29 Sep, 2026

World Heart Day 2026 : ਦਿਲ ਦੇ ਦੌਰੇ ਦਾ ਕਿਹੜੇ ਲੋਕਾਂ 'ਚ ਸਭ ਤੋਂ ਵੱਧ ਖ਼ਤਰਾ ?

ਬਿਨਾਂ ਕਿਸੇ ਖਾਸ ਕਾਰਨ ਬਹੁਤ ਜ਼ਿਆਦਾ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਹੋਣਾ, ਖਾਸ ਕਰਕੇ ਛਾਤੀ ਵਿੱਚ ਦਰਦ ਨਾ ਹੋਣ ਦੇ ਬਾਵਜੂਦ, ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ।


Source: Google

ਛਾਤੀ ਵਿੱਚ ਦਰਦ ਦੀ ਬਜਾਏ ਦਬਾਅ, ਜਕੜਨ, ਭਾਰਾਪਣ ਜਾਂ ਜਲਣ ਮਹਿਸੂਸ ਹੋ ਸਕਦੀ ਹੈ, ਜਿਸ ਨੂੰ ਕਈ ਵਾਰ ਗੈਸ ਜਾਂ ਐਸਿਡਿਟੀ ਸਮਝ ਲਿਆ ਜਾਂਦਾ ਹੈ।


Source: Google

ਬਦਹਜ਼ਮੀ, ਮਤਲੀ, ਛਾਤੀ ਵਿੱਚ ਜਲਣ ਜਾਂ ਪੇਟ ਖਰਾਬ ਹੋਣ ਵਰਗੇ ਲੱਛਣ ਵੀ ਕਈ ਵਾਰ ਦਿਲ ਦੀ ਸਮੱਸਿਆ ਨਾਲ ਜੁੜੇ ਹੋ ਸਕਦੇ ਹਨ।


Source: Google

ਬਿਨਾਂ ਕਸਰਤ ਜਾਂ ਕਿਸੇ ਸਪੱਸ਼ਟ ਕਾਰਨ ਅਚਾਨਕ ਠੰਡਾ ਪਸੀਨਾ ਆਉਣਾ, ਖਾਸ ਕਰਕੇ ਛਾਤੀ ਦੀ ਤਕਲੀਫ਼, ਮਤਲੀ, ਸਾਹ ਦੀ ਦਿੱਕਤ ਜਾਂ ਚੱਕਰ ਨਾਲ, ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ।


Source: Google

ਦਿਲ ਦੇ ਦੌਰੇ ਦੀ ਤਕਲੀਫ਼ ਸਿਰਫ਼ ਛਾਤੀ ਤੱਕ ਸੀਮਿਤ ਨਹੀਂ ਰਹਿੰਦੀ, ਇਹ ਇੱਕ ਜਾਂ ਦੋਵੇਂ ਬਾਂਹਾਂ, ਪਿੱਠ, ਗਰਦਨ, ਜਬਾੜੇ ਜਾਂ ਪੇਟ ਤੱਕ ਫੈਲ ਸਕਦੀ ਹੈ।


Source: Google

ਅਚਾਨਕ ਸਾਹ ਫੁੱਲਣਾ, ਚੱਕਰ ਆਉਣਾ, ਸਿਰ ਹਲਕਾ ਮਹਿਸੂਸ ਹੋਣਾ ਜਾਂ ਬੇਹੋਸ਼ੀ, ਮੋਟਾਪਾ, ਪਸੀਨੇ ਜਾਂ ਮਤਲੀ ਨਾਲ ਹੋਵੇ, ਤਾਂ ਇਹ ਹਾਰਟ ਅਟੈਕ ਦੇ ਸੰਕੇਤ ਹੋ ਸਕਦੇ ਹਨ।


Source: Google

ਉੱਚ ਬਲੱਡ ਪ੍ਰੈਸ਼ਰ ਵਾਲੇ ਲੋਕ, ਸ਼ੂਗਰ ਦੇ ਮਰੀਜ਼ਾਂ, ਉੱਚ ਕੋਲੈਸਟ੍ਰੋਲ ਵਾਲੇ ਲੋਕ, ਸਿਗਰਟਨੋਸ਼ੀ ਕਰਨ ਵਾਲੇ ਲੋਕਾਂ 'ਚ ਆਮ ਤੌਰ 'ਤੇ ਵਧੇਰੇ ਖਤਰਾ ਹੁੰਦਾ ਹੈ।


Source: Google

ਇਸਤੋਂ ਇਲਾਵਾ ਇਹ ਖਤਰਾ ਵਧੇਰੇ ਮੋਟਾਪੇ ਵਾਲੇ ਲੋਕਾਂ, ਪਰਿਵਾਰ 'ਚ ਪਿੱਛੋਂ ਦਿਲ ਦੀ ਬਿਮਾਰੀ ਵਾਲੇ ਲੋਕਾਂ ਅਤੇ ਸਰੀਰਕ ਤੌਰ 'ਤੇ ਘੱਟ ਸਰਗਰਮ ਲੋਕਾਂ 'ਚ ਜ਼ਿਆਦਾ ਹੁੰਦਾ ਹੈ।


Source: Google

Jio Cheapest plan : 123 ਰੁਪਏ 'ਚ Jio ਦਾ ਸਭ ਤੋਂ ਸਸਤਾ ਪਲਾਨ, 28 ਦਿਨ ਕਾਲਿੰਗ