16 Jun, 2025
ਦੇਖੋ ਦੁਨੀਆ ਦੀਆਂ 10 ਸਭ ਤੋਂ ਸੁਰੱਖਿਅਤ ਏਅਰਲਾਈਨਾਂ ਦੀ ਸੂਚੀ
ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ 'ਤੇ ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ ਨੇ ਇੱਕ ਵਾਰ ਫਿਰ ਯਾਤਰਾ ਕਰਨ ਵਾਲਿਆਂ ਦੇ ਮਨਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਕਿਹੜੀਆਂ ਏਅਰਲਾਈਨਾਂ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ।
Source: Google
2025 ਦੀਆਂ ਸਭ ਤੋਂ ਸੁਰੱਖਿਅਤ ਏਅਰਲਾਈਨਾਂ ਦੀ ਸੂਚੀ ਸਾਹਮਣੇ ਆਈ ਹੈ। ਇਸ ਸਾਲ ਯਾਨੀ 2025 ਲਈ 385 ਏਅਰਲਾਈਨਾਂ ਵਿੱਚੋਂ ਚੋਟੀ ਦੀਆਂ 25 ਸਭ ਤੋਂ ਸੁਰੱਖਿਅਤ ਏਅਰਲਾਈਨਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਚੋਟੀ ਦੀਆਂ 10 ਦੀ ਲਿਸਟ ਖ਼ਾਸ ਚਰਚਾ ਵਿੱਚ ਹਨ।
Source: Google
Air New Zealand : ਇਸ ਸਾਲ ਵੀ ਏਅਰ ਨਿਊਜ਼ੀਲੈਂਡ ਨੇ ਬਾਜੀ ਮਾਰੀ ਹੈ। ਨੌਜਵਾਨ ਅਤੇ ਅਤਿ-ਆਧੁਨਿਕ ਫਲੀਟ, ਸ਼ਾਨਦਾਰ ਪਾਇਲਟ ਟ੍ਰੇਨਿੰਗ ਅਤੇ ਘੱਟ ਘਟਨਾ ਦਰ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।
Source: Google
Qantas : ਆਸਟ੍ਰੇਲੀਆ ਦੀ ਇਹ ਇਤਿਹਾਸਕ ਏਅਰਲਾਈਨ ਹਮੇਸ਼ਾ ਸੁਰੱਖਿਆ ਦੇ ਮਾਮਲੇ ਵਿੱਚ ਸਿਖਰ 'ਤੇ ਰਹੀ ਹੈ। ਹਾਲਾਂਕਿ ਇਸ ਵਾਰ ਇਹ ਏਅਰ ਨਿਊਜ਼ੀਲੈਂਡ ਤੋਂ ਥੋੜ੍ਹਾ ਪਿੱਛੇ ਰਹਿ ਗਈ ਪਰ ਇਸਨੂੰ ਅਜੇ ਵੀ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ।
Source: Google
Cathay Pacific, Qatar Airways ਅਤੇ Emirates (ਤਿੰਨੋਂ ਸਾਂਝੇ ਸਥਾਨ 'ਤੇ) : ਇਨ੍ਹਾਂ ਤਿੰਨਾਂ ਏਅਰਲਾਈਨਾਂ ਨੇ ਸੁਰੱਖਿਆ, ਪਾਇਲਟ ਸਕਿੱਲ ਅਤੇ ਆਧੁਨਿਕ ਜਹਾਜ਼ਾਂ ਦੀ ਉਪਲਬਧਤਾ ਦੇ ਮਾਮਲੇ ਵਿੱਚ ਬਰਾਬਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਇਕੱਠੇ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ।
Source: Google
Virgin Australia : ਆਸਟ੍ਰੇਲੀਆ ਦੀ ਇੱਕ ਹੋਰ ਪ੍ਰਮੁੱਖ ਏਅਰਲਾਈਨ, ਜਿਸਨੇ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੋਟੀ ਦੇ 10 ਵਿੱਚ ਜਗ੍ਹਾ ਬਣਾਈ ਹੈ।
Source: Google
Etihad Airways : ਅਬੂ ਧਾਬੀ ਦੀ ਇਹ ਪ੍ਰੀਮੀਅਮ ਏਅਰਲਾਈਨ ਲਗਾਤਾਰ ਸੁਰੱਖਿਆ ਮਾਪਦੰਡਾਂ 'ਤੇ ਖਰਾ ਉਤਰਦੀ ਹੈ।
Source: Google
ANA (All Nippon Airways) : ਜਾਪਾਨ ਦੀ ਇਹ ਏਅਰਲਾਈਨ ਨੇ ਆਪਣੀਆਂ ਉੱਚ-ਤਕਨੀਕੀ ਸਹੂਲਤਾਂ ਅਤੇ ਮਜ਼ਬੂਤ ਸੁਰੱਖਿਆ ਰਿਕਾਰਡ ਦੇ ਕਾਰਨ ਸੂਚੀ ਵਿੱਚ ਸ਼ਾਮਿਲ ਹੋਈ ਹੈ।
Source: Google
EVA Air : ਤਾਈਵਾਨ ਦੀ ਇਹ ਏਅਰਲਾਈਨ ਲੰਬੇ ਸਮੇਂ ਤੋਂ ਘੱਟ ਘਟਨਾ ਦਰ ਅਤੇ ਸਖ਼ਤ ਸੁਰੱਖਿਆ ਪ੍ਰਕਿਰਿਆਵਾਂ ਲਈ ਜਾਣੀ ਜਾਂਦੀ ਹੈ।
Source: Google
Korean Air ਅਤੇ Alaska Airlines : ਕੋਰੀਅਨ ਏਅਰ ਨੇ ਇਸ ਵਾਰ ਇੱਕ ਖਾਸ ਛਾਲ ਮਾਰੀ ਹੈ ਅਤੇ ਪਹਿਲੀ ਵਾਰ ਟੌਪ 10 ਵਿੱਚ ਜਗ੍ਹਾ ਬਣਾਈ ਹੈ। ਅਲਾਸਕਾ ਏਅਰਲਾਈਨਜ਼ ਵੀ ਸੁਰੱਖਿਆ ਅਤੇ ਭਰੋਸੇਯੋਗਤਾ ਵਿੱਚ ਪਿੱਛੇ ਨਹੀਂ ਰਹੀ ਹੈ।
Source: Google
Heat Stroke ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ? ਤੁਰੰਤ ਰਾਹਤ ਪਾਉਣ ਲਈ ਅਪਣਾਓ ਇਹ 7 ਆਸਾਨ ਘਰੇਲੂ ਉਪਾਅ