30 Jun, 2025

1 ਜੁਲਾਈ 2025 ਤੋਂ ਬਦਲ ਜਾਣਗੇ ਕਈ ਨਿਯਮ, ਵੇਖੋ

IRCTC ਦੇ ਨਵੇਂ ਨਿਯਮਾਂ ਤਹਿਤ ਹੁਣ ਤੋਂ ਸਿਰਫ਼ ਉਹੀ ਯਾਤਰੀ ਤਤਕਾਲ ਟਿਕਟਾਂ ਬੁੱਕ ਕਰ ਸਕਣਗੇ ,ਜਿਨ੍ਹਾਂ ਦਾ IRCTC ਖਾਤਾ ਆਧਾਰ ਕਾਰਡ ਨਾਲ ਲਿੰਕ ਹੋਵੇਗਾ। ਟ੍ਰੇਨਾਂ ਦਾ ਰਿਜ਼ਰਵੇਸ਼ਨ ਚਾਰਟ ਵੀ ਹੁਣ 8 ਘੰਟੇ ਪਹਿਲਾਂ ਬਣੇਗਾ।


Source: Google

ਇਨਕਮ ਟੈਕਸ ਵਿਭਾਗ ਨੇ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਤੋਂ ਵਧਾ ਕੇ 15 ਸਤੰਬਰ ਤੱਕ ਟੈਕਸਦਾਤਾਵਾਂ ਨੂੰ ਰਾਹਤ ਦਿੱਤੀ ਹੈ।


Source: Google

CBDT ਅਨੁਸਾਰ 1 ਜੁਲਾਈ ਤੋਂ ਨਵਾਂ ਪੈਨ ਕਾਰਡ ਪ੍ਰਾਪਤ ਕਰਨ ਲਈ ਆਧਾਰ ਕਾਰਡ, ਤਸਦੀਕ ਲਾਜ਼ਮੀ ਕਰ ਦਿੱਤੀ ਗਈ ਹੈ। ਹੁਣ ਸਿਰਫ਼ ਆਈਡੀ ਪਰੂਫ਼ ਜਾਂ ਜਨਮ ਸਰਟੀਫਿਕੇਟ ਕੰਮ ਨਹੀਂ ਕਰੇਗਾ।


Source: Google

ਐਕਸਿਸ ਬੈਂਕ ਤੇ ICICI ਬੈਂਕ ਨੇ ATM ਤੋਂ ਪੈਸੇ ਕਢਵਾਉਣ ਲਈ ਚਾਰਜ ਵਧਾ ਦਿੱਤਾ ਹੈ। ICICI ਵਿੱਚ 5 ਮੁਫਤ transaction ਤੋਂ ਬਾਅਦ ਪ੍ਰਤੀ transaction ₹23 ਲੱਗਣਗੇ, ਜਦੋਂ ਕਿ ਅੰਤਰਰਾਸ਼ਟਰੀ ਏਟੀਐਮ 'ਤੇ ₹125 ਅਤੇ 3.5% ਮੁਦਰਾ ਪਰਿਵਰਤਨ ਚਾਰਜ ਦਾ ਭੁਗਤਾਨ ਕਰਨਾ ਪਵੇਗਾ।


Source: Google

SBI ਨੇ ਘੱਟੋ-ਘੱਟ ਭੁਗਤਾਨਯੋਗ ਰਕਮ ਦੀ ਗਣਨਾ ਕਰਨ ਦਾ ਤਰੀਕਾ ਬਦਲ ਦਿੱਤਾ ਹੈ, ਜਿਸ ਕਾਰਨ EMI, GST ਅਤੇ ਹੋਰ ਖਰਚੇ ਸਿੱਧੇ ਇਸ ਵਿੱਚ ਜੋੜੇ ਜਾਣਗੇ। SBI ਕਾਰਡ ਨੇ 1 ਕਰੋੜ ਤੱਕ ਦੇ ਹਵਾਈ ਦੁਰਘਟਨਾ ਬੀਮਾ ਨੂੰ ਵੀ ਬੰਦ ਕਰ ਦਿੱਤਾ ਹੈ।


Source: Google

GST ਨੇ ਸਪੱਸ਼ਟ ਕੀਤਾ ਹੈ ਕਿ 1 ਜੁਲਾਈ ਤੋਂ GSTR-3ਬੀ ਫਾਰਮ ਨੂੰ ਸੰਪਾਦਿਤ ਨਹੀਂ ਕੀਤਾ ਜਾ ਸਕਦਾ। ਨਾਲ ਹੀ ਤਿੰਨ ਸਾਲ ਤੋਂ ਵੱਧ ਪੁਰਾਣੇ ਰਿਟਰਨ ਹੁਣ ਫਾਈਲ ਨਹੀਂ ਕੀਤੇ ਜਾ ਸਕਦੇ। ਇਹ ਨਿਯਮ GSTR-1, 3B, 4, 5, 6, 7, 8, ਅਤੇ 9 'ਤੇ ਲਾਗੂ ਹੋਵੇਗਾ।


Source: Google

ਦਿੱਲੀ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਪੈਟਰੋਲ ਪੰਪਾਂ ਤੋਂ ਤੇਲ ਨਹੀਂ ਮਿਲੇਗਾ। CAQM ਨੇ ਉਨ੍ਹਾਂ ਨੂੰ "ਐਂਡ ਆਫ ਲਾਈਫ ਵਾਹਨ" ਮੰਨਿਆ ਹੈ।


Source: Google

1 ਜੁਲਾਈ ਨੂੰ ਘਰੇਲੂ ਅਤੇ ਵਪਾਰਕ LPG ਸਿਲੰਡਰਾਂ ਦੀ ਕੀਮਤ ਵੀ ਬਦਲ ਜਾਵੇਗੀ। ਨਾਲ ਹੀ, ਏਵੀਏਸ਼ਨ ਟਰਬਾਈਨ ਫਿਊਲ ਦੀਆਂ ਦਰਾਂ ਬਦਲ ਸਕਦੀਆਂ ਹਨ, ਜੋ ਹਵਾਈ ਟਿਕਟਾਂ ਨੂੰ ਪ੍ਰਭਾਵਤ ਕਰਨਗੀਆਂ।


Source: Google

ਕੀ ਮੌਨਸੂਨ 'ਚ ਗੂੰਦ ਕਤੀਰਾ ਖਾਣਾ ਫਾਇਦੇਮੰਦ ਹੈ ਜਾਂ ਨਹੀਂ ?