logo 13 May, 2025

Children Investment Plan : ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਇਨ੍ਹਾਂ 5 ਯੋਜਨਾਵਾਂ 'ਚ ਕਰੋ ਨਿਵੇਸ਼

ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹੇ ਅਤੇ ਉਨ੍ਹਾਂ ਨੂੰ ਕਦੇ ਵੀ ਆਰਥਿਕ ਤੌਰ 'ਤੇ ਪ੍ਰੇਸ਼ਾਨੀਆਂ ਨਾ ਸਹਿਣੀਆਂ ਪੈਣ।


Source: Google

ਜੇਕਰ ਤੁਸੀ ਵੀ ਆਪਣੇ ਬੱਚੇ ਦੇ ਭਵਿੱਖ ਲਈ ਪੈਸੇ ਇਕੱਠੇ ਕਰਨਾ ਚਾਹੁੰਦੇ ਹੋ ਤਾਂ ਇਥੇ ਦਿੱਤੀਆਂ ਕੁੱਝ ਯੋਜਨਾਵਾਂ 'ਚ ਨਿਵੇਸ਼ ਰਾਹੀਂ ਅਜਿਹਾ ਕਰ ਸਕਦੇ ਹੋ।


Source: Google

ਬਾਜ਼ਾਰ 'ਚ ਭਾਵੇਂ ਕਈ ਯੋਜਨਾਵਾਂ ਹਨ, ਪਰ ਜ਼ਿਆਦਾਤਰ ਲੋਕ ਸਰਕਾਰੀ ਸਕੀਮਾਂ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ, ਕਿਉਂਕਿ ਉਹ ਸੁਰੱਖਿਅਤ ਹੁੰਦੀਆਂ ਹਨ।


Source: Google

2015 ਵਿੱਚ ਸ਼ੁਰੂ ਹੋਈ ਸੁਕੰਨਿਆ ਸਮਰਿਧੀ ਯੋਜਨਾ ਧੀਆਂ ਲਈ ਸ਼ੁਰੂ ਕੀਤੀ ਗਈ ਸੀ। ਇਸ ਤਹਿਤ 10 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਲਈ ਸਿਰਫ਼ 250 ਰੁਪਏ ਵਿੱਚ ਖਾਤਾ ਖੋਲ੍ਹਿਆ ਜਾ ਸਕਦਾ ਹੈ।


Source: Google

ਪੀਪੀਐਫ (PPF) ਖਾਤਾ ਵੀ ਖੋਲ੍ਹਿਆ ਜਾ ਸਕਦਾ ਹੈ, ਜਿਸ ਵਿੱਚ 500 ਰੁਪਏ ਨਿਵੇਸ਼ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ ਸਾਲਾਨਾ 1.50 ਲੱਖ ਰੁਪਏ ਨਿਵੇਸ਼ ਸੀਮਾ ਹੈ। ਚੰਗਾ ਰਿਟਰਨ ਤੇ ਟੈਕਸ ਲਾਭ ਵੀ ਮਿਲਦੇ ਹਨ।


Source: Google

1993 ਵਿੱਚ ਸ਼ੁਰੂ ਬਾਲਿਕਾ ਸਮਰਿਧੀ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਦੀਆਂ ਧੀਆਂ ਲਈ ਜਨਮ ਤੋਂ ਹੀ ਸਰਕਾਰੀ ਆਰਥਿਕ ਸਹਾਇਤਾ ਸ਼ੁਰੂ ਹੋ ਜਾਂਦੀ ਹੈ। ਪੜ੍ਹਾਈ ਦਾ ਖਰਚਾ ਵੀ ਸਰਕਾਰ ਚੁੱਕਦੀ ਹੈ।


Source: Google

ਰਾਸ਼ਟਰੀ ਬੱਚਤ ਪ੍ਰਮਾਣ ਯੋਜਨਾ 5 ਸਾਲ ਵਿੱਚ ਮੈਚਿਓਰ ਹੋਣ ਵਾਲੀ ਡਾਕਘਰ ਵਿੱਚ 1000 ਰੁਪਏ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਵਿੱਚ 10 ਸਾਲ ਦੇ ਬੱਚੇ ਦੇ ਨਾਮ 'ਤੇ ਖਾਤਾ ਖੋਲ੍ਹਿਆ ਸਕਦਾ ਹੈ।


Source: Google

ਕਿਸਾਨ ਵਿਕਾਸ ਪੱਤਰ ਯੋਜਨਾ 'ਚ ਨਾਬਾਲਿਗ ਬੱਚਿਆਂ ਦੇ ਨਾਮ 'ਤੇ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਵਿੱਚ ਰਾਸ਼ੀ 115 ਮਹੀਨਿਆਂ 'ਚ ਦੁੱਗਣੀ ਹੋ ਜਾਂਦੀ ਹੈ ਅਤੇ ਘੱਟੋ-ਘੱਟ 1000 ਰੁਪਏ ਨਿਵੇਸ਼ ਕੀਤਾ ਜਾ ਸਕਦਾ ਹੈ।


Source: Google

ਆਲਸ ਤੇ ਥਕਾਨ ਹੋਵੇ ਤਾਂ ਤੁਰੰਤ ਕਰੋ ਇਹ 5 ਕੰਮ, ਦਿਮਾਗ ਹੋ ਜਾਵੇਗਾ ਫ੍ਰੈਸ਼ ਤੇ ਕੰਮ ’ਚ ਲੱਗੇਗਾ ਜੀਅ

Find out More..