦੀ ਹੈ।
Source: Google
ਸਮੌਕਿੰਗ ਔਰਤਾਂ ਦੀਆਂ ਹੱਡੀਆਂ ਨੂੰ ਕਮਜ਼ੋਰ ਕਰਦੀ ਹੈ। ਇਸ ਨਾਲ ਓਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਕਾਰਨ ਹੱਡੀਆਂ ਆਸਾਨੀ ਨਾਲ ਟੁੱਟਣ ਲੱਗਦੀਆਂ ਹਨ।
Source:
Roasted Chickpeas : ਭੁੰਨੇ ਛੋਲੇ ਖਾਣ ਦੇ ਫਾਇਦੇ