13 Aug, 2025
ਪੇਟ ਦੀ ਗੈਸ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਉਪਾਅ
ਅੱਜ ਕੱਲ੍ਹ ਪੇਟ ਵਿੱਚ ਗੈਸ ਬਣਨਾ ਇਕ ਆਮ ਗੱਲ ਹੋ ਗਈ ਹੈ , ਜੋ ਗਲਤ ਖਾਣ-ਪੀਣ, ਤਣਾਅ ਅਤੇ ਬੈਠਣ ਦੀਆਂ ਆਦਤਾਂ ਕਾਰਨ ਹੁੰਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ ਹਨ।
Source: Google
ਹਾਲਾਂਕਿ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਪੇਟ ਵਿਚ ਐਸੀਡਿਟੀ ਦੀ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਲੋਕਾਂ ਨੂੰ ਛਾਤੀ ਵਿਚ ਜਲਨ ਤੇ ਦਰਦ, ਖੱਟੀ ਡਕਾਰ, ਪੇਟ ਵਿਚ ਮਰੋੜ ਤੇ ਉਲਟੀ ਆਦਿ ਹੋਣ ਲੱਗਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਸਿਰਫ਼ 5 ਮਿੰਟਾਂ ਵਿੱਚ ਗੈਸ ਤੋਂ ਰਾਹਤ ਪਾ ਸਕਦੇ ਹੋ।
Source: Google
ਜੇਕਰ ਤੁਸੀਂ ਪੇਟ ਵਿਚ ਬਣ ਰਹੀ ਗੈਸ ਤੋਂ ਪ੍ਰੇਸ਼ਾਨ ਹੋ ਤਾਂ ਅਜਿਹੇ ਲੋਕਾਂ ਨੂੰ ਰੋਜ਼ਾਨਾ ਇਕ ਛੋਟਾ ਚੱਮਚ ਅਜਵਾਇਨ ਵਿਚ ਥੋੜ੍ਹਾ ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਲੈਣਾ ਚਾਹੀਦਾ ਹੈ।
Source: Google
ਪੇਟ ਵਿਚ ਗੈਸ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਜਵਾਇਣ, ਜੀਰਾ, ਛੋਟੀ ਹਰੜ ਤੇ ਕਾਲਾ ਨਮਕ ਬਰਾਬਰ ਮਾਤਰਾ ਵਿਚ ਪੀਸ ਕੇ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਹਮੇਸ਼ਾ ਲਈ ਐਸੀਡਿਟੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Source: Google
ਪੇਟ ਵਿਚ ਐਸੀਡਿਟੀ ਤੋਂ ਰਾਹਤ ਲਈ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਅਦਰਕ ਨੂੰ ਪਹਿਲਾਂ ਛੋਟੇ ਟੁਕੜਿਆਂ ਵਿਚ ਕੱਟ ਲਓ ਤੇ ਉਸ ‘ਤੇ ਨਮਕ ਛਿੜਕ ਕੇ ਦਿਨ ਵਿਚ ਕਈ ਵਾਰ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਗੈਸ ਤੋਂ ਛੁਟਕਾਰਾ ਮਿਲ ਜਾਵੇਗਾ
Source: Google
1 ਗਲਾਸ ਕੋਸੇ ਪਾਣੀ ਵਿੱਚ 1 ਚਮਚ ਐਪਲ ਦਾ ਸਿਰਕਾ ਮਿਲਾ ਕੇ ਪੀਓ। ਇਸ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਗੈਸ ਨਿਕਲਣ ਵਿੱਚ ਮਦਦ ਮਿਲਦੀ ਹੈ। ਇਸ ਉਪਾਅ ਨਾਲ ਗੈਸ ਤੋਂ ਤੁਰੰਤ ਰਾਹਤ ਮਿਲਦੀ ਹੈ।
Source: Google
1 ਗਲਾਸ ਪਾਣੀ ਵਿੱਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਕੇ ਪੀਓ। ਇਹ ਪੇਟ ਦੀ ਐਸੀਡਿਟੀ ਨੂੰ ਸੰਤੁਲਿਤ ਕਰਦਾ ਹੈ ਅਤੇ ਗੈਸ ਜਲਦੀ ਨਿਕਲਦੀ ਹੈ। ਧਿਆਨ ਰੱਖੋ ਇਸਨੂੰ ਜ਼ਿਆਦਾ ਨਾ ਲਓ।
Source: Google
ਖਾਣ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਚਬਾਓ ਜਾਂ ਸੌਂਫ ਨੂੰ ਉਬਾਲ ਕੇ ਇਸਦਾ ਪਾਣੀ ਪੀਓ। ਇਸ ਨਾਲ ਗੈਸ, ਜਲਨ ਅਤੇ ਪੇਟ ਫੁੱਲਣ ਦੀ ਦਿੱਕਤ ਤੋਂ ਰਾਹਤ ਮਿਲਦੀ ਹੈ। ਸੌਂਫ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੀ ਹੈ।
Source: Google
ਅਦਰਕ, ਪੁਦੀਨਾ ਜਾਂ ਕੈਮੋਮਾਈਲ ਵਾਲੀ ਚਾਹ ਪੀਣ ਨਾਲ ਪੇਟ ਦੀ ਗੈਸ ਤੋਂ ਤੁਰੰਤ ਰਾਹਤ ਮਿਲਦੀ ਹੈ। ਨਿੰਬੂ ਅਤੇ ਸ਼ਹਿਦ ਮਿਲਾ ਕੇ ਇਸਨੂੰ ਹੋਰ ਅਸਰਦਾਰ ਬਣਾਇਆ ਜਾ ਸਕਦਾ ਹੈ।
Source: Google
ਡਿਸਕਲੇਮਰ- ਇਹ ਲੇਖ ਸਿਰਫ਼ ਆਮ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਰਾਏ ਦਾ ਬਦਲ ਨਹੀਂ ਹੈ
Source: Google
Liver Weak Indicate : '30 ਸਾਲ ਦੀ ਉਮਰ ’ਚ 60 ਸਾਲਾਂ ਦਾ ਲੀਵਰ', ਜਾਣੋ ਇਸਦੇ ਲੱਛਣ