09 Jul, 2026
NEET ਤੇ JEE 'ਚ ਘੱਟ ਅੰਕਾਂ ਵਾਲੇ ਵਿਦਿਆਰਥੀਆਂ ਲਈ 10 ਕੋਰਸ
AYUSH ਕੋਰਸ : ਜੇ NEET ਵਿੱਚ ਘੱਟ ਅੰਕ ਆਏ ਹਨ, ਤਾਂ BAMS, BHMS, BUMS ਅਤੇ BSMS ਵਧੀਆ ਵਿਕਲਪ ਹਨ। ਇਨ੍ਹਾਂ ਦੀ ਕਟਆਫ਼ MBBS ਨਾਲੋਂ ਘੱਟ ਹੁੰਦੀ ਹੈ ਅਤੇ ਨੌਕਰੀ ਦੇ ਮੌਕੇ ਲਗਾਤਾਰ ਵੱਧ ਰਹੇ ਹਨ।
Source: Google
ਬੈਚਲਰ ਆਫ ਫਿਜ਼ਿਓਥੈਰੇਪੀ (BPT) : ਫਿਜ਼ਿਓਥੈਰੇਪੀ ਇੱਕ ਤੇਜ਼ੀ ਨਾਲ ਵਧਦਾ ਮੈਡੀਕਲ ਖੇਤਰ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਹਸਪਤਾਲਾਂ, ਸਪੋਰਟਸ ਟੀਮਾਂ, ਜਿਮ ਜਾਂ ਆਪਣਾ ਕਲੀਨਿਕ ਖੋਲ੍ਹ ਕੇ ਕਰੀਅਰ ਬਣਾਇਆ ਜਾ ਸਕਦਾ ਹੈ।
Source: Google
ਵੈਟਰਨਰੀ ਸਾਇੰਸ (BVSc & AH) : ਜੇ ਤੁਹਾਨੂੰ ਪਸ਼ੂਆਂ ਨਾਲ ਪਿਆਰ ਹੈ, ਤਾਂ ਇਹ ਖੇਤਰ ਸ਼ਾਨਦਾਰ ਕਰੀਅਰ ਦੇ ਮੌਕੇ ਦਿੰਦਾ ਹੈ। ਸਰਕਾਰੀ ਵਿਭਾਗਾਂ, ਡੇਅਰੀ ਫਾਰਮਾਂ ਅਤੇ ਪੈੱਟ ਕਲੀਨਿਕਾਂ ਵਿੱਚ ਇਸ ਦੀ ਕਾਫ਼ੀ ਮੰਗ ਹੈ।
Source: Google
B.Sc Nursing : ਨਰਸਿੰਗ ਹੈਲਥਕੇਅਰ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ। ਇਸ ਖੇਤਰ ਵਿੱਚ ਦੇਸ਼-ਵਿਦੇਸ਼ ਵਿੱਚ ਚੰਗੀਆਂ ਨੌਕਰੀਆਂ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਹਨ।
Source: Google
ਅਲਾਈਡ ਹੈਲਥ ਸਾਇੰਸ ਅਤੇ ਪੈਰਾਮੈਡੀਕਲ ਕੋਰਸ : ਪੈਰਾਮੈਡੀਕਲ ਸਟਾਫ ਡਾਕਟਰਾਂ ਨੂੰ ਜਾਂਚ ਅਤੇ ਇਲਾਜ ਵਿੱਚ ਤਕਨੀਕੀ ਸਹਾਇਤਾ ਦਿੰਦਾ ਹੈ। ਕਈ ਕੋਰਸਾਂ ਵਿੱਚ 12ਵੀਂ ਦੇ ਅੰਕਾਂ ਜਾਂ ਕਾਲਜ ਪੱਧਰ ਦੀ ਪ੍ਰੀਖਿਆ ਦੇ ਆਧਾਰ 'ਤੇ ਵੀ ਦਾਖਲਾ ਮਿਲ ਜਾਂਦਾ ਹੈ।
Source: Google
ਕੰਪਿਊਟਰ ਸਾਇੰਸ (CSE) ਜੇ JEE ਵਿੱਚ ਘੱਟ ਰੈਂਕ ਆਈ ਹੈ, ਤਾਂ ਕਈ ਪ੍ਰਾਈਵੇਟ ਯੂਨੀਵਰਸਿਟੀਆਂ B.Tech ਵਿੱਚ ਦਾਖਲਾ ਦਿੰਦੀਆਂ ਹਨ। ਕੋਡਿੰਗ, AI ਅਤੇ ਕਲਾਊਡ ਕੰਪਿਊਟਿੰਗ ਦੇ ਮਾਹਿਰਾਂ ਦੀ ਅੱਜਕੱਲ੍ਹ ਬਹੁਤ ਮੰਗ ਹੈ।
Source: Google
ਬੀਟੈਕ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ : ECE ਇੱਕ ਸਦਾਬਹਾਰ ਇੰਜੀਨੀਅਰਿੰਗ ਬ੍ਰਾਂਚ ਹੈ। ਇਸ ਨਾਲ ਚਿਪ ਡਿਜ਼ਾਇਨ, ਇਲੈਕਟ੍ਰਾਨਿਕਸ, IT ਅਤੇ ਸਾਫਟਵੇਅਰ ਕੰਪਨੀਆਂ ਵਿੱਚ ਵਧੀਆ ਕਰੀਅਰ ਬਣਾਇਆ ਜਾ ਸਕਦਾ ਹੈ।
Source: Google
ਸਿਵਲ ਜਾਂ ਮਕੈਨਿਕਲ ਇੰਜੀਨੀਅਰਿੰਗ - ਘੱਟ JEE ਸਕੋਰ 'ਤੇ ਵੀ ਕਈ ਸਰਕਾਰੀ ਜਾਂ ਅਰਧ-ਸਰਕਾਰੀ ਕਾਲਜਾਂ ਵਿੱਚ ਇਹ ਬ੍ਰਾਂਚਾਂ ਮਿਲ ਜਾਂਦੀਆਂ ਹਨ। ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲਿਆਂ ਲਈ ਇਹ ਵਧੀਆ ਵਿਕਲਪ ਹੈ।
Source: Google
BCA ਤਿੰਨ ਸਾਲਾਂ ਦਾ ਕੋਰਸ ਹੈ, ਜੋ IT ਅਤੇ ਸਾਫਟਵੇਅਰ ਖੇਤਰ ਵਿੱਚ ਦਾਖਲੇ ਦਾ ਆਸਾਨ ਰਾਹ ਹੈ। ਇਸ ਤੋਂ ਬਾਅਦ MCA ਕਰਕੇ ਵੀ ਵਧੀਆ ਤਨਖ਼ਾਹ ਵਾਲੀ ਨੌਕਰੀ ਹਾਸਲ ਕੀਤੀ ਜਾ ਸਕਦੀ ਹੈ।
Source: Google
ਸਾਈਬਰ ਸੁਰੱਖਿਆ ਅਤੇ ਡਿਜ਼ੀਟਲ ਫੋਰੈਂਸਿਕ - ਵਧਦੇ ਆਨਲਾਈਨ ਫਰਾਡ ਕਾਰਨ ਸਾਈਬਰ ਸੁਰੱਖਿਆ ਮਾਹਿਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਖੇਤਰ ਵਿੱਚ ਮਾਹਰ ਬਣਨ ਵਾਲੇ ਨੌਜਵਾਨਾਂ ਲਈ ਨੌਕਰੀਆਂ ਦੀ ਕੋਈ ਘਾਟ ਨਹੀਂ।
Source: Google
ਰਿਲੀਜ਼ ਤੋਂ ਪਹਿਲਾਂ ਟੈਲੀਗ੍ਰਾਮ 'ਤੇ ਫਿਲਮ ਕਿਵੇਂ ਹੋ ਜਾਂਦੀ ਹੈ ਅਪਲੋਡ ? ਬੈਨ ਮਗਰੋਂ ਵੀ ਫਿਲਮ ਸਤਲੁਜ ਲੀਕ