23 Jun, 2026
Parents Teaching : ਕੀ ਪੜ੍ਹਾਈ ਤੋਂ ਭੱਜਦਾ ਹੈ ਬੱਚਾ ? ਤਾਂ ਮਾਪਿਆਂ ਨੂੰ ਅਪਨਾਉਣੇ ਚਾਹੀਦੇ ਹਨ 5 ਨੁਕਤੇ
ਬੱਚੇ ਨੂੰ ਇੱਕੋ ਵਾਰ ਬਹੁਤ ਜ਼ਿਆਦਾ ਜਾਂ ਲੰਬੇ ਸਮੇਂ ਤੱਕ ਪੜ੍ਹਾਉਣ ਦੀ ਕੋਸ਼ਿਸ਼ ਨਾ ਕਰੋ। ਪੜ੍ਹਾਈ ਨੂੰ ਛੋਟੇ-ਛੋਟੇ ਕੰਮਾਂ ਵਿੱਚ ਵੰਡੋ। ਜਦੋਂ ਬੱਚਾ ਇੱਕ ਕੰਮ ਪੂਰਾ ਕਰ ਲਏ ਤਾਂ ਉਸ ਦੀ ਸ਼ਲਾਘਾ ਕਰੋ।
Source: Google
ਜਦੋਂ ਬੱਚਾ ਪੜ੍ਹਨ ਬੈਠੇ ਤਾਂ ਇਹ ਯਕੀਨੀ ਬਣਾਓ ਕਿ ਉਸ ਦੇ ਆਲੇ-ਦੁਆਲੇ ਟੀਵੀ ਜਾਂ ਮੋਬਾਈਲ ਨਾ ਹੋਵੇ। ਪੜ੍ਹਾਈ ਲਈ ਅਜਿਹੀ ਥਾਂ ਚੁਣੋ ਜਿੱਥੇ ਧਿਆਨ ਭੰਗ ਕਰਨ ਵਾਲੀ ਕੋਈ ਵੀ ਚੀਜ਼ ਨਾ ਹੋਵੇ।
Source: Google
ਜੇਕਰ ਬੱਚਾ ਪੜ੍ਹਾਈ ਦੌਰਾਨ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਕੋਈ ਛੋਟਾ ਜਿਹਾ ਇਨਾਮ ਦਿਓ। ਇਸ ਤੋਂ ਇਲਾਵਾ ਹਰ 20 ਮਿੰਟ ਦੀ ਪੜ੍ਹਾਈ ਤੋਂ ਬਾਅਦ 5 ਮਿੰਟ ਦਾ ਬ੍ਰੇਕ ਵੀ ਜ਼ਰੂਰ ਦਿਓ।
Source: Google
ਬੱਚੇ ਗਲਤੀਆਂ ਕਰਦੇ ਹਨ। ਅਜਿਹੇ ਵਿੱਚ ਆਪਣਾ ਧੀਰਜ ਨਾ ਗੁਆਓ। ਬੱਚਾ ਜਿੰਨੀ ਵਾਰ ਵੀ ਸਵਾਲ ਪੁੱਛੇ, ਉਸ ਦੇ ਸੰਦੇਹਾਂ ਨੂੰ ਸ਼ਾਂਤ ਮਨ ਨਾਲ ਦੂਰ ਕਰੋ
Source: Google
ਇਹ ਕੋਈ ਇੱਕ ਦਿਨ ਵਿੱਚ ਨਤੀਜੇ ਦੇਣ ਵਾਲੀ ਪ੍ਰਕਿਰਿਆ ਨਹੀਂ ਹੈ। ਬੱਚੇ ਨੂੰ ਲਗਾਤਾਰ ਸਮਝਾਉਣ ਅਤੇ ਇਹ ਗੱਲਾਂ ਲਾਗੂ ਕਰਨ ਨਾਲ ਤੁਸੀ ਬੱਚੇ ਦਾ ਧਿਆਨ ਲਗਾ ਸਕਦੇ ਹੋ।
Source: Google
ਬਿਨਾਂ ਫੇਫੜਿਆਂ ਦੇ ਸਾਹ ਲੈਂਦਾ ਹੈ ਕਾਕਰੋਚ; ਜਾਣੋ ਕਾਕਰੋਚ ਨਾਲ ਜੁੜੇ ਕੁਝ ਅਣਸੁਣੇ ਤੱਥ