18 Jul, 2023

ਬੈਂਗਲੁਰੂ 'ਚ ਵਿਰੋਧੀ ਪਾਰਟੀਆਂ ਦੀ ਮੀਟਿੰਗ

ਵਿਰੋਧੀ ਪਾਰਟੀਆਂ ਦੀ ਬੈਠਕ ਦੂਜੇ ਦਿਨ ਬੈਂਗਲੁਰੂ 'ਚ ਹੋਈ, ਇਸ 'ਚ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਖਿਲਾਫ ਬਣਨ ਵਾਲੇ ਗਠਜੋੜ ਸਮੇਤ ਕਈ ਹੋਰ ਗੱਲਾਂ 'ਤੇ ਚਰਚਾ ਕੀਤੀ ਗਈ।


Source: google

ਇਸ ਮੀਟਿੰਗ ਰਾਹੀਂ ਵਿਰੋਧੀ ਪਾਰਟੀਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵਿਰੁੱਧ ਇੱਕਜੁੱਟ ਹਨ।


Source: google

ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਨੇ ਦੋ ਰੋਜ਼ਾ ਮੀਟਿੰਗ ਦੇ ਪਹਿਲੇ ਦਿਨ ਸੋਮਵਾਰ (17 ਜੁਲਾਈ) ਨੂੰ ਰਾਤ ਦੇ ਖਾਣੇ ਦੇ ਮੌਕੇ 'ਤੇ ਗੈਰ ਰਸਮੀ ਤੌਰ 'ਤੇ ਚਰਚਾ ਕੀਤੀ ਸੀ।


Source: google

ਦੂਜੇ ਦਿਨ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਐੱਨਸੀਪੀ ਮੁਖੀ ਸ਼ਰਦ ਪਵਾਰ, ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੀਟਿੰਗ ਦਾ ਹਿੱਸਾ ਸਨ।


Source: google

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਲਾਲੂ ਪ੍ਰਸਾਦ ਯਾਦਵ, ਊਧਵ ਠਾਕਰੇ, ਹੇਮੰਤ ਸੋਰੇਨ, ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ ਅਤੇ ਕੁਝ ਹੋਰ ਨੇਤਾਵਾਂ ਨੇ ਬੈਠਕ 'ਚ ਸ਼ਿਰਕਤ ਕੀਤੀ।


Source: google

ਸੂਤਰਾਂ ਦਾ ਕਹਿਣਾ ਹੈ ਕਿ ਦੂਜੇ ਦਿਨ ਦੀ ਬੈਠਕ 'ਚ ਵਿਰੋਧੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਖਿਲਾਫ ਇਕਜੁੱਟ ਹੋ ਕੇ ਲੜਨ ਦੀ ਰਣਨੀਤੀ ਉਲੀਕਣਗੀਆਂ।


Source: google

ਅੱਜ ਦੀ ਮੀਟਿੰਗ ਤੋਂ ਬਾਅਦ ਵਿਰੋਧੀ ਪਾਰਟੀਆਂ ਦੀ ਦੋ ਰੋਜ਼ਾ ਮੀਟਿੰਗ ਸਮਾਪਤ ਹੋ ਗਈ। ਵਿਰੋਧੀ ਪਾਰਟੀਆਂ ਦੀ ਆਖਰੀ ਬੈਠਕ 23 ਜੂਨ ਨੂੰ ਪਟਨਾ 'ਚ ਹੋਈ ਸੀ।


Source: google

ਇਨ੍ਹਾਂ 7 ਫ਼ਿਲਮਾਂ ਦੇ ਨਾਲ ਦੀਪੀਕਾ ਬਣੇਗੀ ਨੰਬਰ-1, ਕਰੇਗੀ ਬਾਲੀਵੁੱਡ ਵਿੱਚ ਧਮਾਕਾ..