ਵੈਲੇਂਨਟਾਈਨ ਵੀਕ ਚੱਲ ਰਿਹਾ ਹੈ। ਇਸ ਦੌਰਾਨ ਪ੍ਰੇਮੀ ਆਪੋ ਆਪਣੇ ਮਹਿਬੂਬ ਨੂੰ ਵੱਖ-ਵੱਖ ਦਿਨਾਂ ‘ਤੇ ਗਿਫਟ ਦੇ ਰਹੇ ਹਨ।

ਇਸ ਵਾਰ ਕਈ ਪੰਜਾਬੀ ਸਿਤਾਰੇ ਵੀ ਵਿਆਹ ਦੇ ਬੰਧਨ ‘ਚ ਬੱਝੇ ਹਨ। ਜਿਸ ‘ਚ ਸਰੁਸ਼ਟੀ ਮਾਨ, ਗੁਰਨਾਮ ਭੁੱਲਰ, ਸੁਖਨ ਵਰਮਾ, ਗਿੱਲ ਰੌਂਤਾ ਸਣੇ ਕਈ ਸਿਤਾਰੇ ਸ਼ਾਮਿਲ ਹਨ।

ਇਹ ਸਿਤਾਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਹਮਸਫ਼ਰ ਦੇ ਨਾਲ ਆਪਣਾ ਵੈਲੇਂਨਟਾਈਨ ਡੇਅ ਮਨਾਉਣਗੇ।

ਸੁਖਨ ਵਰਮਾ ਦਾ ਵੀ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ । ਵਿਆਹ ਤੋਂ ਬਾਅਦ ਪਤਨੀ ਦੇ ਨਾਲ ਉਹ ਇਸ ਵਾਰ ਆਪਣਾ ਵੈਲੇਂਨਟਾਈਨ ਡੇਅ ਮਨਾਉਣਗੇ।

ਸਰੁਸ਼ਟੀ ਮਾਨ ਦਾ ਵੀ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ। ਉਹ ਵੀ ਆਪਣੇ ਪਤੀ ਦੇ ਨਾਲ ਆਪਣਾ ਪਹਿਲਾ ਵੈਲੇਂਨਟਾਈਨ ਡੇਅ ਮਨਾਉਣ ਜਾ ਰਹੀ ਹੈ।

ਪ੍ਰੇਮ ਢਿੱਲੋਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਇਸ ਵਾਰ ਉਹ ਵੀ ਪਹਿਲਾ ਵੈਲੇਂਨਟਾਈਨ ਡੇਅ ਪਤਨੀ ਦੇ ਨਾਲ ਮਨਾਉਣਗੇ। ਹਾਲਾਂਕਿ ਉਨ੍ਹਾਂ ਨੇ ਆਪਣੇ ਵਿਆਹ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਨਹੀਂ ਦਿੱਤੀ।

ਗੁਰਨਾਮ ਭੁੱਲਰ ਦੇ ਵਿਆਹ ਨੂੰ ਵੀ ਕੁਝ ਮਹੀਨੇ ਹੀ ਹੋਏ ਹਨ। ਗਾਇਕ ਪਤਨੀ ਦੇ ਨਾਲ ਪਹਿਲੀ ਵਾਰ ਵੈਲੇਂਨਟਾਈਨ ਡੇਅ ਮਨਾਉਣਗੇ।