logo 09 Jul, 2025

ਖੀਰੇ ਅਤੇ ਦਹੀਂ ਦਾ ਫੇਸ ਪੈਕ ਬਣਾਉਣ ਦਾ ਤਰੀਕਾ ਅਤੇ ਫਾਇਦੇ

ਗਰਮੀਆਂ ਵਿੱਚ ਚਮੜੀ ਨੂੰ ਠੰਡਕ ਦੇਣ ਅਤੇ ਚਮਕਦਾਰ ਬਣਾਉਣ ਲਈ ਖੀਰੇ ਅਤੇ ਦਹੀਂ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ।


Source: Google

ਖੀਰੇ ਵਿੱਚ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਖੀਰਾ ਚਮੜੀ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ।


Source: Google

ਚਿਹਰੇ ‘ਤੇ ਖੀਰਾ ਲਗਾਉਣ ਨਾਲ ਸੋਜਸ਼, ਪਫੀਨੇਸ, ਮੁਹਾਸੇ ਦੂਰ ਹੋ ਜਾਂਦੇ ਹਨ। ਖੀਰੇ ਵਿਚ 96% ਪਾਣੀ ਹੁੰਦਾ ਹੈ, ਜੋ ਚਮੜੀ ਨੂੰ ਨਮੀ ਦੇਣ ‘ਚ ਮਦਦ ਕਰਦਾ ਹੈ।


Source: Google

ਜੇ ਤੁਸੀਂ ਬਹੁਤ ਥੋੜੇ ਸਮੇਂ ਵਿਚ ਆਪਣੀ ਸਕਿਨ ‘ਤੇ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਨਿਸ਼ਚਤ ਤੌਰ ‘ਤੇ ਇਸ ਫੇਸ ਮਾਸਕ ਦਾ ਉਪਯੋਗ ਕੀਤਾ ਜਾ ਸਕਦਾ ਹੈ


Source: Google

ਦਹੀਂ ਅਤੇ ਖੀਰੇ ਦਾ ਫੇਸ ਪੈਕ ਚਮੜੀ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਖੀਰੇ ਅਤੇ ਦਹੀਂ ਦਾ ਫੇਸ ਪੈਕ ਕਿਵੇਂ ਬਣਾਇਆ ਜਾਵੇ।


Source: Google

ਇਸ ਫੇਸ ਪੈਕ ਨੂੰ ਬਣਾਉਣ ਲਈ ਅੱਧੇ ਖੀਰੇ ਨੂੰ ਕੱਦੂਕਸ ਕਰਕੇ ਉਸ ਵਿੱਚ 2 ਚਮਚ ਦਹੀਂ ਮਿਲਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਇੱਕ ਮੁਲਾਇਮ ਪੇਸਟ ਤਿਆਰ ਕਰੋ।


Source: Google

ਚਿਹਰੇ ਨੂੰ ਸਾਫ਼ ਕਰੋ ਅਤੇ ਇਸ ਪੈਕ ਨੂੰ ਪੂਰੇ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਲਗਾਓ। 20 ਮਿੰਟਾਂ ਤੱਕ ਸੁਕਾਉਣ ਤੋਂ ਬਾਅਦ ਇਸਨੂੰ ਠੰਡੇ ਪਾਣੀ ਨਾਲ ਧੋ ਲਓ।


Source: Google

ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਚਮੜੀ ਦੇ ਡੇਡਸ ਸੈੱਲਾਂ ਨੂੰ ਹਟਾ ਕੇ ਨਰਮ ਅਤੇ ਚਮਕਦਾਰ ਬਣਾਉਂਦਾ ਹੈ। ਇਸ ਨਾਲ ਸਕਿਨ ਮੁਲਾਇਮ ਰਹਿੰਦੀ ਹੈ।


Source: Google

ਖੀਰਾ ਅਤੇ ਦਹੀਂ ਦਾ ਫੇਸ ਪੈਕ ਲਗਾਉਣ ਨਾਲ ਚਮੜੀ ਨੂੰ ਠੰਡਕ ਮਿਲਦੀ ਹੈ ਅਤੇ ਸਕਿਨ ਫ਼੍ਰੇਸ ਹੁੰਦੀ ਹੈ। ਧੁੱਪ ਨਾਲ ਟੈਨ ਹੋਈ ਚਮੜੀ ਨੂੰ ਇਸ ਮਾਸਕ ਨਾਲ ਰਾਹਤ ਮਿਲਦੀ ਹੈ।


Source: Google

ਖੀਰਾ ਅਤੇ ਦਹੀਂ ਦਾ ਮਾਸਕ ਲਗਾਉਣ ਨਾਲ ਟੈਨਿੰਗ ਘੱਟ ਜਾਂਦੀ ਹੈ ਅਤੇ ਚਿਹਰਾ ਸਾਫ਼ ਅਤੇ ਚਮਕਦਾਰ ਦਿਖਾਈ ਦਿੰਦਾ ਹੈ। ਇਸਦੀ ਵਰਤੋਂ ਨਾਲ ਚਮੜੀ ਦਾ ਰੰਗ ਵੀ ਹੌਲੀ-ਹੌਲੀ ਸਾਫ਼ ਹੁੰਦਾ ਹੈ।


Source: Google

ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ ਸਬਜ਼ੀਆਂ

Find out More..